Trending:
ਬਾਲੀਵੁੱਡ ਜਗਤ ਤੋਂ ਮਾੜੀ ਖਬਰ ਸਾਹਮਣੇ ਆਈ ਹੈ, ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 92 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਸ਼ਨੀਵਾਰ 11 ਅਪ੍ਰੈਲ ਦੀ ਰਾਤ ਨੂੰ ਉਹਨਾਂ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਗਾਇਕਾ ਨੂੰ ਬ੍ਰੀਚ ਕੈਂਡੀ ਹਸਪਤਾਲ (Breach Candy Hospital) ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵੱਲੋਂ ਜਾਰੀ ਕੀਤੇ ਗਏ ਪਹਿਲੇ ਬਿਆਨ ਵਿੱਚ ਦਿਲ ਦਾ ਦੌਰਾ (Heart Attack) ਪੈਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਪੋਤੀ ਜਨਾਈ ਨੇ ਪ੍ਰਤੀਕਿਰਿਆ ਦਿੰਦੇ ਹੋਏ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਛਾਤੀ ਵਿੱਚ ਇਨਫੈਕਸ਼ਨ ਅਤੇ ਸਾਹ ਲੈਣ ਵਿੱਚ ਤਕਲੀਫ਼ ਸੀ। ਇਸ ਦੇ ਨਾਲ ਹੀ ਉਹਨਾਂ ਦੇ ਦੇਹਾਂਤ ਦੀ ਵਜ੍ਹਾ ਦੇ ਪਿੱਛੇ 'ਮਲਟੀ ਆਰਗਨ ਫੇਲਿਓਰ' ਵੀ ਸਾਹਮਣੇ ਆ ਰਹੀ ਹੈ।
ਦਿੱਗਜ ਗਾਇਕਾ ਆਸ਼ਾ ਭੋਸਲੇ ਦੇ ਦਿਹਾਂਤ ਖਬਰ ਆਉਣ ਨਾਲ ਬਾਲੀਵੁੱਡ ਜਗਤ ਦੇ ਵਿੱਚ ਸੋਗ ਦੀ ਲਹਿਰ ਛਾ ਗਈ। ਕਲਾਕਾਰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾ ਰਹੇ ਹਨ। ਦੱਸ ਦਈਏ ਗਾਇਕਾ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੀਤਾ ਜਾਏਗਾ।
ਦਿੱਗਜ ਗਾਇਕਾ ਆਸ਼ਾ ਭੋਸਲੇ ਦੇ ਦਿਹਾਂਤ ਖਬਰ ਆਉਣ ਨਾਲ ਬਾਲੀਵੁੱਡ ਜਗਤ ਦੇ ਵਿੱਚ ਸੋਗ ਦੀ ਲਹਿਰ ਛਾ ਗਈ। ਕਲਾਕਾਰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾ ਰਹੇ ਹਨ। ਦੱਸ ਦਈਏ ਗਾਇਕਾ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੀਤਾ ਜਾਏਗਾ।
Deeply saddened by the passing of Asha Bhosle Ji, one of the most iconic and versatile voices India has ever known. Her extraordinary musical journey, spanning decades, enriched our cultural heritage and touched countless hearts across the world. Be it her soulful melodies or… pic.twitter.com/SbFrzf1Meu
— Narendra Modi (@narendramodi) April 12, 2026
ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ ਕਿ ਭਾਰਤ ਦੀਆਂ ਸਭ ਤੋਂ ਮਸ਼ਹੂਰ ਅਤੇ ਬਹੁਮੁਖੀ ਗਾਇਕਾਵਾਂ ਵਿੱਚੋਂ ਇੱਕ ਆਸ਼ਾ ਭੋਸਲੇ ਜੀ ਦੇ ਦੇਹਾਂਤ ਦੀ ਖ਼ਬਰ ਨਾਲ ਡੂੰਘਾ ਦੁੱਖ ਹੋਇਆ ਹੈ। ਉਹਨਾਂ ਦਾ ਸੰਗੀਤਕ ਸਫ਼ਰ ਕਈ ਦਹਾਕਿਆਂ ਤੱਕ ਚੱਲਿਆ ਅਤੇ ਇਸ ਦੌਰਾਨ ਉਹਨਾਂ ਨੇ ਭਾਰਤੀ ਸੱਭਿਆਚਾਰ ਨੂੰ ਹੋਰ ਵੀ ਅਮੀਰ ਬਣਾਇਆ।
ਪੀਐਮ ਮੋਦੀ ਨੇ ਅੱਗੇ ਲਿਖਿਆ ਕਿ ਉਹਨਾਂ ਦੀ ਆਵਾਜ਼ ਨੇ ਦੇਸ਼ ਹੀ ਨਹੀਂ, ਸਗੋਂ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਨੂੰ ਛੂਹਿਆ। ਚਾਹੇ ਉਹਨਾਂ ਦੇ ਭਾਵੁਕ ਗੀਤ ਹੋਣ ਜਾਂ ਜੋਸ਼ ਨਾਲ ਭਰੇ ਗਾਣੇ, ਉਹਨਾਂ ਦੀ ਆਵਾਜ਼ ਵਿੱਚ ਇੱਕ ਵੱਖਰਾ ਹੀ ਜਾਦੂ ਸੀ, ਜੋ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਹਨਾਂ ਨਾਲ ਹੋਈਆਂ ਮੁਲਾਕਾਤਾਂ ਦੀਆਂ ਯਾਦਾਂ ਵੀ ਹਮੇਸ਼ਾ ਦਿਲ ਵਿੱਚ ਬਣੀਆਂ ਰਹਿਣਗੀਆਂ। ਇਸ ਦੁੱਖ ਦੀ ਘੜੀ ਵਿੱਚ ਮੈਂ ਉਹਨਾਂ ਦੇ ਪਰਿਵਾਰ, ਚਾਹੁਣ ਵਾਲਿਆਂ ਅਤੇ ਸੰਗੀਤ ਪ੍ਰੇਮੀਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹਾਂ। ਆਸ਼ਾ ਭੋਸਲੇ ਜੀ ਹਮੇਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ਅਤੇ ਉਹਨਾਂ ਦੇ ਗੀਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਗੂੰਜਦੇ ਰਹਿਣਗੇ।
ਦੱਸ ਦੇਈਏ ਕਿ ਆਸ਼ਾ ਭੋਸਲੇ ਦਾ ਜਨਮ 8 ਸਤੰਬਰ 1933 ਨੂੰ ਹੋਇਆ ਸੀ। ਆਸ਼ਾ ਇੰਡਸਟਰੀ ਦੀ ਦਿੱਗਜ ਗਾਇਕਾ ਹਨ। ਉਹ ਮਰਹੂਮ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੀ ਛੋਟੀ ਭੈਣ ਹਨ। ਆਸ਼ਾ ਭੋਸਲੇ ਨੇ ਇੰਡਸਟਰੀ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਵੱਖਰੀ ਪਛਾਣ ਬਣਾਈ ਹੈ। ਉਹਨਾਂ ਦੇ ਗਾਣੇ ਬਹੁਤ ਪਸੰਦ ਕੀਤੇ ਜਾਂਦੇ ਹਨ। ਉਹਨਾਂ ਨੂੰ ਆਪਣੀ ਗਾਇਕੀ ਲਈ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ।
ਆਸ਼ਾ ਭੋਸਲੇ ਨੂੰ ਮਿਲੇ ਇਹ ਸਨਮਾਨ
ਆਸ਼ਾ ਭੋਸਲੇ ਨੂੰ 2 ਨੈਸ਼ਨਲ ਐਵਾਰਡ, 4 BFJA ਐਵਾਰਡ, 8 ਮਹਾਰਾਸ਼ਟਰ ਸਟੇਟ ਫਿਲਮ ਐਵਾਰਡ, 9 ਫਿਲਮਫੇਅਰ ਐਵਾਰਡ ਅਤੇ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲ ਚੁੱਕੇ ਹਨ। ਉਹਨਾਂ ਨੂੰ 2 ਗ੍ਰੈਮੀ ਨਾਮਜ਼ਦਗੀਆਂ (Nominations) ਵੀ ਮਿਲੀਆਂ। ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਨਿਵਾਜਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਜੇਕਰ ਆਸ਼ਾ ਭੋਸਲੇ ਦੇ ਮਕਬੂਲ ਗੀਤਾਂ ਦੀ ਗੱਲ ਕਰੀਏ, ਤਾਂ ਇਸ ਸੂਚੀ ਵਿੱਚ 'ਯੇ ਪਰਦਾ ਹਟਾ ਦੋ', 'ਆਂਖੋ ਆਂਖੋ ਮੇਂ ਹਮ ਤੁਮ ਹੋ ਗਏ ਦੀਵਾਨੇ', 'ਦੋ ਮਸਤਾਨੇ ਦੋ ਦੀਵਾਨੇ', 'ਦੇਖੀ ਹਜ਼ਾਰੋਂ ਮਹਿਫਿਲਾਂ' ਵਰਗੇ ਕਈ ਸਦਾਬਹਾਰ ਗੀਤ ਸ਼ਾਮਲ ਹਨ।
ਆਸ਼ਾ ਭੋਸਲੇ ਨੇ ਕੀਤੇ 2 ਵਿਆਹ
ਨਿੱਜੀ ਜ਼ਿੰਦਗੀ ਵਿੱਚ ਆਸ਼ਾ ਭੋਸਲੇ ਦਾ ਪਹਿਲਾ ਵਿਆਹ ਗਣਪਤਰਾਓ ਭੋਸਲੇ ਨਾਲ ਹੋਇਆ ਸੀ। ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ; ਇਹ ਰਿਸ਼ਤਾ 1949 ਤੋਂ 1960 ਤੱਕ ਰਿਹਾ। ਇਸ ਤੋਂ ਬਾਅਦ ਉਹਨਾਂ ਨੇ ਦੂਜਾ ਵਿਆਹ ਆਰ. ਡੀ. ਬਰਮਨ (R. D. Burman) ਨਾਲ ਕੀਤਾ। ਆਸ਼ਾ ਭੋਸਲੇ ਦੇ 3 ਬੱਚੇ ਹਨ।