Sunday, 27th of September 2026

ਬੱਲੇ-ਬੱਲੇ! ਏਸ਼ੀਅਨ ਗੇਮਜ਼ ‘ਚ ਪੁਰਸ਼ ਕਬੱਡੀ ਟੀਮ ਨੇ ਵੀ ਜਿੱਤਿਆ Gold Medal, ਫਾਈਨਲ ‘ਚ ਇਰਾਨ ਨੂੰ ਚਟਾਈ ਧੂੜ

ਇੰਡੀਆ ਦੇ ਲਈ ਅੱਜ ਦਾ ਦਿਨ ਕਾਫੀ ਖਾਸ ਰਿਹਾ, ਇੱਕ ਹੀ ਦਿਨ 'ਚ ਦੋ ਗੋਲਡ ਮੈਡਲ ਭਾਰਤ ਦੀ ਝੋਲੀ ਪਏ। ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤ ਲਿਆ ਹੈ। ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

Edited By: Lajwinder Kaur | Updated at:
ਬੱਲੇ-ਬੱਲੇ! ਏਸ਼ੀਅਨ ਗੇਮਜ਼ ‘ਚ ਪੁਰਸ਼ ਕਬੱਡੀ ਟੀਮ ਨੇ ਵੀ ਜਿੱਤਿਆ Gold Medal, ਫਾਈਨਲ ‘ਚ ਇਰਾਨ ਨੂੰ ਚਟਾਈ ਧੂੜ

ਬੱਲੇ-ਬੱਲੇ! ਏਸ਼ੀਅਨ ਗੇਮਜ਼ ‘ਚ ਪੁਰਸ਼ ਕਬੱਡੀ ਟੀਮ ਨੇ ਵੀ ਜਿੱਤਿਆ Gold Medal, ਫਾਈਨਲ ‘ਚ ਇਰਾਨ ਨੂੰ ਚਟਾਈ ਧੂੜ

ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤ ਲਿਆ ਹੈ। ਸ਼ਨੀਵਾਰ, 26 ਸਤੰਬਰ ਨੂੰ ਖੇਡੇ ਗਏ ਫਾਈਨਲ ਵਿੱਚ ਭਾਰਤ ਨੇ ਈਰਾਨ ਨੂੰ 40-34 ਨਾਲ ਹਰਾਇਆ। ਇਹ ਮੁਕਾਬਲਾ ਬੇਹੱਦ ਕਾਂਟੇ ਦਾ ਰਿਹਾ, ਕਿਉਂਕਿ ਪਹਿਲੇ ਹਾਫ ਦੇ ਅੰਤ ਤੱਕ ਇਰਾਨ ਭਾਰਤ ਤੋਂ ਇੱਕ ਅੰਕ ਅੱਗੇ ਸੀ।

ਭਾਰਤ ਨੇ ਦੂਜੇ ਹਾਫ ਵਿੱਚ ਆਪਣੀ ਖੇਡ ਦਾ ਪੱਧਰ ਉੱਚਾ ਕੀਤਾ। ਮਜ਼ਬੂਤ ਡਿਫੈਂਸ, ਬਿਹਤਰ ਤਾਲਮੇਲ ਅਤੇ ਦਬਾਅ ਵਾਲੇ ਪਲਾਂ ਵਿੱਚ ਸਹੀ ਫ਼ੈਸਲਿਆਂ ਦੀ ਮਦਦ ਨਾਲ ਭਾਰਤੀ ਟੀਮ ਨੇ ਮੁਕਾਬਲੇ ਦਾ ਰੁਖ ਬਦਲ ਦਿੱਤਾ। ਇੱਕ ਪੜਾਅ 'ਤੇ ਭਾਰਤ ਨੇ ਇਰਾਨ ਨੂੰ ਆਲਆਊਟ ਵੀ ਕੀਤਾ, ਜਿਸ ਤੋਂ ਬਾਅਦ ਇਰਾਨੀ ਟੀਮ ਦਬਾਅ ਵਿੱਚ ਨਜ਼ਰ ਆਈ।

ਇਸ ਜਿੱਤ ਨਾਲ ਭਾਰਤ ਨੇ ਏਸ਼ੀਅਨ ਗੇਮਜ਼ 2026 ਵਿੱਚ ਕਬੱਡੀ ਦਾ ਦੂਜਾ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਇਰਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।

ਮੈਚ ਦਾ ਪੂਰਾ ਸਫ਼ਰ

ਫਾਈਨਲ ਦੀ ਸ਼ੁਰੂਆਤ ਤੋਂ ਹੀ ਦੋਵੇਂ ਟੀਮਾਂ ਨੇ ਸੰਭਲ ਕੇ ਖੇਡ ਦਿਖਾਈ। ਇਰਾਨ ਨੇ ਪਹਿਲੇ ਹਾਫ ਵਿੱਚ ਭਾਰਤੀ ਰੱਖਿਆ 'ਤੇ ਲਗਾਤਾਰ ਦਬਾਅ ਬਣਾਇਆ ਅਤੇ ਰੇਡਿੰਗ ਵਿੱਚ ਕੁਝ ਮਹੱਤਵਪੂਰਨ ਅੰਕ ਹਾਸਲ ਕੀਤੇ। ਭਾਰਤ ਨੇ ਵੀ ਜਵਾਬ ਦਿੱਤਾ, ਪਰ ਪਹਿਲੇ 20 ਮਿੰਟਾਂ ਦੇ ਅੰਤ ਵਿੱਚ ਇਰਾਨ ਨੇ 18-17 ਦੀ ਬੜ੍ਹਤ ਬਣਾ ਲਈ।

ਪਹਿਲੇ ਹਾਫ ਵਿੱਚ ਸਿਰਫ਼ ਇੱਕ ਅੰਕ ਦੀ ਬੜ੍ਹਤ ਨੇ ਮੁਕਾਬਲੇ ਨੂੰ ਹੋਰ ਵੀ ਰੋਮਾਂਚਕ ਬਣਾ ਦਿੱਤਾ। ਭਾਰਤੀ ਟੀਮ ਨੂੰ ਪਤਾ ਸੀ ਕਿ ਦੂਜੇ ਹਾਫ ਵਿੱਚ ਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਇਰਾਨੀ ਰੇਡਰਾਂ ਨੂੰ ਰੋਕਣਾ ਜ਼ਰੂਰੀ ਹੋਵੇਗਾ।

ਦੂਜੇ ਹਾਫ ਵਿੱਚ ਭਾਰਤ ਦੀ ਜ਼ਬਰਦਸਤ ਵਾਪਸੀ

ਦੂਜੇ ਹਾਫ ਦੀ ਸ਼ੁਰੂਆਤ ਤੋਂ ਹੀ ਭਾਰਤ ਨੇ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ। ਟੀਮ ਨੇ ਤੇਜ਼ੀ ਨਾਲ ਅੰਕ ਬਣਾਉਣ ਦੀ ਬਜਾਏ ਹਰ ਰੇਡ ਅਤੇ ਹਰ ਟੈਕਲ ਵਿੱਚ ਸੰਤੁਲਨ ਬਣਾਈ ਰੱਖਿਆ। ਭਾਰਤੀ ਡਿਫੈਂਸ ਨੇ ਈਰਾਨ ਦੇ ਹਮਲਿਆਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ।

ਮੁਕਾਬਲੇ ਦੇ ਇੱਕ ਮਹੱਤਵਪੂਰਨ ਪੜਾਅ 'ਤੇ ਭਾਰਤ ਨੇ ਇਰਾਨ ਨੂੰ ਆਲਆਊਟ ਕਰ ਦਿੱਤਾ। ਇਸ ਨਾਲ ਭਾਰਤ ਨੂੰ ਵਾਧੂ ਅੰਕ ਮਿਲੇ ਅਤੇ ਇਰਾਨੀ ਟੀਮ 'ਤੇ ਮਾਨਸਿਕ ਦਬਾਅ ਵਧ ਗਿਆ। ਆਲਆਊਟ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਆਪਣੀ ਬੜ੍ਹਤ ਨੂੰ ਕਾਇਮ ਰੱਖਿਆ ਅਤੇ ਇਰਾਨ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।

ਦੂਜੇ ਹਾਫ ਵਿੱਚ ਭਾਰਤ ਨੇ 23 ਅੰਕ ਬਣਾਏ, ਜਦਕਿ ਈਰਾਨ 16 ਅੰਕਾਂ ਤੱਕ ਹੀ ਪਹੁੰਚ ਸਕਿਆ। ਇਸ ਤਰ੍ਹਾਂ ਪਹਿਲੇ ਹਾਫ ਦੀ ਇੱਕ ਅੰਕਾਂ ਵਾਲੀ ਘਾਟ ਨੂੰ ਭਾਰਤ ਨੇ ਦੂਜੇ ਹਾਫ ਵਿੱਚ ਪੂਰਾ ਕਰਦਿਆਂ ਮੈਚ 40-34 ਨਾਲ ਜਿੱਤ ਲਿਆ।

ਇਸ ਫਾਈਨਲ ਵਿੱਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਡਿਫੈਂਸ ਰਹੀ। ਦਬਾਅ ਵਾਲੇ ਪਲਾਂ ਵਿੱਚ ਡਿਫੈਂਡਰਾਂ ਨੇ ਗਲਤੀਆਂ ਘੱਟ ਕੀਤੀਆਂ ਅਤੇ ਵਿਰੋਧੀ ਟੀਮ ਨੂੰ ਆਸਾਨ ਅੰਕ ਨਹੀਂ ਲੈਣ ਦਿੱਤੇ।

ਇੱਕੋ ਦਿਨ ਭਾਰਤ ਨੇ ਜਿੱਤੇ ਦੋ ਸੋਨ ਤਮਗੇ

26 ਸਤੰਬਰ ਭਾਰਤੀ ਕਬੱਡੀ ਲਈ ਇਤਿਹਾਸਕ ਦਿਨ ਬਣ ਗਿਆ। ਇਸੇ ਦਿਨ ਪਹਿਲਾਂ ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਇਰਾਨ ਨੂੰ 37-34 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।

ਇਸ ਤੋਂ ਬਾਅਦ ਪੁਰਸ਼ ਟੀਮ ਨੇ ਵੀ ਇਰਾਨ  ਖ਼ਿਲਾਫ਼ ਫਾਈਨਲ ਜਿੱਤ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਇਸ ਤਰ੍ਹਾਂ ਭਾਰਤ ਨੇ ਇੱਕੋ ਦਿਨ ਅਤੇ ਇੱਕੋ ਵਿਰੋਧੀ ਟੀਮ ਖ਼ਿਲਾਫ਼ ਕਬੱਡੀ ਵਿੱਚ ਦੋਹਰਾ ਸੋਨਾ ਜਿੱਤਿਆ।

ਦੋਵੇਂ ਫਾਈਨਲਾਂ ਵਿੱਚ ਭਾਰਤ ਅਤੇ ਇਰਾਨ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਮਹਿਲਾ ਟੀਮ ਦੀ ਜਿੱਤ ਤੋਂ ਬਾਅਦ ਪੁਰਸ਼ ਟੀਮ 'ਤੇ ਵੀ ਉਮੀਦਾਂ ਦਾ ਦਬਾਅ ਸੀ, ਪਰ ਭਾਰਤੀ ਖਿਡਾਰੀਆਂ ਨੇ ਦਬਾਅ ਨੂੰ ਆਪਣੀ ਤਾਕਤ ਵਿੱਚ ਬਦਲਿਆ।