Monday, 30th of March 2026

Sweety Beauty Parlour: ਜੀਟੀਸੀ ਪੰਜਾਬੀ 'ਤੇ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਨਵਾਂ ਸ਼ੋਅ ‘ਸਵੀਟੀ ਬਿਊਟੀ ਪਾਰਲਰ’, ਦਰਸ਼ਕਾਂ ਨੂੰ ਮਿਲੇਗਾ ਮਨੋਰੰਜਨ ਦਾ ਫੁੱਲ ਡੋਜ਼

By: GTC News Desk | Edited By: Lajwinder Kaur | Updated at: March 30th 2026 04:37 PM
Sweety Beauty Parlour: ਜੀਟੀਸੀ ਪੰਜਾਬੀ 'ਤੇ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਨਵਾਂ ਸ਼ੋਅ ‘ਸਵੀਟੀ ਬਿਊਟੀ ਪਾਰਲਰ’, ਦਰਸ਼ਕਾਂ ਨੂੰ ਮਿਲੇਗਾ ਮਨੋਰੰਜਨ ਦਾ ਫੁੱਲ ਡੋਜ਼

Sweety Beauty Parlour: ਜੀਟੀਸੀ ਪੰਜਾਬੀ 'ਤੇ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਨਵਾਂ ਸ਼ੋਅ ‘ਸਵੀਟੀ ਬਿਊਟੀ ਪਾਰਲਰ’, ਦਰਸ਼ਕਾਂ ਨੂੰ ਮਿਲੇਗਾ ਮਨੋਰੰਜਨ ਦਾ ਫੁੱਲ ਡੋਜ਼

Sweety Beauty Parlour: ਪੰਜਾਬੀ ਦਰਸ਼ਕਾਂ ਦਾ ਮਨਪਸੰਦ ਚੈਨਲ ਜੀਟੀਸੀ ਪੰਜਾਬੀ (GTC Punjabi) ਇੱਕ ਵਾਰ ਫਿਰ ਆਪਣੇ ਦਰਸ਼ਕਾਂ ਲਈ ਮਨੋਰੰਜਨ ਦਾ ਡੋਜ਼ ਲੈ ਕੇ ਹਾਜ਼ਰ ਹੋਇਆ ਹੈ। ਆਪਣੇ ਨਿਵੇਕਲੇ ਕੰਟੈਂਟ ਦੀ ਲੜੀ ਨੂੰ ਅੱਗੇ ਤੋਰਦਿਆਂ, ਚੈਨਲ ਵੱਲੋਂ ਅੱਜ ਤੋਂ ਇੱਕ ਨਵਾਂ ਡਰਾਮਾ ਸ਼ੋਅ ‘ਸਵੀਟੀ ਬਿਊਟੀ ਪਾਰਲਰ’ (Sweety Beauty Parlour) ਸ਼ੁਰੂ ਕੀਤਾ ਜਾ ਰਿਹਾ ਹੈ।

ਕੀ ਹੈ ਸ਼ੋਅ ਦੀ ਕਹਾਣੀ?

ਇਹ ਸ਼ੋਅ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਇੱਕ ਮੁਟਿਆਰ ਦੇ ਹੌਸਲੇ ਅਤੇ ਉਡਾਨ ਦੀ ਕਹਾਣੀ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਕੁੜੀ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਦਿਨ-ਰਾਤ ਇੱਕ ਕਰ ਦਿੰਦੀ ਹੈ। ਉਸ ਦਾ ਸਭ ਤੋਂ ਵੱਡਾ ਸੁਫਨਾ ਆਪਣਾ ਖੁਦ ਦਾ 'ਬਿਊਟੀ ਪਾਰਲਰ' ਖੋਲ੍ਹਣਾ ਹੈ। ਪਰ ਕੀ ਇਹ ਰਸਤਾ ਇੰਨਾ ਆਸਾਨ ਹੋਵੇਗਾ? ਆਪਣੇ ਸੁਫਨੇ ਨੂੰ ਹਕੀਕਤ ਵਿੱਚ ਬਦਲਣ ਲਈ ਉਸ ਨੂੰ ਕਿਹੜੀਆਂ ਸਮਾਜਿਕ ਅਤੇ ਪਰਿਵਾਰਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਇਨ੍ਹਾਂ ਚੁਣੌਤੀਆਂ ਨੂੰ ਕਿਵੇਂ ਪਾਰ ਕਰਦੀ ਹੈ—ਇਹੀ ਇਸ ਸ਼ੋਅ ਦਾ ਮੁੱਖ ਆਕਰਸ਼ਣ ਹੈ।

ਡਰਾਮਾ, ਮਸਤੀ ਤੇ ਬਿਊਟੀ ਦਾ ਫੁੱਲ ਪੈਕੇਜ

ਸ਼ੋਅ ਵਿੱਚ ਤੁਹਾਨੂੰ ਭਾਵੁਕ ਪਲਾਂ ਦੇ ਨਾਲ-ਨਾਲ ਭਰਪੂਰ ਡਰਾਮਾ, ਮਸਤੀ ਅਤੇ ਖੂਬਸੂਰਤੀ ਦੇ ਰੰਗ ਦੇਖਣ ਨੂੰ ਮਿਲਣਗੇ। ਇਹ ਕਹਾਣੀ ਹਰ ਉਸ ਇਨਸਾਨ ਨੂੰ ਪ੍ਰੇਰਿਤ ਕਰੇਗੀ ਜੋ ਆਪਣੇ ਸੁਫਨਿਆਂ ਲਈ ਲੜਨਾ ਜਾਣਦਾ ਹੈ। ਇਸ ਸ਼ੋਅ ਦੀ ਰਚਨਤਾਮਕ ਅਗਵਾਈ ਗੌਰਵ ਰਾਣਾ ਕਰ ਰਹੇ ਹਨ। ਜਿਨ੍ਹਾਂ ਨੇ ਚੌਸਰ ਅਤੇ ਮੋਹਰੇ ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾਈਆਂ ਹਨ।

ਦੇਖਣਾ ਨਾ ਭੁੱਲਣਾ:

ਸ਼ੋਅ: ਸਵੀਟੀ ਬਿਊਟੀ ਪਾਰਲਰ

ਕਦੋਂ: ਅੱਜ (30 ਮਾਰਚ, ਸੋਮਵਾਰ) ਤੋਂ ਸ਼ੁਰੂ

ਸਮਾਂ: ਸ਼ਾਮ 6:30 ਵਜੇ

ਦਿਨ: ਹਰ ਸੋਮਵਾਰ ਤੋਂ ਸ਼ੁੱਕਰਵਾਰ

ਕਿੱਥੇ: ਸਿਰਫ਼ GTC Punjabi 'ਤੇ

ਤਾਂ ਤਿਆਰ ਹੋ ਜਾਓ ਇਸ ਦਿਲਚਸਪ ਸਫ਼ਰ ਦਾ ਹਿੱਸਾ ਬਣਨ ਲਈ ਅਤੇ ਦੇਖਣਾ ਨਾ ਭੁੱਲਣਾ ‘ਸਵੀਟੀ ਬਿਊਟੀ ਪਾਰਲਰ’, ਜੋ ਤੁਹਾਡੀ ਸ਼ਾਮ ਨੂੰ ਹੋਰ ਵੀ ਰੰਗੀਨ ਬਣਾ ਦੇਵੇਗਾ।

ਜੀਟੀਸੀ ਦੇ MD ਤੇ ਸੰਸਥਾਪਕ ਡਾ. ਰਬਿੰਦਰ ਨਰਾਇਣ ਦਾ ਪ੍ਰਤੀਕਰਮ 

ਜੀਟੀਸੀ ਦੇ ਐੱਮ ਡੀ ਤੇ ਸੰਸਥਾਪਕ ਡਾ. ਰਬਿੰਦਰ ਨਾਰਾਇਣ ਦਾ ਕਹਿਣਾ ਹੈ ਕਿ “ਸਵੀਟੀ’ ਕੋਈ ਕਿਰਦਾਰ ਨਹੀਂ ਹੈ, ਬਲਕਿ ਪੰਜਾਬ ਦੇ ਛੋਟੇ ਜਿਹੇ ਕਸਬੇ ਦੀ ਉਹ ਕੁੜੀ ਹੈ ਜੋ ਰਾਤ ਨੂੰ ਆਪਣੇ ਕਮਰੇ ‘ਚ ਬੈਠ ਕੇ ਜ਼ਿੰਦਗੀ ਦੀ ਕਲਪਨਾ ਕਰਦੀ ਏ ਤੇ ਫਿਰ ਅਗਲੀ ਸਵੇਰ ਉੱਠ ਕੇ ਉਸ ਨੂੰ ਬਨਾਉਣ ਦੀ ਕੋਸ਼ਿਸ਼ ਕਰਦੀ ਹੈ। ਗੌਰਵ ਰਾਣਾ ਨੇ ਇਸ ਕਹਾਣੀ ਵਿੱਚ ਉਹ ਸਿਨੇਮਾਈ ਕਲਾ ਲਿਆਉਂਦੀ ਹੈ। ਜੋ ਪੰਜਾਬੀ ਟੈਲੀਵਜ਼ਨ ਨੇ ਕਦੇ ਨਹੀਂ ਵੇਖੀ ਤੇ ਇਸ ਦਾ ਯਕੀਨ ਮੰਨਤ ਅਤੇ ਨਵਦੀਪ ਤੁਹਾਨੂੰ ਹਰ ਗੱਲ ਤੇ ਦਿਵਾਉਂਦੇ ਹਨ। ਅਸੀਂ ਇਸ ਸ਼ੋਅ ‘ਤੇ ਉਸੇ ਤਰ੍ਹਾਂ ਮਾਣ ਕਰਦੇ ਹਾਂ। ਜਿਵੇਂ ਤੁਸੀਂ ਕਿਸੇ ਅਜਿਹੀ ਚੀਜ਼ ‘ਤੇ ਕਰਦੇ ਹੋ ਜੋ ਸੱਚ ਬੋਲਦੀ ਹੈ”।

ਇੰਝ ਲੈ ਸਕਦੇ ਹੋ ਸ਼ੋਅ ਦਾ ਆਨੰਦ

ਜੀਟੀਸੀ ਨੈੱਟਵਰਕ (GTC Network) ਵੱਲੋਂ ਪੰਜਾਬੀ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਹੋਰ ਵੱਡੀ ਪੁਲਾਂਘ ਪੁੱਟੀ ਗਈ ਹੈ। ਹੁਣ Airtel Digital TV ਦੇ ਲੱਖਾਂ ਦਰਸ਼ਕ ਵੀ GTC Punjabi ਦਾ ਆਨੰਦ ਚੈਨਲ ਨੰਬਰ 558 'ਤੇ ਮਾਣ ਸਕਦੇ ਹਨ। "ਰੂਹ ਪੰਜਾਬ ਦੀ" ਦੇ ਨਾਅਰੇ ਹੇਠ ਇਹ ਚੈਨਲ ਪੰਜਾਬੀ ਸਭਿਆਚਾਰ, ਮਿੱਟੀ ਨਾਲ ਜੁੜੀਆਂ ਕਹਾਣੀਆਂ, ਦਮਦਾਰ ਸੰਗੀਤ ਅਤੇ ਨਵੇਂ ਓਰਿਜਿਨਲ ਸ਼ੋਅਜ਼ ਰਾਹੀਂ ਹਰ ਘਰ ਵਿੱਚ ਆਪਣੀ ਖਾਸ ਪਛਾਣ ਬਣਾ ਰਿਹਾ ਹੈ।

ਏਅਰਟੈੱਲ ਤੋਂ ਇਲਾਵਾ, ਜੀਟੀਸੀ ਪੰਜਾਬੀ ਪਹਿਲਾਂ ਹੀ DD Free Dish, Fastway, Tata Play, DEN ਅਤੇ Hathway ਵਰਗੇ ਪ੍ਰਮੁੱਖ ਪਲੇਟਫਾਰਮਾਂ 'ਤੇ ਉਪਲਬਧ ਹੈ। ਇੰਨਾ ਹੀ ਨਹੀਂ, ਡਿਜੀਟਲ ਦੁਨੀਆ ਵਿੱਚ ਵੀ ਇਹ ਚੈਨਲ JioTV, YuppTV ਅਤੇ FreeTVPlus ਵਰਗੇ ਐਪਸ ਰਾਹੀਂ ਦਰਸ਼ਕਾਂ ਦੇ ਬੇਹੱਦ ਕਰੀਬ ਪਹੁੰਚ ਚੁੱਕਾ ਹੈ। ਪੰਜਾਬੀ ਮਨੋਰੰਜਨ ਦੇ ਇਸ ਨਵੇਂ ਘਰ ਵਿੱਚ ਤੁਹਾਡਾ ਸਵਾਗਤ ਹੈ!