Thursday, 5th of November 2026

ਸੰਗੀਤ ਜਗਤ ‘ਚ ਮੱਚੀ ਹਲਚਲ! ਪੰਜਾਬੀ ਗਾਇਕ ਨੂੰ ਮਿਲੀ ਧਮਕੀ, ਮੰਗ 5 ਕਰੋੜ ਰੁਪਏ, ਵਿਦੇਸ਼ੀ ਨੰਬਰ ਤੋਂ ਆਈਆਂ ਕਾਲਾਂ; ਪੁਲਿਸ ਨੇ ਕੇਸ ਕੀਤਾ ਦਰਜ

ਪੰਜਾਬੀ ਮਿਊਜ਼ਿਕ ਜਗਤ ਉੱਤੇ ਪਿਛਲੇ ਕੁੱਝ ਸਾਲਾਂ ਤੋਂ ਗੈਂਗਸਟਰਾਂ ਦੀ ਬੁਰੀ ਨਜ਼ਰ ਪਾਈ ਹੋਈ ਹੈ। ਜਿਸ ਕਰਕੇ ਕਈ ਕਲਾਕਾਰਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਹੁਣ ਇੱਕ ਹੋਰ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ 5 ਕਰੋੜ ਰੁਪਏ ਮੰਗ ਕੀਤੀ ਗਈ ਹੈ।

Edited By: Lajwinder Kaur | Updated at:
ਸੰਗੀਤ ਜਗਤ ‘ਚ ਮੱਚੀ ਹਲਚਲ! ਪੰਜਾਬੀ ਗਾਇਕ ਨੂੰ ਮਿਲੀ ਧਮਕੀ, ਮੰਗ 5 ਕਰੋੜ ਰੁਪਏ, ਵਿਦੇਸ਼ੀ ਨੰਬਰ ਤੋਂ ਆਈਆਂ ਕਾਲਾਂ; ਪੁਲਿਸ ਨੇ ਕੇਸ ਕੀਤਾ ਦਰਜ

ਸੰਗੀਤ ਜਗਤ ‘ਚ ਮੱਚੀ ਹਲਚਲ! ਪੰਜਾਬੀ ਗਾਇਕ ਨੂੰ ਮਿਲੀ ਧਮਕੀ, ਮੰਗ 5 ਕਰੋੜ ਰੁਪਏ, ਵਿਦੇਸ਼ੀ ਨੰਬਰ ਤੋਂ ਆਈਆਂ ਕਾਲਾਂ; ਪੁਲਿਸ ਨੇ ਕੇਸ ਕੀਤਾ ਦਰਜ

ਲੁਧਿਆਣਾ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਗਾਇਕ ਕਮਲਜੀਤ ਸਿੰਘ ਗਰੇਵਾਲ ਉਰਫ਼ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਨੂੰ ਵਿਦੇਸ਼ੀ ਨੰਬਰ ਤੋਂ ਕਈ ਵਾਰ ਫੋਨ ਕਾਲਾਂ ਅਤੇ ਵਾਇਸ ਮੈਸੇਜ ਭੇਜ ਕੇ ਧਮਕਾਇਆ ਗਿਆ। ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਗਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਗਿੱਲੀ ਰਾਣਾ ਨਾਮਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਕਥਿਤ ਤੌਰ 'ਤੇ ਖ਼ੁਦ ਨੂੰ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਦੱਸਿਆ ਸੀ।

ਪਟਿਆਲਾ ਵਿੱਚ ਸਮਾਗਮ ਦੌਰਾਨ ਆਈਆਂ ਕਾਲਾਂ

ਜਾਣਕਾਰੀ ਅਨੁਸਾਰ ਸਰਾਭਾ ਨਗਰ ਦੇ ਰਹਿਣ ਵਾਲੇ ਗਾਇਕ ਕਮਲ ਗਰੇਵਾਲ ਆਪਣੀ ਇੱਕ ਸੰਗੀਤ ਕੰਪਨੀ ਚਲਾਉਂਦੇ ਹਨ। ਉਨ੍ਹਾਂ ਦੇ ਦਫ਼ਤਰ ਵਿੱਚ ਦੋ ਕਰਮਚਾਰੀ ਕੰਪਨੀ ਦੇ ਮੋਬਾਈਲ ਨੰਬਰ ਰਾਹੀਂ ਲਾਈਵ ਸੰਗੀਤਕ ਪ੍ਰੋਗਰਾਮਾਂ ਦੀਆਂ ਆਨਲਾਈਨ ਬੁਕਿੰਗਾਂ ਦਾ ਕੰਮ ਸੰਭਾਲਦੇ ਹਨ।

ਗਾਇਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਪਟਿਆਲਾ ਵਿੱਚ ਇੱਕ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਦੇ ਰਹੇ ਸਨ ਤਾਂ ਕੰਪਨੀ ਦੇ ਮੋਬਾਈਲ ਫੋਨ 'ਤੇ ਵਿਦੇਸ਼ੀ ਨੰਬਰ ਤੋਂ ਕਈ ਮਿਸਡ ਕਾਲਾਂ ਅਤੇ ਵਾਇਸ ਮੈਸੇਜ ਆਏ। ਸਮਾਗਮ ਵਿੱਚ ਰੁੱਝੇ ਹੋਣ ਕਾਰਨ ਉਹ ਉਸ ਸਮੇਂ ਇਨ੍ਹਾਂ ਮੈਸੇਜਾਂ ਨੂੰ ਸੁਣ ਨਹੀਂ ਸਕੇ।

ਅਗਲੇ ਦਿਨ ਜਦੋਂ ਉਨ੍ਹਾਂ ਨੇ ਮੋਬਾਈਲ ਫੋਨ ਚੈੱਕ ਕੀਤਾ ਤਾਂ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਗਿੱਲੀ ਰਾਣਾ ਵਜੋਂ ਦੱਸੀ ਅਤੇ ਰੋਹਿਤ ਗੋਦਾਰਾ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ।

ਮੁੜ ਆਈਆਂ ਵਿਦੇਸ਼ੀ ਨੰਬਰ ਤੋਂ ਕਾਲਾਂ

ਸ਼ਿਕਾਇਤ ਮੁਤਾਬਕ, ਜਦੋਂ ਕਮਲ ਗਰੇਵਾਲ ਆਪਣੇ ਦਫ਼ਤਰ ਵਿੱਚ ਮੌਜੂਦ ਸਨ ਤਾਂ ਉਸੇ ਵਿਦੇਸ਼ੀ ਨੰਬਰ ਤੋਂ ਮੁੜ ਦੋ ਕਾਲਾਂ ਆਈਆਂ। ਲਗਾਤਾਰ ਮਿਲ ਰਹੀਆਂ ਕਾਲਾਂ ਅਤੇ ਧਮਕੀਆਂ ਕਾਰਨ ਗਾਇਕ ਆਪਣੇ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਜੁਗਰਾਜ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 308(4) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਵਿਦੇਸ਼ੀ ਨੰਬਰ ਦੀ ਜਾਂਚ ਕਰ ਰਹੀ ਹੈ ਅਤੇ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ, ਉਸ ਦੇ ਟਿਕਾਣੇ ਅਤੇ ਕਾਲਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।