Thursday, 8th of October 2026

ਬਾਲੀਵੁੱਡ ਨੂੰ ਵੱਡਾ ਝਟਕਾ: ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, 75 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਬਾਲੀਵੁੱਡ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਹਿੰਦੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੇ 5.20 ਵਜੇ ਆਖਰੀ ਸਾਹ ਲਏ।

Edited By: Lajwinder Kaur | Updated at:
ਬਾਲੀਵੁੱਡ ਨੂੰ ਵੱਡਾ ਝਟਕਾ: ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, 75 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਬਾਲੀਵੁੱਡ ਨੂੰ ਵੱਡਾ ਝਟਕਾ: ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, 75 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਬਾਲੀਵੁੱਡ ਦੇ ਮਸ਼ਹੂਰ ਅਤੇ ਬਹੁਤ ਹੀ ਪ੍ਰਤਿਭਾਵਾਨ ਦਿੱਗਜ ਅਦਾਕਾਰ ਨਾਨਾ ਪਾਟੇਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਵੀਰਵਾਰ ਸਵੇਰੇ ਗੋਆ ਸਥਿਤ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ (Cardiac Arrest) ਪਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਮਿਲੀ ਜਾਣਕਾਰੀ ਮੁਤਾਬਕ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਲਈ ਲਗਭਗ 45 ਮਿੰਟ ਤੱਕ ਸੀ.ਪੀ.ਆਰ. (CPR) ਵੀ ਦਿੱਤੀ ਗਈ, ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਮਣੀਪਾਲ ਹਸਪਤਾਲ ਦੇ ਡਾਕਟਰ ਸ਼ੇਖਰ ਸਾਲਕਰ ਅਨੁਸਾਰ ਨਾਨਾ ਪਾਟੇਕਰ ਨੇ ਸਵੇਰੇ 5:20 ਵਜੇ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਮੈਡੀਕੋ-ਲੀਗਲ ਕੇਸ (MLC) ਦਰਜ ਕਰ ਲਿਆ ਗਿਆ ਹੈ ਅਤੇ ਨਿਯਮਾਂ ਤਹਿਤ ਉਨ੍ਹਾਂ ਦਾ ਪੋਸਟਮਾਰਟਮ ਵੀ ਕੀਤਾ ਜਾਵੇਗਾ।

‘ਪਰਿੰਦਾ’ ਤੋਂ ਲੈ ਕੇ ‘ਕ੍ਰਾਂਤੀਵੀਰ’ ਤੱਕ: 3 ਨੈਸ਼ਨਲ ਅਵਾਰਡ ਆਪਣੇ ਨਾਂ ਕੀਤੇ

ਨਾਨਾ ਪਾਟੇਕਰ ਨੇ ਆਪਣੇ ਸ਼ਾਨਦਾਰ ਅਦਾਕਾਰੀ ਸਫ਼ਰ ਦੌਰਾਨ ਕਈ ਯਾਦਗਾਰ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੀ ਵੱਖਰੀ ਪਛਾਣ ਬਣਾਈ।

ਪਰਿੰਦਾ (1989): ਇਸ ਫ਼ਿਲਮ ਵਿੱਚ ਉਨ੍ਹਾਂ ਨੇ 'ਅੰਨਾ' ਦਾ ਖ਼ਤਰਨਾਕ ਅਤੇ ਸ਼ਾਨਦਾਰ ਵਿਲੇਨ ਦਾ ਕਿਰਦਾਰ ਨਿਭਾਇਆ, ਜਿਸ ਲਈ ਉਨ੍ਹਾਂ ਨੂੰ ਸਰਬੋਤਮ ਸਹਾਇਕ ਅਦਾਕਾਰ (Best Supporting Actor) ਦਾ ਨੈਸ਼ਨਲ ਫ਼ਿਲਮ ਅਵਾਰਡ ਮਿਲਿਆ।

ਕ੍ਰਾਂਤੀਵੀਰ (1994): ਇਸ ਫ਼ਿਲਮ ਵਿੱਚ ਉਨ੍ਹਾਂ ਦਾ ਡਾਇਲਾਗ ਡਿਲਿਵਰੀ ਅੰਦਾਜ਼ ਅੱਜ ਵੀ ਲੋਕਾਂ ਦੇ ਯਾਦ ਹੈ। ਇਸ ਲਈ ਉਨ੍ਹਾਂ ਨੂੰ ਬੈਸਟ ਐਕਟਰ ਦਾ ਨੈਸ਼ਨਲ ਅਵਾਰਡ ਮਿਲਿਆ।

ਅਗਨੀਸਾਕਸ਼ੀ (1996): ਇਸ ਫ਼ਿਲਮ ਲਈ ਵੀ ਉਨ੍ਹਾਂ ਨੂੰ ਸਰਬੋਤਮ ਸਹਾਇਕ ਅਦਾਕਾਰ ਦਾ ਨੈਸ਼ਨਲ ਅਵਾਰਡ ਮਿਲਿਆ।

ਇਸ ਤਰ੍ਹਾਂ ਉਨ੍ਹਾਂ ਆਪਣੇ ਪੂਰੇ ਕਰੀਅਰ ਵਿੱਚ ਕੁੱਲ 3 ਨੈਸ਼ਨਲ ਅਵਾਰਡ ਜਿੱਤੇ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਬਾਕਮਾਲ ਯੋਗਦਾਨ ਨੂੰ ਦੇਖਦਿਆਂ ਸਾਲ 2013 ਵਿੱਚ ਉਨ੍ਹਾਂ ਨੂੰ ਦੇਸ਼ ਦੇ ਵੱਕਾਰੀ ਸਨਮਾਨ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ।

ਦਮਦਾਰ ਅਦਾਕਾਰੀ ਅਤੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਸਨ ਨਾਨਾ

ਨਾਨਾ ਪਾਟੇਕਰ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਲ 1978 ਵਿੱਚ ਫ਼ਿਲਮ 'ਗਮਨ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ‘ਸਿੰਹਾਸਨ’, ‘ਅੰਕੁਸ਼’, ‘ਪ੍ਰਤੀਘਾਤ’, ‘ਸਲਾਮ ਬੰਬੇ!’, ‘ਤਿਰੰਗਾ’, ‘ਖਾਮੋਸ਼ੀ: ਦ ਮਿਊਜ਼ਕਲ’, ‘ਵੈਲਕਮ’, ‘ਅਪਹਰਣ’ ਅਤੇ ‘ਰਾਜਨੀਤੀ’ ਵਰਗੀਆਂ ਅਨੁਗਿਣਤ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕਰਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ।

ਉਹ ਸਿਰਫ਼ ਇੱਕ ਮਹਾਨ ਅਦਾਕਾਰ ਹੀ ਨਹੀਂ ਸਨ, ਸਗੋਂ ਉਨ੍ਹਾਂ ਨੇ ਨਿਰਦੇਸ਼ਕ (Director) ਅਤੇ ਲੇਖਕ ਵਜੋਂ ਵੀ ਕੰਮ ਕੀਤਾ। ਸਾਲ 1991 ਵਿੱਚ ਆਈ ਫ਼ਿਲਮ ‘ਪ੍ਰਹਾਰ: ਦ ਫਾਈਨਲ ਅਟੈਕ’ ਨਾਲ ਉਨ੍ਹਾਂ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ ਸੀ। ਫ਼ਿਲਮੀ ਪਰਦੇ ਤੋਂ ਇਲਾਵਾ ਉਹ ਅਕਸਰ ਸਮਾਜਿਕ ਮੁੱਦਿਆਂ, ਖਾਸ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀ ਭਲਾਈ ਲਈ ਵੀ ਡਟ ਕੇ ਖੜ੍ਹਦੇ ਨਜ਼ਰ ਆਉਂਦੇ ਸਨ।

ਉਨ੍ਹਾਂ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਬਾਲੀਵੁੱਡ ਅਤੇ ਪੂਰੀ ਮਨੋਰੰਜਨ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।