Wednesday, 24th of June 2026

Legends League Cricket 4.0: ਅੱਜ ਮੁੰਬਈ ਸਪਾਰਟਨਸ ਤੇ ਇੰਡੀਆ ਟਾਈਗਰਜ਼ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ, ਸਿੱਧਾ ਪ੍ਰਸਾਰਣ ਦੇਖੋ GTC Punjabi ‘ਤੇ

Edited By: Lajwinder Kaur | Updated at: March 14th 2026 05:12 PM
Trending News
Legends League Cricket 4.0: ਅੱਜ ਮੁੰਬਈ ਸਪਾਰਟਨਸ ਤੇ ਇੰਡੀਆ ਟਾਈਗਰਜ਼ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ, ਸਿੱਧਾ ਪ੍ਰਸਾਰਣ ਦੇਖੋ GTC Punjabi ‘ਤੇ

Legends League Cricket 4.0: ਅੱਜ ਮੁੰਬਈ ਸਪਾਰਟਨਸ ਤੇ ਇੰਡੀਆ ਟਾਈਗਰਜ਼ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ, ਸਿੱਧਾ ਪ੍ਰਸਾਰਣ ਦੇਖੋ GTC Punjabi ‘ਤੇ

Mumbai Spartans vs India Tigers: ਲੀਜੈਂਡਜ਼ ਲੀਗ ਕ੍ਰਿਕਟ 2026 (LLC 4.0) ਦਾ ਰੋਮਾਂਚ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ, 14 ਮਾਰਚ 2026 (ਸ਼ਨੀਵਾਰ) ਨੂੰ ਸੀਜ਼ਨ ਦਾ ਚੌਥਾ ਅਹਿਮ ਮੁਕਾਬਲਾ ਮੁੰਬਈ ਸਪਾਰਟਨਸ (Mumbai Spartans) ਅਤੇ ਇੰਡੀਆ ਟਾਈਗਰਜ਼ (India Tigers) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਹਲਦਵਾਨੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ।

ਅੱਜ ਦੇ ਮੈਚ ਦੀਆਂ ਖਾਸ ਗੱਲਾਂ:

  • ਇਹ ਮੁਕਾਬਲਾ ਸ਼ਾਮ 6:30 ਵਜੇ ਸ਼ੁਰੂ ਹੋਵੇਗਾ। ਜਿਸ ਦਾ ਸਿੱਧਾ ਪ੍ਰਸਾਰਣ ਤੁਸੀਂ ਆਪਣੇ ਜੀਟੀਸੀ ਪੰਜਾਬੀ (GTC Punjabi) ਚੈਨਲ ਉੱਤੇ ਦੇਖ ਸਕਦੇ ਹੋ। 
  • ਖੇਡ ਪ੍ਰੇਮੀ ਇਸ ਮੈਚ ਦੀ ਲਾਈਵ ਪੰਜਾਬੀ ਕਮੈਂਟਰੀ ਦਾ ਆਨੰਦ GTC Punjabi 'ਤੇ ਸ਼ਾਮ 6:30 ਵਜੇ ਤੋਂ ਹੀ ਲੈ ਸਕਦੇ ਹਨ।
  • ਹਲਦਵਾਨੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਇਸ ਧਮਾਕੇਦਾਰ ਮੈਚ ਦੀ ਮੇਜ਼ਬਾਨੀ ਕਰੇਗਾ।

ਪਿਛਲੇ ਮੈਚ ਦਾ ਹਾਲ (KSO ਬਨਾਮ India Captains):

ਲੀਗ ਦੇ ਪਿਛਲੇ ਮੁਕਾਬਲੇ ਵਿੱਚ ਕੋਨਾਰਕ ਸੂਰਿਆਸ (Konark Suryas) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ ਹੈ। ਕੋਨਾਰਕ ਸੂਰਿਆਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 170/5 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਇੰਡੀਆ ਕੈਪਟਨਸ ਦੀ ਟੀਮ 20 ਓਵਰਾਂ ਵਿੱਚ 152/9 ਦੌੜਾਂ ਹੀ ਬਣਾ ਸਕੀ, ਜਿਸ ਕਾਰਨ ਕੋਨਾਰਕ ਸੂਰਿਆਸ ਨੇ ਇਹ ਮੈਚ 18 ਦੌੜਾਂ ਨਾਲ ਜਿੱਤ ਲਿਆ।

ਕੌਣ ਮਾਰੇਗਾ ਬਾਜ਼ੀ?

ਮੁੰਬਈ ਸਪਾਰਟਨਸ ਅਤੇ ਇੰਡੀਆ ਟਾਈਗਰਜ਼ ਦੋਵਾਂ ਟੀਮਾਂ ਵਿੱਚ ਕ੍ਰਿਕਟ ਜਗਤ ਦੇ ਮੰਨੇ-ਪ੍ਰਮੰਨੇ ਦਿੱਗਜ ਖਿਡਾਰੀ ਸ਼ਾਮਲ ਹਨ। ਜਿੱਥੇ ਮੁੰਬਈ ਦੀ ਟੀਮ ਆਪਣੀ ਰਣਨੀਤੀ ਲਈ ਜਾਣੀ ਜਾਂਦੀ ਹੈ, ਉੱਥੇ ਹੀ ਇੰਡੀਆ ਟਾਈਗਰਜ਼ ਆਪਣੇ ਹਮਲਾਵਰ ਅੰਦਾਜ਼ ਲਈ ਮਸ਼ਹੂਰ ਹੈ। ਕ੍ਰਿਕਟ ਪ੍ਰੇਮੀਆਂ ਲਈ ਅੱਜ ਦਾ ਦਿਨ ਕਾਫੀ ਰੋਮਾਂਚਕ ਰਹਿਣ ਵਾਲਾ ਹੈ।

ਪੰਜਾਬੀ ਕੁਮੈਂਟਰੀ ਦਾ ਲਓ ਲੁਤਫ਼ 

ਜੇਕਰ ਤੁਸੀਂ ਇਸ ਮੈਚ ਦਾ ਪਲ-ਪਲ ਦਾ ਅਪਡੇਟ ਅਤੇ ਦੇਸੀ ਅੰਦਾਜ਼ ਵਿੱਚ ਕੁਮੈਂਟਰੀ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਜੁੜੇ ਰਹੋ GTC Punjabi ਦੇ ਨਾਲ। ਜੀ ਹਾਂ ਜੀਟੀਸੀ ਪੰਜਾਬੀ ਇਸ ਲੀਗ ਦੇ ਸਾਰੇ ਮੈਚਾਂ ਦੀ ਲਾਈਵ ਕੁਮੈਂਟਰੀ ਪੰਜਾਬੀ ਬੋਲੀ ਦੇ ਵਿੱਚ ਕਰ ਰਿਹਾ ਹੈ। ਜਿਸ ਕਰਕੇ ਤੁਹਾਨੂੰ ਹਰ ਮੈਚ ਦਾ ਖਾਸ ਆਨੰਦ ਆਪਣੀ ਮਾਂ-ਬੋਲੀ 'ਪੰਜਾਬੀ' 'ਚ ਮਿਲ ਰਿਹਾ ਹੈ।

GTC Punjabi ਪ੍ਰਮੁੱਖ ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਉਪਲਬਧ ਹੈ, ਜਿਨ੍ਹਾਂ ਵਿੱਚ DD Free Dish, fastway, Tata Play, DEN, Hathway, JioTV, YuppTV, NeoTV , SwiftTV ਅਤੇ FreeTVPlus ਸ਼ਾਮਲ ਹਨ।

Latest News