Friday, 9th of October 2026

Legends League Cricket 4.0: ਅੱਜ ਦੇ ਮੈਚਾਂ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿਹੜਾ ਮੈਚ ਹੋਇਆ ਰੀ-ਸ਼ਡਿਊਲ, ਸ਼ਾਮ ਵਾਲੇ ਮੈਚ 'ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Edited By: Lajwinder Kaur | Updated at:
Legends League Cricket 4.0: ਅੱਜ ਦੇ ਮੈਚਾਂ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿਹੜਾ ਮੈਚ ਹੋਇਆ ਰੀ-ਸ਼ਡਿਊਲ, ਸ਼ਾਮ ਵਾਲੇ ਮੈਚ 'ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

Legends League Cricket 4.0: ਅੱਜ ਦੇ ਮੈਚਾਂ ਨੂੰ ਲੈ ਕੇ ਵੱਡਾ ਅਪਡੇਟ, ਜਾਣੋ ਕਿਹੜਾ ਮੈਚ ਹੋਇਆ ਰੀ-ਸ਼ਡਿਊਲ, ਸ਼ਾਮ ਵਾਲੇ ਮੈਚ 'ਚ ਇਹ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਲੀਜੈਂਡਸ ਲੀਗ ਕ੍ਰਿਕਟ (LLC 4.0) ਦੇ ਪ੍ਰਸ਼ੰਸਕਾਂ ਲਈ ਅੱਜ ਦੇ ਮੈਚਾਂ ਦੇ ਸ਼ਡਿਊਲ ਵਿੱਚ ਇੱਕ ਅਹਿਮ ਤਬਦੀਲੀ ਕੀਤੀ ਗਈ ਹੈ। ਹਲਦਵਾਨੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਅੱਜ ਹੋਣ ਵਾਲੇ ਦੋ ਮੁਕਾਬਲਿਆਂ ਵਿੱਚੋਂ ਇੱਕ ਮੈਚ ਨੂੰ ਰੀ-ਸ਼ਡਿਊਲ (Rescheduled) ਕੀਤਾ ਗਿਆ ਹੈ।

ਮੈਚ 7: ਮੁੰਬਈ ਸਪਾਰਟਨਸ ਬਨਾਮ ਕੋਨਾਰਕ ਸੂਰਿਆਸ (ਰੀ-ਸ਼ਡਿਊਲ)

ਅੱਜ, 17 ਮਾਰਚ ਨੂੰ ਦੁਪਹਿਰ 2:30 ਵਜੇ ਖੇਡਿਆ ਜਾਣ ਵਾਲਾ ਮੈਚ ਨੰਬਰ 7, ਜੋ ਕਿ ਮੁੰਬਈ ਸਪਾਰਟਨਸ ਅਤੇ ਕੋਨਾਰਕ ਸੂਰਿਆਸ ਵਿਚਕਾਰ ਹੋਣਾ ਸੀ, ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੈਚ ਦੀ ਨਵੀਂ ਤਾਰੀਖ਼ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।

ਮੈਚ 8: ਰਾਇਲ ਰਾਈਡਰਸ ਪੰਜਾਬ ਬਨਾਮ Southern Super Stars (ਤੈਅ ਸ਼ਡਿਊਲ ਅਨੁਸਾਰ)

ਕ੍ਰਿਕਟ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਹੈ ਕਿ ਅੱਜ ਰਾਤ ਦਾ ਮੁਕਾਬਲਾ ਆਪਣੇ ਤੈਅ ਸਮੇਂ ਅਨੁਸਾਰ ਹੀ ਹੋਵੇਗਾ:

ਸਮਾਂ: ਅੱਜ ਰਾਤ 7:30 ਵਜੇ।

ਟੀਮਾਂ: ਰਾਇਲ ਰਾਈਡਰਸ ਪੰਜਾਬ ਬਨਾਮ ਸਾਊਥਰਨ ਸੁਪਰ ਸਟਾਰਸ।

ਸਥਾਨ: ਇੰਦਰਾ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ (ਗੋਲਾਪਾਰ), ਹਲਦਵਾਨੀ।

ਜੀਟੀਸੀ ਪੰਜਾਬੀ 'ਤੇ ਮਾਣੋ ਪੰਜਾਬੀ ਕੁਮੈਂਟਰੀ ਦਾ ਆਨੰਦ

ਇਸ ਰੋਮਾਂਚਕ ਟੂਰਨਾਮੈਂਟ ਦਾ ਸਭ ਤੋਂ ਖ਼ਾਸ ਹਿੱਸਾ ਹੈ ਜੀਟੀਸੀ ਪੰਜਾਬੀ (GTC Punjabi) ਵੱਲੋਂ ਪੇਸ਼ ਕੀਤੀ ਜਾ ਰਹੀ ਪੰਜਾਬੀ ਕੁਮੈਂਟਰੀ। ਅੱਜ ਰਾਤ ਜਦੋਂ 'ਰਾਇਲ ਰਾਈਡਰਸ ਪੰਜਾਬ' ਮੈਦਾਨ ਵਿੱਚ ਉਤਰੇਗੀ, ਤਾਂ ਤੁਸੀਂ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਮੈਚ ਦਾ ਪੂਰਾ ਹਾਲ ਅਤੇ ਰੋਮਾਂਚ ਮਾਣ ਸਕੋਗੇ। ਸਾਡੇ ਕੁਮੈਂਟੇਟਰਸ ਦੇਸੀ ਅੰਦਾਜ਼ ਵਿੱਚ ਤੁਹਾਨੂੰ ਹਰ ਗੇਂਦ ਅਤੇ ਹਰ ਸ਼ਾਟ ਦੀ ਜਾਣਕਾਰੀ ਦੇਣਗੇ, ਜੋ ਤੁਹਾਡੇ ਕ੍ਰਿਕਟ ਦੇ ਤਜ਼ਰਬੇ ਨੂੰ ਹੋਰ ਵੀ ਯਾਦਗਾਰ ਬਣਾ ਦੇਵੇਗਾ।