Monday, 21st of September 2026

'ਕੁਮਕੁਮ ਭਾਗਿਆ' ਫੇਮ ਅਦਾਕਾਰਾ ਦੀ ਘਰ ‘ਚੋਂ ਮਿਲੀ ਮ੍ਰਿਤਕ ਦੇਹ, ਪੱਖੇ ਨਾਲ ਲਟਕਦੀ ਮਿਲੀ ਲਾਸ਼…ਮਰਨ ਤੋਂ ਕੁਝ ਘੰਟੇ ਪਹਿਲਾਂ ਪੋਸਟ ਕੀਤੀ ਸੀ ਰੀਲ

Edited By: Lajwinder Kaur | Updated at:
'ਕੁਮਕੁਮ ਭਾਗਿਆ' ਫੇਮ ਅਦਾਕਾਰਾ ਦੀ ਘਰ ‘ਚੋਂ ਮਿਲੀ ਮ੍ਰਿਤਕ ਦੇਹ, ਪੱਖੇ ਨਾਲ ਲਟਕਦੀ ਮਿਲੀ ਲਾਸ਼…ਮਰਨ ਤੋਂ ਕੁਝ ਘੰਟੇ ਪਹਿਲਾਂ ਪੋਸਟ ਕੀਤੀ ਸੀ ਰੀਲ

'ਕੁਮਕੁਮ ਭਾਗਿਆ' ਫੇਮ ਅਦਾਕਾਰਾ ਦੀ ਘਰ ‘ਚੋਂ ਮਿਲੀ ਮ੍ਰਿਤਕ ਦੇਹ, ਪੱਖੇ ਨਾਲ ਲਟਕਦੀ ਮਿਲੀ ਲਾਸ਼…ਮਰਨ ਤੋਂ ਕੁਝ ਘੰਟੇ ਪਹਿਲਾਂ ਪੋਸਟ ਕੀਤੀ ਸੀ ਰੀਲ

ਟੀਵੀ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਟੀਵੀ ਅਦਾਕਾਰਾ ਸੰਚਿਤਾ ਉਗਲੇ ਨੇ ਸੋਮਵਾਰ ਨੂੰ ਖੁਦਕੁਸ਼ੀ ਕਰ ਲਈ। ਉਹ 30 ਸਾਲ ਦੀ ਸੀ। ਪੁਲਿਸ ਨੇ ਦੱਸਿਆ ਕਿ ਅਦਾਕਾਰਾ ਦੀ ਲਾਸ਼ ਘਰ ਵਿੱਚ ਸੀਲਿੰਗ ਫੈਨ ਨਾਲ ਲਟਕਦੀ ਮਿਲੀ। ਉਸ ਨੇ ਸਾੜੀ ਦਾ ਫਾਹਾ ਬਣਾ ਕੇ ਫਾਂਸੀ ਲਗਾਈ ਸੀ।

ਇੱਕ ਪੁਲਿਸ ਅਫ਼ਸਰ ਨੇ ਨਿਊਜ਼ ਏਜੰਸੀ PTI ਨੂੰ ਦੱਸਿਆ, 'ਸਾਡੀ ਟੀਮ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ। ਉੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਅਤੇ ਨਾ ਹੀ ਕੋਈ ਸੁਸਾਈਡ ਨੋਟ ਬਰਾਮਦ ਹੋਇਆ ਹੈ। ਘਟਨਾ ਦੇ ਸਮੇਂ ਉਹ ਘਰ ਵਿੱਚ ਇਕੱਲੀ ਸੀ। ਉਸਦੇ ਪਿਤਾ ਨੇ ਆਪਣੀ ਧੀ ਦੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ।'

ਲਾਸ਼ ਨੂੰ ਪੋਸਟਮਾਰਟਮ ਲਈ ਭੇਜ

ਸੰਚਿਤਾ ਆਪਣੇ ਮਾਤਾ-ਪਿਤਾ ਨਾਲ ਮਹਾਰਾਸ਼ਟਰ ਦੇ ਪਾਲਘਰ ਵਿੱਚ ਰਹਿੰਦੀ ਸੀ। ਉਹ ਟੀਵੀ ਸੀਰੀਅਲ ‘ਕੁਮਕੁਮ ਭਾਗਿਆ’ ਅਤੇ ‘ਵਾਗਲੇ ਕੀ ਦੁਨੀਆ’ ਵਿੱਚ ਨਜ਼ਰ ਆਈ ਸੀ। ਪੁਲਿਸ ਨੇ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੌਤ ਤੋਂ ਕੁਝ ਘੰਟੇ ਪਹਿਲਾਂ ਵੀਡੀਓ ਪੋਸਟ ਕੀਤੀ:

ਸੰਚਿਤਾ ਦੇ ਦਿਹਾਂਤ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਰੀਲ ਪੋਸਟ ਕੀਤੀ ਗਈ ਸੀ। ਵੀਡੀਓ ਵਿੱਚ ਅਦਾਕਾਰਾ 'ਡਫਲੀ ਵਾਲੇ, ਡਫਲੀ ਬਜਾ' ਗੀਤ 'ਤੇ ਲਿਪਸਿੰਕ ਕਰਦੀ ਨਜ਼ਰ ਆਈ ਸੀ। ਇਸ ਵੀਡੀਓ ਦੇ ਕੈਪਸ਼ਨ ਵਿੱਚ ਅਦਾਕਾਰਾ ਨੇ ਲਿਖਿਆ ਸੀ, 'ਮੈਂ ਨਾਚੂ, ਤੂੰ ਨਚਾ।'

ਕਮੈਂਟ ਸੈਕਸ਼ਨ ਵਿੱਚ ਅਦਾਕਾਰਾ ਦੇ ਪ੍ਰਸ਼ੰਸਕ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਸੀ ਅਤੇ ਲਗਾਤਾਰ ਪੋਸਟਾਂ ਕਰਦੀ ਰਹਿੰਦੀ ਸੀ। ਉਸ ਦੇ ਇੰਸਟਾਗ੍ਰਾਮ 'ਤੇ 1 ਲੱਖ 39 ਹਜ਼ਾਰ ਫਾਲੋਅਰਜ਼ ਹਨ।

ਟੀਵੀ ਸੀਰੀਅਲ ਸਣੇ ਫਿਲਮਾਂ 'ਚ ਵੀ ਦਿਖਾਏ ਸਨ ਅਦਾਕਾਰੀ ਦੇ ਜੌਹਰ

ਸੰਚਿਤਾ ਉਗਲੇ ਨੇ ਕਈ ਟੀਵੀ ਸ਼ੋਅ ਅਤੇ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਉਹ ‘ਕੁਮਕੁਮ ਭਾਗਿਆ’ ਅਤੇ ‘ਵਾਗਲੇ ਕੀ ਦੁਨੀਆ’ ਵਰਗੇ ਕਈ ਪ੍ਰਸਿੱਧ ਟੀਵੀ ਸ਼ੋਆਂ ਦਾ ਹਿੱਸਾ ਰਹਿ ਚੁੱਕੀ ਸੀ। ਆਖਰੀ ਵਾਰ ਉਹ ਦੰਗਲ ਟੀਵੀ ਦੇ ਸ਼ੋਅ ‘ਸਾਜਨ ਘਰ ਮੈਂ’ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ, ਉਹ ਪਾਪੂਲਰ ਸ਼ੋਅ ‘ਦਿਲਵਾਲੀ ਦੁਲਹਨੀਆਂ ਲੇ ਜਾਏਗੀ’ ਵਿੱਚ ਸੌਰਭ ਬੇਦੀ ਦੇ ਨਾਲ ਮੁੱਖ ਭੂਮਿਕਾ (ਲੀਡ ਰੋਲ) ਵਿੱਚ ਵੀ ਨਜ਼ਰ ਆ ਚੁੱਕੀ ਸੀ।

ਸੰਚਿਤਾ ਨੇ ਫ਼ਿਲਮ ‘ਛਾਵਾ’ ਵਿੱਚ ਵੀ ਕੰਮ ਕੀਤਾ ਸੀ, ਜਿਸ ਵਿੱਚ ਉਹ ਤਾਰਾਬਾਈ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਵਿੱਕੀ ਕੌਸ਼ਲ ਅਤੇ ਅਕਸ਼ੈ ਖੰਨਾ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਤੋਂ ਇਲਾਵਾ, ਸੰਚਿਤਾ ਨੇ ਮਨੋਜ ਬਾਜਪਾਈ ਦੇ ਨਾਲ ਫ਼ਿਲਮ ‘ਸਾਈਲੈਂਸ 2: ਦ ਨਾਈਟ ਆਊਲ ਬਾਰ ਸ਼ੂਟਆਊਟ’ ਵਿੱਚ ਵੀ ਕੰਮ ਕੀਤਾ ਸੀ।