Wednesday, 25th of November 2026

ਪੰਜਾਬ ਦੇ 5 ਜ਼ਿਲ੍ਹਿਆਂ 'ਚ ਅੱਜ ਬਿਜਲੀ ਕੱਟ, ਲੁਧਿਆਣਾ-ਪਟਿਆਲਾ ਸਮੇਤ ਮੋਹਾਲੀ ਦੇ ਕਈ ਇਲਾਕਿਆਂ 'ਚ 6 ਤੋਂ 9 ਘੰਟੇ ਬੱਤੀ ਰਹੇਗੀ ਗੁੱਲ

ਪੰਜਾਬ ਦੇ ਕਈ ਪ੍ਰਮੁੱਖ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਅੱਜ, 25 ਨਵੰਬਰ ਨੂੰ ਲੰਬਾ ਬਿਜਲੀ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ, ਰੱਖ-ਰਖਾਅ ਅਤੇ ਤਕਨੀਕੀ ਸੁਧਾਰਾਂ ਦੇ ਕੰਮ ਕਾਰਨ ਇਹ ਸ਼ਟਡਾਊਨ ਸ਼ਡਿਊਲ ਜਾਰੀ ਕੀਤਾ ਗਿਆ ਹੈ।

Edited By: Lajwinder Kaur | Updated at:
ਪੰਜਾਬ ਦੇ 5 ਜ਼ਿਲ੍ਹਿਆਂ 'ਚ ਅੱਜ ਬਿਜਲੀ ਕੱਟ, ਲੁਧਿਆਣਾ-ਪਟਿਆਲਾ ਸਮੇਤ ਮੋਹਾਲੀ ਦੇ ਕਈ ਇਲਾਕਿਆਂ 'ਚ 6 ਤੋਂ 9 ਘੰਟੇ ਬੱਤੀ ਰਹੇਗੀ ਗੁੱਲ

ਪੰਜਾਬ ਦੇ 5 ਜ਼ਿਲ੍ਹਿਆਂ 'ਚ ਅੱਜ ਬਿਜਲੀ ਕੱਟ, ਲੁਧਿਆਣਾ-ਪਟਿਆਲਾ ਸਮੇਤ ਮੋਹਾਲੀ ਦੇ ਕਈ ਇਲਾਕਿਆਂ 'ਚ 6 ਤੋਂ 9 ਘੰਟੇ ਬੱਤੀ ਰਹੇਗੀ ਗੁੱਲ

ਪੰਜਾਬ ਦੇ ਕਈ ਪ੍ਰਮੁੱਖ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ਵਿੱਚ ਅੱਜ, 25 ਨਵੰਬਰ ਨੂੰ ਲੰਬਾ ਬਿਜਲੀ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ, ਰੱਖ-ਰਖਾਅ ਅਤੇ ਤਕਨੀਕੀ ਸੁਧਾਰਾਂ ਦੇ ਕੰਮ ਕਾਰਨ ਇਹ ਸ਼ਟਡਾਊਨ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਤਹਿਤ ਵੱਖ-ਵੱਖ ਇਲਾਕਿਆਂ ਵਿੱਚ 6 ਤੋਂ 9 ਘੰਟਿਆਂ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਬਿਜਲੀ ਕੱਟ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚ ਸ਼ਾਮ 6 ਵਜੇ ਤੱਕ ਜਾਰੀ ਰਹੇਗਾ। ਇਸ ਦਾ ਸਭ ਤੋਂ ਵੱਧ ਅਸਰ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ, ਲੁਧਿਆਣਾ ਅਤੇ ਮੋਹਾਲੀ ਦੇ ਰਿਹਾਇਸ਼ੀ ਤੇ ਉਦਯੋਗਿਕ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਵੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਆਓ ਜਾਣਦੇ ਹਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬਿਜਲੀ ਕੱਟ ਲੱਗੇਗਾ

1. ਪਟਿਆਲਾ (ਨਾਭਾ): ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ

ਪਾਵਰਕਾਮ ਦੇ ਸ਼ਡਿਊਲ ਅਨੁਸਾਰ ਪਟਿਆਲਾ ਜ਼ਿਲ੍ਹੇ ਦੇ ਨਾਭਾ ਮੰਡੀ ਅਧੀਨ ਆਉਣ ਵਾਲੇ ਕਈ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ (ਕੁੱਲ 8 ਘੰਟੇ) ਬਿਜਲੀ ਸਪਲਾਈ ਬੰਦ ਰਹੇਗੀ।

ਪ੍ਰਮੁੱਖ ਬਾਜ਼ਾਰ ਅਤੇ ਸੜਕਾਂ: ਅਜੀਤ ਮਿਲ ਰੋਡ, ਗੀਤਾ ਭਵਨ ਰੋਡ, ਗਿੱਲ ਬਾਜ਼ਾਰ, ਬੈਂਕ ਬਾਜ਼ਾਰ, ਲਹਿਰਾ ਬਾਜ਼ਾਰ, ਪੁਰਾਣਾ ਮਾਲ ਗੋਦਾਮ ਰੋਡ, ਸਦਰ ਬਾਜ਼ਾਰ, ਫੈਕਟਰੀ ਰੋਡ, ਕਚਹਿਰੀ ਬਾਜ਼ਾਰ, ਖਾਤੀ ਬਾਜ਼ਾਰ ਅਤੇ ਫੁੱਲ ਬਾਜ਼ਾਰ ਵਿੱਚ ਬਿਜਲੀ ਨਹੀਂ ਆਵੇਗੀ।

ਮੰਡੀ ਅਤੇ ਸਰਕਾਰੀ ਇਲਾਕੇ: ਸਿਵਲ ਹਸਪਤਾਲ ਰੋਡ, ਸ਼ਹੀਦ ਸਮਾਰਕ ਕਾਲਜ ਰੋਡ, ਸਟੇਡੀਅਮ ਰੋਡ, ਪੁਰਾਣੀ ਦਾਣਾ ਮੰਡੀ, ਪੁਰਾਣਾ ਪਾਵਰ ਹਾਊਸ ਰੋਡ, ਨਵੀਂ ਅਨਾਜ ਮੰਡੀ ਦੇ ਕੁਝ ਹਿੱਸਿਆਂ ਅਤੇ ਸਬਜ਼ੀ ਮੰਡੀ ਵਿੱਚ ਵੀ ਸਪਲਾਈ ਪ੍ਰਭਾਵਿਤ ਰਹੇਗੀ।

ਰਿਹਾਇਸ਼ੀ ਕਾਲੋਨੀਆਂ: ਅਜੀਤ ਨਗਰ, ਅਗਰਵਾਲ ਕਾਲੋਨੀ, ਰਾਇਲ ਐਨਕਲੇਵ, ਘੋਕਲ ਧਾਮ ਕਾਲੋਨੀ, ਗਿੱਲ ਕਲਾਂ ਫਾਟਕ ਇਲਾਕਾ, ਰਾਮ ਬਾਗ, ਗੁਰੂ ਨਾਨਕ ਪੁਰਾ ਮੁਹੱਲਾ, ਦਸ਼ਮੇਸ਼ ਨਗਰ, ਜੋੜੇ ਪੁਲ, ਬਾਈਪਾਸ ਰੋਡ, ਮਹਿਰਾਜ ਰੋਡ, ਜ਼ੇਵੀਅਰ ਸਕੂਲ ਇਲਾਕਾ, ਰਾਇਲ ਗਾਰਡਨ ਕਾਲੋਨੀ, ਸਟਾਰ ਪੈਲੇਸ ਅਤੇ ਫਰੈਂਡਜ਼ ਕਾਲੋਨੀ ਦੇ ਕੁਝ ਹਿੱਸਿਆਂ ਵਿੱਚ ਵੀ ਬਿਜਲੀ ਬੰਦ ਰਹੇਗੀ।

2. ਸੰਗਰੂਰ: ਉਦਯੋਗਿਕ ਇਲਾਕਿਆਂ ਅਤੇ ਪਿੰਡਾਂ ਵਿੱਚ ਸ਼ਾਮ 6 ਵਜੇ ਤੱਕ ਕੱਟ

ਸੰਗਰੂਰ ਜ਼ਿਲ੍ਹੇ ਵਿੱਚ ਵੀ ਪਾਵਰਕਾਮ ਵੱਲੋਂ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਇੱਥੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਪ੍ਰਭਾਵਿਤ ਇਲਾਕੇ: ਜ਼ਿਲ੍ਹੇ ਦਾ ਮੁੱਖ ਇੰਡਸਟਰੀਅਲ ਏਰੀਆ, 72 ਬੀਘੇ ਕਾਲੋਨੀ, ਬਾਗੜੀਆਂ ਰੋਡ, ਬੜੜਵਾਲ, ਧੰਦਰਾ, ਬਨਵਾਲੀ, ਈਸੜਾ ਅਤੇ ਸ਼ੇਰਪੁਰ ਸੋਢੀਆਂ ਵਿੱਚ ਬਿਜਲੀ ਕੱਟ ਰਹੇਗਾ। ਇਸ ਕਾਰਨ ਉਦਯੋਗਿਕ ਇਲਾਕਿਆਂ ਵਿੱਚ ਛੋਟੇ ਉਦਯੋਗਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਸਕਦਾ ਹੈ।

3. ਲੁਧਿਆਣਾ: ਕਾਉਂਕੇ ਕਲਾਂ ਵਿੱਚ 8 ਘੰਟੇ ਬਿਜਲੀ ਰਹੇਗੀ ਬੰਦ

ਲੁਧਿਆਣਾ ਦੇ ਪੇਂਡੂ ਇਲਾਕੇ ਵਿੱਚ ਵੀ ਅੱਜ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਪਾਵਰਕਾਮ ਵੱਲੋਂ ਜਾਰੀ ਸੂਚਨਾ ਅਨੁਸਾਰ ਕਾਉਂਕੇ ਕਲਾਂ ਇਲਾਕੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

4. ਮੋਹਾਲੀ: ਕਈ ਸੁਸਾਇਟੀਆਂ ਅਤੇ ਪਿੰਡਾਂ ਵਿੱਚ 6 ਘੰਟੇ ਦਾ ਕੱਟ

ਮੋਹਾਲੀ (ਐਸ.ਏ.ਐਸ. ਨਗਰ) ਦੇ ਕਈ ਸੈਕਟਰਾਂ, ਸੁਸਾਇਟੀਆਂ ਅਤੇ ਪਿੰਡਾਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ (ਕੁੱਲ 6 ਘੰਟੇ) ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਪ੍ਰਭਾਵਿਤ ਇਲਾਕੇ: ਪਿੰਡ ਸੰਤੇ ਮਾਜਰਾ, ਅੰਸਲ, ਛੱਪੜਛਿੜੀ, ਜੇ.ਟੀ.ਪੀ.ਐੱਲ. (JTPL), ਸੋਮਦੱਤ ਲੈਂਡਮਾਰਕ, ਕੈਲੋਂ, ਛੱਜੂ ਮਾਜਰਾ, ਲਾਂਡਰਾਂ ਰੋਡ, ਸਕਾਈਲਾਰਕ, ਪਾਰਕਵੁੱਡ ਗਲੇਡ, ਸ਼ਿਵਾਲਿਕ ਪਾਮ ਅਤੇ ਐੱਸ.ਬੀ.ਪੀ. ਸਿਟੀ ਆਫ ਡ੍ਰੀਮਜ਼ ਸਮੇਤ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ।

5. ਗੁਰਦਾਸਪੁਰ ਸਮੇਤ ਹੋਰ ਜ਼ਿਲ੍ਹੇ ਵੀ ਪ੍ਰਭਾਵਿਤ

ਇਨ੍ਹਾਂ ਚਾਰ ਪ੍ਰਮੁੱਖ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ ਅਤੇ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਦੇ ਪੇਂਡੂ ਫੀਡਰਾਂ 'ਤੇ ਵੀ ਮੁਰੰਮਤ ਦੇ ਕੰਮ ਕਾਰਨ ਬਿਜਲੀ ਸਪਲਾਈ ਬੰਦ ਰੱਖਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।