LLC 2026: ਲੀਜੈਂਡਜ਼ ਲੀਗ ਕ੍ਰਿਕਟ ਦੇ ਤੀਜੇ ਮੈਚ ‘ਚ Konark Suryas Odisha ਦੀ ਸ਼ਾਨਦਾਰ ਜਿੱਤ; ਇੰਡੀਆ ਕੈਪਟਨਸ ਨੂੰ 18 ਦੌੜਾਂ ਨਾਲ ਹਰਾਇਆ
Legends League Cricket: ਲੀਜੈਂਡਜ਼ ਲੀਗ ਕ੍ਰਿਕਟ (LLC) ਦੇ ਚੌਥੇ ਸੀਜ਼ਨ ਦਾ ਰੋਮਾਂਚ ਸਿਖਰਾਂ 'ਤੇ ਹੈ। ਪਹਿਲੀ ਵਾਰ ਕਿਸੇ ਵਿਸ਼ਵ ਪੱਧਰੀ ਕ੍ਰਿਕਟ ਲੀਗ ਦਾ ਪ੍ਰਸਾਰਣ ਪੂਰੀ ਤਰ੍ਹਾਂ ਪੰਜਾਬੀ ਕੁਮੈਂਟਰੀ ਨਾਲ ਕੀਤਾ ਜਾ ਰਿਹਾ ਹੈ। ਜੀਟੀਸੀ ਪੰਜਾਬੀ ਚੈਨਲ ਦੀ ਇਹ ਪਹਿਲਕਦਮੀ ਭਾਰਤ ਅਤੇ ਦੁਨੀਆ ਭਰ ਵਿੱਚ ਵਸਦੇ ਕਰੋੜਾਂ ਪੰਜਾਬੀ ਪ੍ਰਸ਼ੰਸਕਾਂ ਨੂੰ ਕ੍ਰਿਕਟ ਦਾ ਵੱਖਰਾ ਅਨੁਭਵ ਦੇ ਰਿਹਾ ਹੈ। 13 ਮਾਰਚ ਨੂੰ ਲੀਜੈਂਡਜ਼ ਲੀਗ ਕ੍ਰਿਕਟ ਦਾ ਤੀਜਾ ਮੈਚ ਕੋਨਾਰਕ ਸੂਰਿਆਸ ਉੜੀਸਾ (Konark Suryas Odisha) ਅਤੇ ਇੰਡੀਆ ਕੈਪਟਨਸ (India Captains) ਦੇ ਵਿਚਾਲੇ ਮੈਚ ਖੇਡਿਆ ਗਿਆ।
ਬੀਤੇ ਦਿਨੀਂ ਹੋਏ ਇਸ ਅਹਿਮ ਮੁਕਾਬਲੇ ਵਿੱਚ ਕੋਨਾਰਕ ਸੂਰਿਆਸ ਉੜੀਸਾ (KSO) ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇੰਡੀਆ ਕੈਪਟਨਸ ਨੂੰ 18 ਦੌੜਾਂ ਨਾਲ ਮਾਤ ਦਿੱਤੀ।
ਕੋਨਾਰਕ ਸੂਰਿਆਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 170 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ ਇੰਡੀਆ ਕੈਪਟਨਸ ਦੀ ਟੀਮ ਸੰਘਰਸ਼ ਕਰਦੀ ਨਜ਼ਰ ਆਈ ਅਤੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ਼ 152 ਦੌੜਾਂ ਹੀ ਬਣਾ ਸਕੀ। ਕੋਨਾਰਕ ਸੂਰਿਆਸ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 170 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਬਚਾਅ ਕੀਤਾ।
ਜੀਟੀਸੀ ਪੰਜਾਬੀ 'ਤੇ ਸਿੱਧਾ ਪ੍ਰਸਾਰਣ
GTC Punjabi ਵੱਲੋਂ 11 ਮਾਰਚ ਤੋਂ 27 ਮਾਰਚ ਤੱਕ ਪੂਰੇ 'ਲੀਜੈਂਡਜ਼ ਲੀਗ ਕ੍ਰਿਕਟ' ਟੂਰਨਾਮੈਂਟ ਦਾ ਪੰਜਾਬੀ ਕੁਮੈਂਟਰੀ ਨਾਲ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਹ ਮੁਕਾਬਲੇ ਹਲਦਵਾਨੀ, ਗਵਾਲੀਅਰ, ਅੰਮ੍ਰਿਤਸਰ, ਗ੍ਰੇਟਰ ਨੋਇਡਾ ਅਤੇ ਆਗਰਾ ਵਿੱਚ ਖੇਡੇ ਜਾ ਰਹੇ ਹਨ। ਇਸ ਟੂਰਨਾਮੈਂਟ ਵਿੱਚ ਕ੍ਰਿਸ ਗੇਲ, ਇਰਫਾਨ ਪਠਾਨ, ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਵਰਗੇ ਕਈ ਦਿੱਗਜ ਅੰਤਰਰਾਸ਼ਟਰੀ ਅਤੇ ਭਾਰਤੀ ਕ੍ਰਿਕਟਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ।
GTC Punjabi ਪ੍ਰਮੁੱਖ ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਉਪਲਬਧ ਹੈ, ਜਿਨ੍ਹਾਂ ਵਿੱਚ DD Free Dish, Tata Play, DEN, Hathway, JioTV, YuppTV, NeoTV , SwiftTV ਅਤੇ FreeTVPlus ਸ਼ਾਮਲ ਹਨ। ਇਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਇਹ ਟੂਰਨਾਮੈਂਟ ਭਾਰਤ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਦਰਸ਼ਕਾਂ ਤੱਕ ਪਹੁੰਚ ਸਕੇ।