Friday, 16th of October 2026

ਪੰਜਾਬੀ ਰੈਸਲਰ ਅਮਨਪ੍ਰੀਤ ਦਾ ਜਲਵਾ, ਇੱਕ ਜ਼ੋਰਦਾਰ ਥੱਪੜ ਦੇ ਨਾਲ WWE ਦਾ ਚੈਂਪੀਅਨ ਬੇਹੋਸ਼; ਜ਼ਮੀਨ 'ਤੇ ਡਿੱਗਿਆ, ਮੁੜ ਕੇ ਉੱਠ ਨਾ ਸਕਿਆ, ਦੇਖੋ ਜਿੱਤ ਦੀ ਵੀਡੀਓ

ਸੋਸ਼ਲ ਮੀਡੀਆ ਉੱਤੇ ਪੰਜਾਬ ਦਾ ਪੁੱਤਰ ਮਹਾਬਲੀ ਸ਼ੇਰਾ ਛਾਇਆ ਹੋਇਆ ਹੈ। ਜੀ ਹਾਂ ਫਿਰੋਜ਼ਪੁਰ ਦੇ ਰਹਿਣ ਵਾਲੇ ਪੰਜਾਬੀ ਪਹਿਲਵਾਨ ਅਮਨਪ੍ਰੀਤ ਸਿੰਘ (ਸ਼ੇਰਾ) ਨੇ 'ਪਾਵਰ ਸਲੈਪ' ਮੁਕਾਬਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਲਾਸ ਵੇਗਾਸ ਵਿਖੇ 10 ਜੁਲਾਈ 2026 ਨੂੰ ਹੋਏ 'ਪਾਵਰ ਸਲੈਪ 21' ਦੇ ਇਸ ਰੋਮਾਂਚਕ ਮੁਕਾਬਲੇ...

Edited By: Lajwinder Kaur | Updated at:
ਪੰਜਾਬੀ ਰੈਸਲਰ ਅਮਨਪ੍ਰੀਤ ਦਾ ਜਲਵਾ, ਇੱਕ ਜ਼ੋਰਦਾਰ ਥੱਪੜ ਦੇ ਨਾਲ WWE ਦਾ ਚੈਂਪੀਅਨ ਬੇਹੋਸ਼; ਜ਼ਮੀਨ 'ਤੇ ਡਿੱਗਿਆ, ਮੁੜ ਕੇ ਉੱਠ ਨਾ ਸਕਿਆ, ਦੇਖੋ ਜਿੱਤ ਦੀ ਵੀਡੀਓ

ਪੰਜਾਬੀ ਰੈਸਲਰ ਅਮਨਪ੍ਰੀਤ ਦਾ ਜਲਵਾ, ਇੱਕ ਜ਼ੋਰਦਾਰ ਥੱਪੜ ਦੇ ਨਾਲ WWE ਦਾ ਚੈਂਪੀਅਨ ਬੇਹੋਸ਼; ਜ਼ਮੀਨ 'ਤੇ ਡਿੱਗਿਆ, ਮੁੜ ਕੇ ਉੱਠ ਨਾ ਸਕਿਆ, ਦੇਖੋ ਜਿੱਤ ਦੀ ਵੀਡੀਓ

ਸੋਸ਼ਲ ਮੀਡੀਆ ਉੱਤੇ ਪੰਜਾਬ ਦਾ ਪੁੱਤਰ ਮਹਾਬਲੀ ਸ਼ੇਰਾ ਛਾਇਆ ਹੋਇਆ ਹੈ। ਜੀ ਹਾਂ  ਫਿਰੋਜ਼ਪੁਰ ਦੇ ਰਹਿਣ ਵਾਲੇ ਪੰਜਾਬੀ ਪਹਿਲਵਾਨ ਅਮਨਪ੍ਰੀਤ ਸਿੰਘ (ਸ਼ੇਰਾ) ਨੇ 'ਪਾਵਰ ਸਲੈਪ' ਮੁਕਾਬਲੇ ਵਿੱਚ ਇਤਿਹਾਸ ਰਚ ਦਿੱਤਾ ਹੈ। ਲਾਸ ਵੇਗਾਸ ਵਿਖੇ 10 ਜੁਲਾਈ 2026 ਨੂੰ ਹੋਏ 'ਪਾਵਰ ਸਲੈਪ 21' ਦੇ ਇਸ ਰੋਮਾਂਚਕ ਮੁਕਾਬਲੇ ਵਿੱਚ ਸ਼ੇਰਾ ਨੇ WWE ਦੇ ਸਾਬਕਾ ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਜ਼ਰ (Jack Hager) ਨੂੰ ਇੱਕ ਜ਼ੋਰਦਾਰ ਥੱਪੜ ਮਾਰ ਕੇ ਬੇਹੋਸ਼ ਕਰ ਦਿੱਤਾ।

ਮੁਕਾਬਲੇ ਦੀ ਸ਼ੁਰੂਆਤ ਵਿੱਚ ਜੈਕ ਹੇਜ਼ਰ ਪਹਿਲੇ ਦੋ ਰਾਊਂਡਾਂ ਵਿੱਚ ਬੜ੍ਹਤ ਬਣਾਏ ਹੋਏ ਸਨ, ਪਰ ਤੀਜੇ ਰਾਊਂਡ ਵਿੱਚ ਸ਼ੇਰਾ ਨੇ ਆਪਣੀ ਪੂਰੀ ਤਾਕਤ ਦਿਖਾਉਂਦਿਆਂ ਇੱਕ ਅਜਿਹਾ ਕਰਾਰਾ ਥੱਪੜ ਜੜਿਆ ਕਿ ਹੇਜ਼ਰ ਨੂੰ ਨਾਕਆਊਟ ਹੋਣਾ ਪਿਆ। ਇਸ ਹਾਰ ਨਾਲ ਜੈਕ ਹੇਜ਼ਰ ਨੂੰ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਨਾਕਆਊਟ ਦਾ ਸਾਹਮਣਾ ਕਰਨਾ ਪਿਆ ਹੈ। ਜਿੱਤ ਹਾਸਲ ਕਰਨ ਤੋਂ ਬਾਅਦ ਸ਼ੇਰਾ ਨੇ ਮੈਦਾਨ ਵਿੱਚ ਹੀ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ, ਜੋ ਕਿ ਦਰਸ਼ਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਰਿਹਾ। ਭਾਰਤੀਆਂ ਦੇ ਲਈ ਇਹ ਮਾਣ ਵਾਲੀ ਗੱਲ ਹੈ। 

'ਮਹਾਬਲੀ ਸ਼ੇਰਾ' ਵਜੋਂ ਮਸ਼ਹੂਰ ਹਨ ਅਮਨਪ੍ਰੀਤ ਸਿੰਘ

ਅਮਨਪ੍ਰੀਤ ਸਿੰਘ ਰੈਸਲਿੰਗ ਦੀ ਦੁਨੀਆ ਵਿੱਚ ਕੋਈ ਨਵਾਂ ਨਾਮ ਨਹੀਂ ਹੈ। ਉਹ ਰਿੰਗ ਵਿੱਚ 'ਮਹਾਬਲੀ ਸ਼ੇਰਾ' ਦੇ ਨਾਮ ਨਾਲ ਬੇਹੱਦ ਮਸ਼ਹੂਰ ਹਨ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਉਹ ਟੀ.ਐਨ.ਏ. (TNA) ਰੈਸਲਿੰਗ, ਡਬਲਯੂ.ਡਬਲਯੂ.ਈ. ਐਨ.ਐਕਸ.ਟੀ. (WWE NXT) ਅਤੇ ਓ.ਵੀ.ਡਬਲਯੂ. (OVW) ਹੈਵੀਵੇਟ ਚੈਂਪੀਅਨਸ਼ਿਪ ਵਰਗੇ ਵੱਡੇ ਮੰਚਾਂ 'ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ ਵਾਲੇ ਅਮਨਪ੍ਰੀਤ ਸਿੰਘ ਪੰਜਾਬੀ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ।