Tuesday, 1st of September 2026

1 ਸਤੰਬਰ ਤੋਂ ਬਦਲੇ ਨਿਯਮ: ਦੁੱਧ ਤੇ ਸਿਲੰਡਰ ਮਹਿੰਗੇ, ਗੱਡੀ ਖਰੀਦਣਾ ਵੀ ਹੋਇਆ ਮਹਿੰਗਾ, ਜਾਣੋ ਕਿਹੜੇ ਨਵੇਂ ਨਿਯਮ ਹੋਏ ਲਾਗੂ

ਅੱਜ ਤੋਂ ਨਵਾਂ ਮਹੀਨਾ ਸ਼ੁਰੂ ਹੋ ਗਿਆ , ਤਾਂ ਜਾਣੋ 1 ਸਤੰਬਰ ਨੂੰ ਕਿਹੜੇ ਵੱਡੇ ਨਿਯਮ ਬਦਲ ਗਏ ਹਨ। ਅੱਜ ਗੈਸ ਸਿਲੰਡਰਾਂ ਦੇ ਭਾਅ ਦੇ ਵਿੱਚ ਵੀ ਸਿੱਧਾ 9.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕੀ-ਕੀ ਮਹਿੰਗਾ ਹੋਇਆ ਹੈ।

Edited By: Lajwinder Kaur | Updated at: September 01st 2026 10:27 AM
Trending News
1 ਸਤੰਬਰ ਤੋਂ ਬਦਲੇ ਨਿਯਮ: ਦੁੱਧ ਤੇ ਸਿਲੰਡਰ ਮਹਿੰਗੇ, ਗੱਡੀ ਖਰੀਦਣਾ ਵੀ ਹੋਇਆ ਮਹਿੰਗਾ,  ਜਾਣੋ ਕਿਹੜੇ ਨਵੇਂ ਨਿਯਮ ਹੋਏ ਲਾਗੂ

1 ਸਤੰਬਰ ਤੋਂ ਬਦਲੇ ਨਿਯਮ: ਦੁੱਧ ਤੇ ਸਿਲੰਡਰ ਮਹਿੰਗੇ, ਗੱਡੀ ਖਰੀਦਣਾ ਵੀ ਹੋਇਆ ਮਹਿੰਗਾ, ਜਾਣੋ ਕਿਹੜੇ ਨਵੇਂ ਨਿਯਮ ਹੋਏ ਲਾਗੂ

ਸਤੰਬਰ ਦੀ ਸ਼ੁਰੂਆਤ ਆਮ ਲੋਕਾਂ ਲਈ ਰਾਹਤ ਵਾਲੀ ਨਹੀਂ ਹੈ। 1 ਸਤੰਬਰ 2026 ਤੋਂ ਕਈ ਵੱਡੇ ਬਦਲਾਅ ਲਾਗੂ ਹੋ ਗਏ ਹਨ, ਜਿਸ ਕਾਰਨ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ ਵਧ ਗਏ ਹਨ ਅਤੇ ਮੁੰਬਈ ਵਿੱਚ ਥੋਕ ਦੁੱਧ ਵੀ ਮਹਿੰਗਾ ਹੋ ਗਿਆ ਹੈ। ਜਿਹੜੇ ਲੋਕਾਂ ਨੇ ਐੱਲ.ਪੀ.ਜੀ. ਦੀ ਈ-ਕੇ.ਵਾਈ.ਸੀ. ਨਹੀਂ ਕਰਵਾਈ, ਉਨ੍ਹਾਂ ਦੀ ਸਬਸਿਡੀ ਉੱਤੇ ਵੀ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ, ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਇਮੀਗ੍ਰੇਸ਼ਨ ਦਾ ਇੱਕ ਪੁਰਾਣਾ ਨਿਯਮ ਬਦਲ ਦਿੱਤਾ ਗਿਆ ਹੈ ਅਤੇ ਟਾਟਾ ਤੇ ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ ਹੋ ਗਈਆਂ ਹਨ।

ਗੈਸ ਦੀਆਂ ਕਮੀਤਾਂ ਵਧੀਆਂ

ਤੇਲ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ (commercial gas cylinder) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ, ਸਿੱਧਾ 9.50 ਰੁਪਏ ਦਾ ਵਾਧਾ ਕੀਤਾ ਗਿਆ ਹੈ।  ਜਿਸ ਨਾਲ ਕੋਲਕਾਤਾ, ਦਿੱਲੀ, ਮੁੰਬਈ ਅਤੇ ਚੇਨਈ ਸਮੇਂ ਵੱਖ-ਵੱਖ ਸ਼ਹਿਰਾਂ ਵਿੱਚ ਸਿਲੰਡਰ ਮਹਿੰਗੇ ਹੋ ਗਏ ਹਨ। ਹਾਲਾਂਕਿ, 14.2 ਕਿਲੋ ਵਾਲੇ ਘਰੇਲੂ ਐੱਲ.ਪੀ.ਜੀ. ਸਿਲੰਡਰ ਦੇ ਭਾਅ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਾਧੇ ਦਾ ਸਿੱਧਾ ਅਸਰ ਰੈਸਟੋਰੈਂਟਾਂ, ਢਾਬਿਆਂ, ਹੋਟਲਾਂ ਅਤੇ ਕੈਟਰਿੰਗ ਦੇ ਕੰਮ ਉੱਤੇ ਪੈ ਸਕਦਾ ਹੈ, ਜਿਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।

ਦੁੱਧ ਹੋਇਆ ਮਹਿੰਗਾ

ਮੁੰਬਈ ਵਿੱਚ ਦੁੱਧ ਦੀ ਥੋਕ ਕੀਮਤ ਵਿੱਚ 9 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ 1 ਸਤੰਬਰ ਤੋਂ ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਥੋਕ ਦੁੱਧ 93 ਰੁਪਏ ਤੋਂ ਵਧ ਕੇ 102 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਇਹ ਦਰਾਂ 28 ਫਰਵਰੀ 2027 ਤੱਕ ਲਾਗੂ ਰਹਿਣਗੀਆਂ। ਇਸ ਦੇ ਨਾਲ ਹੀ ਤਾਮਿਲਨਾਡੂ ਵਿੱਚ ਵੀ ਦੁੱਧ ਦਾ ਖਰੀਦ ਮੁੱਲ 3 ਰੁਪਏ ਪ੍ਰਤੀ ਲੀਟਰ ਵਧ ਕੇ 41 ਤੋਂ 44 ਰੁਪਏ ਹੋ ਗਿਆ ਹੈ। ਦੁੱਧ ਮਹਿੰਗਾ ਹੋਣ ਕਾਰਨ ਤਿਉਹਾਰਾਂ ਤੋਂ ਪਹਿਲਾਂ ਦਹੀਂ, ਪਨੀਰ ਅਤੇ ਮਠਿਆਈਆਂ ਦੀ ਲਾਗਤ ਵੀ ਵਧ ਸਕਦੀ ਹੈ, ਜਿਸ ਦਾ ਮੁੱਖ ਕਾਰਨ ਹਰਾ ਚਾਰਾ, ਤੂੜੀ, ਪਸ਼ੂਆਂ ਦੀ ਦੇਖਭਾਲ ਅਤੇ ਢੋਆ-ਢੁਆਈ (ਟਰਾਂਸਪੋਰਟ) ਦਾ ਵਧਦਾ ਖਰਚਾ ਦੱਸਿਆ ਗਿਆ ਹੈ।

KYC ਨਹੀਂ ਕਰਵਾਈ ਤਾਂ ਝੱਲਣੀ ਪੈਣੀ ਆਹ ਪ੍ਰੇਸ਼ਾਨੀ

ਐੱਲ.ਪੀ.ਜੀ. ਗਾਹਕਾਂ ਲਈ ਈ-ਕੇ.ਵਾਈ.ਸੀ. (e-KYC) ਕਰਵਾਉਣਾ ਬਹੁਤ ਜ਼ਰੂਰੀ ਹੈ, ਜਿਸ ਦੀ ਆਖ਼ਰੀ ਮਿਤੀ 31 ਅਗਸਤ 2026 ਤੱਕ ਸੀ। ਜਿਨ੍ਹਾਂ ਗਾਹਕਾਂ ਨੇ ਹੁਣ ਤੱਕ ਆਪਣੀ ਬਾਇਓਮੈਟ੍ਰਿਕ ਪਛਾਣ ਪੂਰੀ ਨਹੀਂ ਕਰਵਾਈ, ਉਨ੍ਹਾਂ ਨੂੰ ਸਬਸਿਡੀ ਮਿਲਣ ਵਿੱਚ ਦਿੱਕਤ ਆ ਸਕਦੀ ਹੈ। ਗੈਸ ਸਿਲੰਡਰ ਦੀ ਬੁਕਿੰਗ ਬੰਦ ਹੋਵੇਗੀ ਜਾਂ ਨਹੀਂ, ਇਹ ਸਬੰਧਤ ਗੈਸ ਕੰਪਨੀ ਦੇ ਨਿਯਮਾਂ ਉੱਤੇ ਨਿਰਭਰ ਕਰਦਾ ਹੈ, ਇਸ ਲਈ ਜਿਨ੍ਹਾਂ ਦੀ ਈ-ਕੇ.ਵਾਈ.ਸੀ. ਬਾਕੀ ਹੈ, ਉਹ ਜਲਦੀ ਆਪਣੀ ਗੈਸ ਏਜੰਸੀ ਨਾਲ ਸੰਪਰਕ ਕਰਨ।

ਵਿਦੇਸ਼ ਯਾਤਰਾ ਮਹਿੰਗੀ

ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਲਈ 1 ਸਤੰਬਰ ਤੋਂ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ। ਹੁਣ ਇਮੀਗ੍ਰੇਸ਼ਨ ਕਾਊਂਟਰ ਉੱਤੇ ਬੋਰਡਿੰਗ ਪਾਸ 'ਤੇ ਸਟੈਂਪ ਲਗਵਾਉਣ ਦੀ ਲੋੜ ਨਹੀਂ ਪਵੇਗੀ ਅਤੇ ਯਾਤਰੀ ਇਮੀਗ੍ਰੇਸ਼ਨ ਦੌਰਾਨ ਆਪਣੇ ਫ਼ੋਨ ਵਿੱਚ ਈ-ਬੋਰਡਿੰਗ ਪਾਸ ਦਿਖਾ ਸਕਦੇ ਹਨ। ਹਾਲਾਂਕਿ, ਪਾਸਪੋਰਟ, ਵੀਜ਼ਾ ਅਤੇ ਸੁਰੱਖਿਆ ਜਾਂਚ ਨਾਲ ਜੁੜੇ ਬਾਕੀ ਨਿਯਮ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ, ਜਿਸ ਨਾਲ ਹਵਾਈ ਅੱਡੇ (ਏਅਰਪੋਰਟ) ਉੱਤੇ ਸਮਾਂ ਬਚੇਗਾ ਅਤੇ ਪ੍ਰਕਿਰਿਆ ਕਾਫ਼ੀ ਆਸਾਨ ਹੋ ਜਾਵੇਗੀ।

ਕਾਰ ਖਰੀਦਣ ਵਾਲਿਆਂ ਨੂੰ ਝਟਕਾ

ਜੇ ਤੁਸੀਂ ਸਤੰਬਰ ਵਿੱਚ ਨਵੀਂ ਕਾਰ ਖਰੀਦਣ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਨੂੰ ਆਪਣਾ ਬਜਟ ਦੁਬਾਰਾ ਦੇਖਣਾ ਪਵੇਗਾ। ਟਾਟਾ ਮੋਟਰਜ਼ ਨੇ ਆਪਣੇ ਮਾਡਲਾਂ ਅਤੇ ਵੇਰੀਐਂਟਸ ਦੇ ਹਿਸਾਬ ਨਾਲ ਗੱਡੀਆਂ ਦੀਆਂ ਕੀਮਤਾਂ ਵਿੱਚ 25,000 ਰੁਪਏ ਤੱਕ ਦਾ ਵਾਧਾ ਕੀਤਾ ਹੈ, ਜਦਕਿ ਹੁੰਡਈ ਮੋਟਰ ਇੰਡੀਆ ਨੇ ਕੀਮਤਾਂ ਵਿੱਚ 1 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਕੰਪਨੀਆਂ ਨੇ ਕੱਚੇ ਮਾਲ ਦੀ ਲਾਗਤ, ਆਪ੍ਰੇਸ਼ਨਲ ਖਰਚੇ ਅਤੇ ਮਹਿੰਗਾਈ ਦੇ ਦਬਾਅ ਨੂੰ ਕੀਮਤਾਂ ਵਧਾਉਣ ਦਾ ਕਾਰਨ ਦੱਸਿਆ ਹੈ।

ਹਾਲਾਂਕਿ, ਹਰ ਕਾਰ ਉੱਤੇ ਇੱਕੋ ਜਿਹਾ ਵਾਧਾ ਨਹੀਂ ਕੀਤਾ ਗਿਆ ਹੈ ਅਤੇ ਸਹੀ ਕੀਮਤ ਮਾਡਲ ਤੇ ਵੇਰੀਐਂਟ ਦੇ ਹਿਸਾਬ ਨਾਲ ਤੈਅ ਹੋਵੇਗੀ, ਇਸ ਲਈ ਬੁਕਿੰਗ ਤੋਂ ਪਹਿਲਾਂ ਨਵੀਂ ਪ੍ਰਾਈਜ਼ ਲਿਸਟ ਜ਼ਰੂਰ ਦੇਖਣੀ ਚਾਹੀਦੀ ਹੈ। ਮਤਲਬ ਕਿ ਸਤੰਬਰ ਦੀ ਸ਼ੁਰੂਆਤ ਵਿੱਚ ਕਮਰਸ਼ੀਅਲ ਗੈਸ, ਮੁੰਬਈ ਵਿੱਚ ਦੁੱਧ, ਐੱਲ.ਪੀ.ਜੀ. ਈ-ਕੇ.ਵਾਈ.ਸੀ. ਅਤੇ ਨਵੀਆਂ ਕਾਰਾਂ ਦੇ ਮਹਿੰਗੇ ਹੋਣ ਨਾਲ ਕਈ ਮੋਰਚਿਆਂ ਉੱਤੇ ਖਰਚੇ ਵਧ ਗਏ ਹਨ, ਹਾਲਾਂਕਿ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਪ੍ਰਕਿਰਿਆ ਆਸਾਨ ਜ਼ਰੂਰ ਹੋ ਗਈ ਹੈ।

Punjabi Shorts

Latest News