Monday, 5th of October 2026

Badshah Marriage Pics: ਕੀ ਬਾਦਸ਼ਾਹ ਨੇ ਇਸ ਹੀਰੋਇਨ ਨਾਲ ਚੋਰੀ-ਛੁਪੇ ਕਰਵਾ ਲਿਆ ਵਿਆਹ? ਵੈਡਿੰਗ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਤਰਥੱਲੀ!

Edited By: Lajwinder Kaur | Updated at:
Badshah Marriage Pics: ਕੀ ਬਾਦਸ਼ਾਹ ਨੇ ਇਸ ਹੀਰੋਇਨ ਨਾਲ ਚੋਰੀ-ਛੁਪੇ ਕਰਵਾ ਲਿਆ ਵਿਆਹ? ਵੈਡਿੰਗ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਤਰਥੱਲੀ!

Badshah Marriage Pics: ਕੀ ਬਾਦਸ਼ਾਹ ਨੇ ਇਸ ਹੀਰੋਇਨ ਨਾਲ ਚੋਰੀ-ਛੁਪੇ ਕਰਵਾ ਲਿਆ ਵਿਆਹ? ਵੈਡਿੰਗ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਮਚਾਈ ਤਰਥੱਲੀ!

Punjabi Rapper-Singer Badshah to tie the knot with Isha Rikhi? : ਵਿਵਾਦਪੂਰਨ ਗਾਣੇ ‘ਟਟੀਹਰੀ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਰੈਪਰ-ਗਾਇਕ ਬਾਦਸ਼ਾਹ (Badshah ) ਮੁੜ ਤੋਂ ਚਰਚਾ 'ਚ ਆ ਗਏ ਹਨ। ਜੀ ਹਾਂ ਇਸ ਵਾਰ ਉਹ ਆਪਣੇ ਕਿਸੇ ਗੀਤ ਜਾਂ ਗੀਤਾਂ ਦੇ ਬੋਲਾਂ ਨੂੰ ਲੈ ਕੇ ਨਹੀਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਦੇ ਵਿੱਚ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਜੰਮ ਕੇ ਵਾਇਰਲ ਹੋ ਰਹੀਆਂ ਹਨ। 

ਕੀ ਇਸ ਅਦਾਕਾਰਾ ਨਾਲ ਕਰਵਾਇਆ ਗੁੱਪਚੁੱਪ ਵਿਆਹ?

ਮਸ਼ਹੂਰ ਰੈਪਰ ਬਾਦਸ਼ਾਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਪਿਛਲੇ ਕਾਫੀ ਸਮੇਂ ਤੋਂ ਬਾਦਸ਼ਾਹ ਦਾ ਨਾਂ ਪੰਜਾਬੀ ਅਦਾਕਾਰਾ ਈਸ਼ਾ ਰਿਖੀ (Isha Rikhi) ਨਾਲ ਜੋੜਿਆ ਜਾ ਰਿਹਾ ਸੀ, ਪਰ ਹੁਣ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਰ ਪਾਸੇ ਸਵਾਲ ਉੱਠ ਰਿਹਾ ਹੈ— ਕੀ ਬਾਦਸ਼ਾਹ ਨੇ ਚੋਰੀ-ਛੁਪੇ ਵਿਆਹ ਕਰਵਾ ਲਿਆ ਹੈ?

ਕਿਵੇਂ ਸ਼ੁਰੂ ਹੋਈਆਂ ਚਰਚਾਵਾਂ?

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਕੁਝ ਤਸਵੀਰਾਂ ਵਿੱਚ ਬਾਦਸ਼ਾਹ ਅਤੇ ਈਸ਼ਾ ਰਿਖੀ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਦੋਵਾਂ ਨੇ ਗੁੱਪਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। 

ਇਹ ਤਸਵੀਰਾਂ ਖੁਦ ਅਦਾਕਾਰਾ ਈਸ਼ਾ ਰਿਖੀ ਦੀ ਮਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਨ੍ਹਾਂ ਨੇ ਬਾਦਸ਼ਾਹ ਤੇ ਈਸ਼ਾ ਰਿਖੀ ਨੂੰ ਟੈਗ ਕਰਕੇ ਆਪਣਾ ਆਸ਼ੀਰਵਾਦ ਦਿੰਦੇ ਹੋਏ ਲਿਖਿਆ ਹੈ- ‘’ਪਰਮਾਤਮਾ ਦੀ ਮਿਹਰ ਬਣੀ ਰਹੇ’’

ਅਦਾਕਾਰਾ ਦੀ ਮਾਂ ਪੂਨਮ ਰਿਖੀ ਵੱਲੋਂ ਜੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਉਸ ਵਿੱਚ ਬਾਦਸ਼ਾਹ ਦੁਲਹੇ ਵਾਲੇ ਰੂਪ ਦੇ ਵਿੱਚ ਨਜ਼ਰ ਆ ਰਹੇ ਹਨ, ਉੱਧਰ ਅਦਾਕਾਰਾ ਈਸ਼ਾ ਸੁਰਖ ਲਾਲ ਰੰਗ ਦੇ ਪੰਜਾਬੀ ਸੂਟ ਦੇ ਵਿੱਚ ਲਾੜੀ ਬਣੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵੀਡੀਓਜ਼ ਦੇ ਵਿੱਚ ਉਹ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ ਦੇ ਕਮੈਂਟ ਸੈਕਸ਼ਨ ‘ਚ ਰਿਸ਼ਤੇਦਾਰ ਤੇ ਫੈਨਜ਼ ਵਧਾਈਆਂ ਵਾਲੇ ਸੁਨੇਹੇ ਪੋਸਟ ਕਰ ਰਹੇ ਹਨ। ਪਰ ਅਜੇ ਤੱਕ ਬਾਦਸ਼ਾਹ ਅਤੇ ਅਦਾਕਾਰਾ ਈਸ਼ਾ ਰਿਖੀ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। 

ਕੌਣ ਹੈ ਈਸ਼ਾ ਰਿਖੀ?

ਈਸ਼ਾ ਰਿਖੀ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹੈ। ਉਨ੍ਹਾਂ ਨੇ 'ਜੱਟ ਐਂਡ ਜੂਲੀਅਟ 2', 'ਹੈਪੀ ਗੋ ਲੱਕੀ' ਅਤੇ 'ਅਰਦਾਸ', ‘ਦੋ ਦੂਣੀ ਪੰਜ’ ਵਰਗੀਆਂ ਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਈਸ਼ਾ ਆਪਣੀ ਖੂਬਸੂਰਤੀ ਅਤੇ ਸਟਾਈਲ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਅਤੇ ਬਾਦਸ਼ਾਹ ਨਾਲ ਉਨ੍ਹਾਂ ਦੀ ਨੇੜਤਾ ਦੀਆਂ ਖ਼ਬਰਾਂ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਆ ਰਹੀਆਂ ਸਨ।

ਹਾਲਾਂਕਿ ਤਸਵੀਰਾਂ ਨੇ ਤਰਥੱਲੀ ਮਚਾਈ ਹੋਈ ਹੈ, ਪਰ ਬਾਦਸ਼ਾਹ ਜਾਂ ਈਸ਼ਾ ਰਿਖੀ ਵੱਲੋਂ ਅਧਿਕਾਰਤ ਤੌਰ 'ਤੇ ਵਿਆਹ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਕਈ ਵਾਰ ਅਜਿਹੀਆਂ ਤਸਵੀਰਾਂ ਕਿਸੇ ਮਿਊਜ਼ਿਕ ਵੀਡੀਓ ਜਾਂ ਕਿਸੇ ਪ੍ਰੋਜੈਕਟ ਦੇ ਸ਼ੂਟ ਦਾ ਹਿੱਸਾ ਵੀ ਹੁੰਦੀਆਂ ਹਨ। ਹੁਣ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਦੋਵਾਂ ਸਿਤਾਰਿਆਂ ਦੇ ਅਧਿਕਾਰਤ ਬਿਆਨ 'ਤੇ ਟਿਕੀਆਂ ਹੋਈਆਂ ਹਨ। ਕੀ ਇਹ ਸੱਚਮੁੱਚ ਵਿਆਹ ਹੈ ਜਾਂ ਸਿਰਫ਼ ਇੱਕ ਅਫਵਾਹ? ਇਹ ਤਾਂ ਸਮਾਂ ਹੀ ਦੱਸੇਗਾ।