Monday, 16th of March 2026

ਲੀਜੈਂਡਸ ਲੀਗ ਕ੍ਰਿਕਟ 4.0: ਅੱਜ 'India Captains' ਤੇ 'Southern Super Stars' ਵਿਚਾਲੇ ਹੋਵੇਗੀ ਜ਼ੋਰਦਾਰ ਟੱਕਰ, ਪੰਜਾਬੀ ਕੁਮੈਂਟਰੀ ਨਾਲ ਵਧੇਗਾ ਮਜ਼ਾ

By: GTC News Desk | Edited By: Lajwinder Kaur | Updated at: March 16th 2026 03:47 PM
ਲੀਜੈਂਡਸ ਲੀਗ ਕ੍ਰਿਕਟ 4.0: ਅੱਜ 'India Captains' ਤੇ 'Southern Super Stars' ਵਿਚਾਲੇ ਹੋਵੇਗੀ ਜ਼ੋਰਦਾਰ ਟੱਕਰ, ਪੰਜਾਬੀ ਕੁਮੈਂਟਰੀ ਨਾਲ ਵਧੇਗਾ ਮਜ਼ਾ

ਲੀਜੈਂਡਸ ਲੀਗ ਕ੍ਰਿਕਟ 4.0: ਅੱਜ 'India Captains' ਤੇ 'Southern Super Stars' ਵਿਚਾਲੇ ਹੋਵੇਗੀ ਜ਼ੋਰਦਾਰ ਟੱਕਰ, ਪੰਜਾਬੀ ਕੁਮੈਂਟਰੀ ਨਾਲ ਵਧੇਗਾ ਮਜ਼ਾ

Legends League Cricket: ਕ੍ਰਿਕਟ ਪ੍ਰੇਮੀਆਂ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੋਣ ਵਾਲਾ ਹੈ। ਲੀਜੈਂਡਸ ਲੀਗ ਕ੍ਰਿਕਟ (LLC) ਦੇ 4.0 ਸੀਜ਼ਨ ਦਾ 6ਵਾਂ ਮੈਚ ਅੱਜ 16 ਮਾਰਚ, 2026 ਨੂੰ ਖੇਡਿਆ ਜਾਵੇਗਾ। ਇਹ ਮੁਕਾਬਲਾ 'ਇੰਡੀਆ ਕੈਪਟਨਸ' (India Captains) ਅਤੇ 'ਸਾਊਥਰਨ ਸੁਪਰ ਸਟਾਰਸ' (Southern Super Stars) ਦੀਆਂ ਟੀਮਾਂ ਵਿਚਾਲੇ ਹਲਦਵਾਨੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ।

ਮੁਕਾਬਲਾ: ਇੰਡੀਆ ਕੈਪਟਨਸ ਬਨਾਮ Southern ਸੁਪਰ ਸਟਾਰਸ (ਮੈਚ ਨੰਬਰ 6)

ਸਥਾਨ: ਇੰਦਰਾ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਹਲਦਵਾਨੀ

ਸਮਾਂ: ਸ਼ਾਮ 6:30 ਵਜੇ ਤੋਂ ਸਿੱਧਾ ਪ੍ਰਸਾਰਣ (GTC Punjabi 'ਤੇ)

ਪਹਿਲੀ ਵਾਰ ਲੀਜੈਂਡਸ ਲੀਗ ਕ੍ਰਿਕਟ ਦਾ ਆਨੰਦ ਹੁਣ ਪੰਜਾਬੀ ਕੁਮੈਂਟਰੀ ਵਿੱਚ ਮਾਣਿਆ ਜਾ ਸਕੇਗਾ।

ਪੁਰਾਣੇ ਸਟਾਰ ਖਿਡਾਰੀ ਦਿਖਾਉਣਗੇ ਆਪਣਾ ਜੌਹਰ

ਇਸ ਲੀਗ ਵਿੱਚ ਕ੍ਰਿਕਟ ਜਗਤ ਦੇ ਉਹ ਦਿੱਗਜ ਖਿਡਾਰੀ ਮੈਦਾਨ ਵਿੱਚ ਉਤਰ ਰਹੇ ਹਨ, ਜਿਨ੍ਹਾਂ ਨੇ ਕਦੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਧਾਕ ਜਮਾਈ ਸੀ। ਪ੍ਰਸ਼ੰਸਕਾਂ ਲਈ ਆਪਣੇ ਮਨਪਸੰਦ ਪੁਰਾਣੇ ਸਿਤਾਰਿਆਂ ਨੂੰ ਮੁੜ ਚੌਕੇ-ਛੱਕੇ ਲਗਾਉਂਦੇ ਦੇਖਣਾ ਇੱਕ ਯਾਦਗਾਰ ਅਨੁਭਵ ਹੋਵੇਗਾ। ਇੰਡੀਆ ਕੈਪਟਨਸ ਦੀ ਟੀਮ ਜਿੱਥੇ ਆਪਣੀ ਰਣਨੀਤੀ ਨਾਲ ਵਿਰੋਧੀ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਸਾਊਥਰਨ ਸੁਪਰ ਸਟਾਰਸ ਦੇ ਖਿਡਾਰੀ ਆਪਣੀ ਤੇਜ਼ ਰਫ਼ਤਾਰ ਖੇਡ ਲਈ ਜਾਣੇ ਜਾਂਦੇ ਹਨ।

ਪੰਜਾਬੀ ਕੁਮੈਂਟਰੀ ਦਾ ਵਿਸ਼ੇਸ਼ ਤੜਕਾ

ਪੰਜਾਬੀ ਕ੍ਰਿਕਟ ਪ੍ਰੇਮੀਆਂ ਲਈ ਸਭ ਤੋਂ ਵੱਡੀ ਖ਼ੁਸ਼ਖ਼ਬਰੀ ਇਹ ਹੈ ਕਿ ਉਹ ਇਸ ਪੂਰੀ ਲੀਗ ਦਾ ਆਨੰਦ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਲੈ ਸਕਦੇ ਹਨ। GTC Punjabi ਚੈਨਲ 'ਤੇ 11 ਮਾਰਚ ਤੋਂ ਸ਼ੁਰੂ ਹੋਈ ਇਹ ਲੀਗ 27 ਮਾਰਚ ਤੱਕ ਜਾਰੀ ਰਹੇਗੀ। ਅੱਜ ਦਾ ਮੈਚ ਸ਼ਾਮ 6:30 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਪੰਜਾਬੀ ਕੁਮੈਂਟਰੀ ਖੇਡ ਦੇ ਰੋਮਾਂਚ ਨੂੰ ਦੁੱਗਣਾ ਕਰ ਦੇਵੇਗੀ।

GTC Punjabi ਪ੍ਰਮੁੱਖ ਟੈਲੀਵਿਜ਼ਨ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਉਪਲਬਧ ਹੈ, ਜਿਨ੍ਹਾਂ ਵਿੱਚ DD Free Dish, fastway, Tata Play, DEN, Hathway, JioTV, YuppTV, NeoTV , SwiftTV ਅਤੇ FreeTVPlus ਸ਼ਾਮਲ ਹਨ।