Wednesday, 25th of November 2026

Miss Universe 2026 Winner: ਕੌਣ ਹੈ ਮਿਸ ਯੂਨੀਵਰਸ 2026 ਜੈਨੀਫਰ ਬੈਰੇਟੋ; ਜਾਣੋ ਭਾਰਤ ਦੀ ਕਾਜ਼ੀਆ ਲਿਜ਼ ਮੇਜੋ ਕਿਹੜੇ ਸਥਾਨ ‘ਤੇ ਰਹੀ

ਪਿਊਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ ਮਿਸ ਯੂਨੀਵਰਸ 2026 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। 25 ਨਵੰਬਰ ਨੂੰ ਰਾਜਧਾਨੀ ਸੈਨ ਜੁਆਨ ਵਿੱਚ ਹੋਏ 75ਵੇਂ ਗ੍ਰੈਂਡ ਫਿਨਾਲੇ ਵਿੱਚ ਉਨ੍ਹਾਂ ਨੂੰ ਜੇਤੂ ਚੁਣਿਆ ਗਿਆ। ਇਸ ਜਿੱਤ ਨਾਲ ਪਿਊਰਟੋ ਰੀਕੋ ਨੇ ਛੇਵੀਂ ਵਾਰ ਮਿਸ ਯੂਨੀਵਰਸ ਦਾ ਤਾਜ ਜਿੱਤਿਆ ਹੈ।

Edited By: Lajwinder Kaur | Updated at:

ਜੈਨੀਫਰ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਵਿਆਹੁਤਾ ਮਹਿਲਾ ਅਤੇ ਮਾਂ ਹਨ। ਉਨ੍ਹਾਂ ਨੇ ਫਰਵਰੀ 2026 ਵਿੱਚ ਪਹਿਲੀ ਵਾਰ ਰੈਂਪ ਵਾਕ ਕੀਤਾ ਸੀ। ਇਸ ਤੋਂ ਬਾਅਦ ਜੂਨ ਵਿੱਚ ਮਿਸ ਯੂਨੀਵਰਸ ਪਿਊਰਟੋ ਰੀਕੋ ਦਾ ਖਿਤਾਬ ਜਿੱਤ ਕੇ ਕੌਮਾਂਤਰੀ ਮੁਕਾਬਲੇ ਵਿੱਚ ਪਹੁੰਚੀ। ਖ਼ਾਸ ਗੱਲ ਇਹ ਹੈ ਕਿ ਜੈਨੀਫਰ ਨੇ ਆਪਣਾ 30 ਕਿਲੋ ਭਾਰ ਵੀ ਘਟਾਇਆ ਹੈ।

ਜੈਨੀਫਰ ਮਾਡਲ ਹੋਣ ਦੇ ਨਾਲ-ਨਾਲ ਸੋਸ਼ਲ ਵਰਕਰ ਵੀ ਹਨ। ਉਨ੍ਹਾਂ ਨੇ ਸਾਈਕੋਲੋਜੀ ਵਿੱਚ ਦੋ ਮਾਸਟਰ ਡਿਗਰੀਆਂ ਹਾਸਲ ਕੀਤੀਆਂ ਹਨ ਅਤੇ ਅਮਰੀਕੀ ਫੌਜ (US Army) ਨਾਲ ਵੀ ਕੰਮ ਕੀਤਾ ਹੈ।

ਡੋਮਿਨਿਕਨ ਰੀਪਬਲਿਕ ਦੀ ਮੇਲਿਸਾ ਪਹਿਲੀ ਰਨਰ-ਅੱਪ

ਇਸ ਮੁਕਾਬਲੇ ਵਿੱਚ ਡੋਮਿਨਿਕਨ ਰੀਪਬਲਿਕ ਦੀ ਮੇਲਿਸਾ ਨੁਨੇਜ਼ ਪਹਿਲੀ ਰਨਰ-ਅੱਪ ਰਹੀ, ਜਦਕਿ ਵੈਨੇਜ਼ੁਏਲਾ ਦੀ ਕਲਾਰਾ ਵੇਗਾਸ ਨੇ ਦੂਜੀ ਰਨਰ-ਅੱਪ ਪੁਜ਼ੀਸ਼ਨ ਹਾਸਲ ਕੀਤੀ।

ਜੈਨੀਫਰ ਤੋਂ ਪਹਿਲਾਂ ਪਿਊਰਟੋ ਰੀਕੋ ਦੀਆਂ ਪੰਜ ਮੁਟਿਆਰਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਚੁੱਕੀਆਂ ਹਨ। ਇਨ੍ਹਾਂ ਵਿੱਚ 1970 ਵਿੱਚ ਮੈਰੀਸੋਲ ਮਾਲਾਰੇਟ, 1985 ਵਿੱਚ ਡੇਬੋਰਾ ਕਾਰਥੀ-ਡਿਊ, 1993 ਵਿੱਚ ਦਯਾਨਾਰਾ ਟੋਰੇਸ, 2001 ਵਿੱਚ ਡੇਨਿਸ ਕੁਇਨੋਨੇਸ ਅਤੇ 2006 ਵਿੱਚ ਜ਼ੁਲੇਇਕਾ ਰਿਵੇਰਾ ਸ਼ਾਮਲ ਹਨ।

ਵਿਆਹੁਤਾ ਹੋਣ ਦੇ ਨਾਲ ਇੱਕ ਧੀ ਦੀ ਮਾਂ ਵੀ ਹੈ ਜੈਨੀਫਰ

ਜੈਨੀਫਰ ਵਿਆਹੁਤਾ ਹਨ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ। ਪਹਿਲਾਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਸਿਰਫ਼ ਅਣਵਿਆਹੀਆਂ ਮਹਿਲਾਵਾਂ ਹੀ ਹਿੱਸਾ ਲੈ ਸਕਦੀਆਂ ਸਨ। ਪਰ ਹੁਣ ਨਿਯਮ ਬਦਲਣ ਤੋਂ ਬਾਅਦ ਵਿਆਹੁਤਾ ਅਤੇ ਤਲਾਕਸ਼ੁਦਾ ਮਹਿਲਾਵਾਂ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੀਆਂ ਹਨ।

ਮਿਸ ਯੂਨੀਵਰਸ ਸੰਗਠਨ ਨੇ 2023 ਦੇ ਮੁਕਾਬਲੇ ਤੋਂ ਆਪਣੇ ਨਿਯਮਾਂ ਵਿੱਚ ਬਦਲਾਅ ਕੀਤਾ ਸੀ। ਇਸ ਤੋਂ ਬਾਅਦ ਵਿਆਹੁਤਾ ਮਹਿਲਾਵਾਂ ਅਤੇ ਮਾਵਾਂ ਲਈ ਵੀ ਮੁਕਾਬਲੇ ਵਿੱਚ ਹਿੱਸਾ ਲੈਣ ਦੇ ਰਾਹ ਖੁੱਲ੍ਹ ਗਏ।

ਭਾਰਤ ਦੀ ਕਾਜ਼ੀਆ ਟਾਪ-30 ਤੱਕ ਪਹੁੰਚੀ

ਇਸ ਸਾਲ ਭਾਰਤ ਵੱਲੋਂ ਕੇਰਲ ਦੀ 19 ਸਾਲਾ ਕਾਜ਼ੀਆ ਲਿਜ਼ ਮੇਜੋ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਦੁਨੀਆ ਦੇ 116 ਦੇਸ਼ਾਂ ਅਤੇ ਖੇਤਰਾਂ ਦੀਆਂ ਮੁਟਿਆਰਾਂ ਨੇ ਮਿਸ ਯੂਨੀਵਰਸ ਦੇ ਤਾਜ ਲਈ ਮੁਕਾਬਲਾ ਕੀਤਾ।

ਕਾਜ਼ੀਆ ਟਾਪ-30 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ, ਪਰ ਉਹ ਟਾਪ-12 ਵਿੱਚ ਨਹੀਂ ਪਹੁੰਚ ਸਕੀ।

3,150 ਹੀਰਿਆਂ ਨਾਲ ਤਿਆਰ ਕੀਤਾ ਗਿਆ ਜੇਤੂ ਦਾ ਤਾਜ

ਇਸ ਵਾਰ ਜੇਤੂ ਲਈ ਖ਼ਾਸ ਡਾਇਮੰਡ ਕ੍ਰਾਊਨ ਤਿਆਰ ਕੀਤਾ ਗਿਆ ਹੈ। ਇਸ ਵਿੱਚ 3,150 ਹੀਰੇ ਜੜੇ ਗਏ ਹਨ। ਮੁਕਾਬਲੇ ਦੀ 75ਵੀਂ ਵਰ੍ਹੇਗੰਢ ਮੌਕੇ ਤਿਆਰ ਕੀਤਾ ਗਿਆ ਇਹ ਤਾਜ 18 ਕੈਰੇਟ ਵ੍ਹਾਈਟ ਗੋਲਡ ਨਾਲ ਬਣਿਆ ਹੈ।

ਫਿਨਾਲੇ ਤੋਂ ਪਹਿਲਾਂ ਕਈ ਵਿਵਾਦਾਂ ਵਿੱਚ ਘਿਰਿਆ ਮੁਕਾਬਲਾ

ਮਿਸ ਯੂਨੀਵਰਸ 2026 ਦਾ ਮੁਕਾਬਲਾ ਫਿਨਾਲੇ ਤੋਂ ਪਹਿਲਾਂ ਹੀ ਕਈ ਵਿਵਾਦਾਂ ਵਿੱਚ ਘਿਰ ਗਿਆ ਸੀ। ਮਿਸ ਯੂਨੀਵਰਸ ਵੀਅਤਨਾਮ ਦੀ ਜੇਤੂ ਤੋਂ ਤਾਜ ਵਾਪਸ ਲੈ ਲਿਆ ਗਿਆ ਸੀ। ਫਰੈਂਚਾਈਜ਼ੀ ਵਿਵਾਦ ਕਾਰਨ ਦੱਖਣ-ਪੂਰਬੀ ਏਸ਼ੀਆ ਦੇ 6 ਦੇਸ਼ਾਂ ਦੀਆਂ ਮੁਕਾਬਲੇਬਾਜ਼ਾਂ ਨੂੰ ਕੌਮਾਂਤਰੀ ਮੰਚ 'ਤੇ ਜਗ੍ਹਾ ਨਹੀਂ ਮਿਲੀ।

ਇਸ ਤੋਂ ਇਲਾਵਾ ਕੁਝ ਅਫਰੀਕੀ ਦੇਸ਼ਾਂ ਦੀਆਂ ਮੁਕਾਬਲੇਬਾਜ਼ਾਂ ਨੂੰ ਅਮਰੀਕੀ ਵੀਜ਼ਾ ਨਾ ਮਿਲਣ ਕਾਰਨ ਮੁਕਾਬਲੇ ਵਿੱਚੋਂ ਆਪਣੇ ਨਾਂ ਵਾਪਸ ਲੈਣੇ ਪਏ।