Wednesday, 4th of November 2026

'ਵੰਡ ਪਾਉਣ ਵਾਲੀ ਸਿਆਸਤ ਨੂੰ ਲੋਕਾਂ ਨੇ ਨਕਾਰਿਆ', ਟਰੰਪ ਦੀ ਮਿਡਟਰਮ ਚੋਣਾਂ 'ਚ ਹਾਰ 'ਤੇ ਬੋਲੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਲੱਗੇ ਝਟਕਿਆਂ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਨੂੰ ਅਮਰੀਕੀ ਲੋਕਾਂ ਦਾ ਸਪੱਸ਼ਟ ਸੰਦੇਸ਼ ਦੱਸਿਆ ਹੈ। ਓਬਾਮਾ ਨੇ ਕਿਹਾ ਕਿ ਵੋਟਰ ਅਜਿਹੀ ਸਿਆਸਤ ਚਾਹੁੰਦੇ ਹਨ, ਜੋ ਲੋਕਾਂ ਵਿੱਚ ਵੰਡ ਪਾਉਣ ਦੀ ਬਜਾਏ ਉਨ੍ਹਾਂ ਨੂੰ ਇਕਜੁੱਟ ਕਰੇ।

Edited By: Lajwinder Kaur | Updated at:
'ਵੰਡ ਪਾਉਣ ਵਾਲੀ ਸਿਆਸਤ ਨੂੰ ਲੋਕਾਂ ਨੇ ਨਕਾਰਿਆ', ਟਰੰਪ ਦੀ ਮਿਡਟਰਮ ਚੋਣਾਂ 'ਚ ਹਾਰ 'ਤੇ ਬੋਲੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

'ਵੰਡ ਪਾਉਣ ਵਾਲੀ ਸਿਆਸਤ ਨੂੰ ਲੋਕਾਂ ਨੇ ਨਕਾਰਿਆ', ਟਰੰਪ ਦੀ ਮਿਡਟਰਮ ਚੋਣਾਂ 'ਚ ਹਾਰ 'ਤੇ ਬੋਲੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ

ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਲੱਗੇ ਝਟਕਿਆਂ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਨੂੰ ਅਮਰੀਕੀ ਲੋਕਾਂ ਦਾ ਸਪੱਸ਼ਟ ਸੰਦੇਸ਼ ਦੱਸਿਆ ਹੈ। ਓਬਾਮਾ ਨੇ ਕਿਹਾ ਕਿ ਵੋਟਰ ਅਜਿਹੀ ਸਿਆਸਤ ਚਾਹੁੰਦੇ ਹਨ, ਜੋ ਲੋਕਾਂ ਵਿੱਚ ਵੰਡ ਪਾਉਣ ਦੀ ਬਜਾਏ ਉਨ੍ਹਾਂ ਨੂੰ ਇਕਜੁੱਟ ਕਰੇ। ਲੋਕ ਅਜਿਹੇ ਆਗੂਆਂ ਦੀ ਮੰਗ ਕਰ ਰਹੇ ਹਨ, ਜੋ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਦਾ ਠੋਸ ਹੱਲ ਕੱਢ ਸਕਣ।

ਮੰਗਲਵਾਰ ਰਾਤ ਚੋਣ ਨਤੀਜਿਆਂ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਬਿਆਨ ਜਾਰੀ ਕਰਦਿਆਂ ਓਬਾਮਾ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਅਮਰੀਕੀ ਜਨਤਾ ਹੁਣ ਸਿਆਸਤ ਵਿੱਚ ਬਦਲਾਅ ਚਾਹੁੰਦੀ ਹੈ।

ਵੱਖ-ਵੱਖ ਇਲਾਕਿਆਂ ਦੇ ਉਮੀਦਵਾਰਾਂ ਦੀ ਕੀਤੀ ਤਾਰੀਫ਼

ਬਰਾਕ ਓਬਾਮਾ ਨੇ ਚੋਣਾਂ ਵਿੱਚ ਵੱਖ-ਵੱਖ ਇਲਾਕਿਆਂ ਤੋਂ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿੱਚ ਚੰਗੇ ਉਮੀਦਵਾਰਾਂ ਦੇ ਸਾਹਮਣੇ ਆਉਣ ਕਾਰਨ ਹੀ ਇਹ ਨਤੀਜੇ ਸੰਭਵ ਹੋ ਸਕੇ ਹਨ। ਇਨ੍ਹਾਂ ਵਿੱਚ ਉਹ ਇਲਾਕੇ ਵੀ ਸ਼ਾਮਲ ਸਨ, ਜਿੱਥੇ ਪਹਿਲਾਂ ਡੈਮੋਕ੍ਰੇਟਿਕ ਉਮੀਦਵਾਰਾਂ ਲਈ ਜਿੱਤ ਹਾਸਲ ਕਰਨਾ ਮੁਸ਼ਕਲ ਮੰਨਿਆ ਜਾਂਦਾ ਸੀ।

ਓਬਾਮਾ ਮੁਤਾਬਕ, ਇਨ੍ਹਾਂ ਉਮੀਦਵਾਰਾਂ ਦਾ ਪਿਛੋਕੜ ਅਤੇ ਸਿਆਸੀ ਵਿਚਾਰ ਵੱਖ-ਵੱਖ ਸਨ, ਪਰ ਉਹ ਸਾਂਝੀਆਂ ਕਦਰਾਂ-ਕੀਮਤਾਂ, ਲੋਕ ਸੇਵਾ ਵਿੱਚ ਵਿਸ਼ਵਾਸ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਪਹਿਲ ਦੇਣ ਦੀ ਸੋਚ ਨਾਲ ਜੁੜੇ ਹੋਏ ਸਨ।

ਚੋਣ ਅਧਿਕਾਰੀਆਂ ਅਤੇ ਵਲੰਟੀਅਰਾਂ ਦਾ ਕੀਤਾ ਧੰਨਵਾਦ

ਸਾਬਕਾ ਰਾਸ਼ਟਰਪਤੀ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਾਲੇ ਹਜ਼ਾਰਾਂ ਚੋਣ ਅਧਿਕਾਰੀਆਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਸਿਆਸੀ ਪਾਰਟੀਆਂ ਦੇ ਅਧਿਕਾਰੀਆਂ ਅਤੇ ਵਲੰਟੀਅਰਾਂ ਨੇ ਚੋਣਾਂ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਨੂੰ ਲੋਕਤੰਤਰ ਦੇ ਸਭ ਤੋਂ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਦੱਸਿਆ।

ਟਰੰਪ ਪ੍ਰਸ਼ਾਸਨ ਦੇ ਬਾਕੀ ਦੋ ਸਾਲਾਂ ਬਾਰੇ ਕੀ ਬੋਲੇ ਓਬਾਮਾ?

ਓਬਾਮਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਕੋਲ ਅਜੇ ਦੋ ਸਾਲ ਬਾਕੀ ਹਨ। ਅਜਿਹੇ ਵਿੱਚ ਉਨ੍ਹਾਂ ਦੀ ਪਾਰਟੀ ਅਤੇ ਸਹਿਯੋਗੀਆਂ ਨੂੰ ਪੂਰੀ ਤਾਕਤ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਬਦਲਾਅ ਲਿਆਉਣ ਦੀ ਤਾਕਤ ਹੈ, ਉੱਥੇ ਬਦਲਾਅ ਲਿਆਉਣਾ ਹੋਵੇਗਾ, ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣਾ ਹੋਵੇਗਾ ਅਤੇ ਆਉਣ ਵਾਲੇ ਸਮੇਂ ਦੀ ਤਿਆਰੀ ਕਰਨੀ ਹੋਵੇਗੀ।

ਜ਼ਿਕਰਯੋਗ ਹੈ ਕਿ ਓਬਾਮਾ ਦਾ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਮਿਡਟਰਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਨੂੰ ਕਈ ਅਹਿਮ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਸਥਿਤੀ ਮਜ਼ਬੂਤ ਹੋਈ ਹੈ। ਓਬਾਮਾ ਨੇ ਚੋਣ ਨਤੀਜਿਆਂ ਨੂੰ ਸਿਰਫ਼ ਉਮੀਦਵਾਰਾਂ ਦੀ ਜਿੱਤ-ਹਾਰ ਨਹੀਂ, ਸਗੋਂ ਅਮਰੀਕੀ ਵੋਟਰਾਂ ਦੀ ਬਦਲਦੀ ਸਿਆਸੀ ਸੋਚ ਦੇ ਸੰਕੇਤ ਵਜੋਂ ਪੇਸ਼ ਕੀਤਾ ਹੈ। ਉਨ੍ਹਾਂ ਮੁਤਾਬਕ, ਲੋਕ ਹੁਣ ਟਕਰਾਅ ਅਤੇ ਵੰਡ ਦੀ ਬਜਾਏ ਏਕਤਾ ਅਤੇ ਸਮੱਸਿਆਵਾਂ ਦਾ ਹੱਲ ਦੇਣ ਵਾਲੀ ਲੀਡਰਸ਼ਿਪ ਚਾਹੁੰਦੇ ਹਨ।