Tuesday, 28th of July 2026

ਪੰਜਾਬ-ਚੰਡੀਗੜ੍ਹ 'ਚ ਪਹਿਲੀ ਵਾਰ ਮੀਂਹ ਦਾ ਰੈੱਡ ਅਲਰਟ! ਮੋਹਾਲੀ-ਪਠਾਨਕੋਟ 'ਚ ਭਾਰੀ ਵਰਖਾ, ਭਾਖੜਾ ਤੇ ਪੌਂਗ ਡੈਮ ਦਾ ਵਧਿਆ ਜਲ ਪੱਧਰ

ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ 28-29 ਜੁਲਾਈ ਲਈ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਮੋਹਾਲੀ, ਚੰਡੀਗੜ੍ਹ, ਰੂਪਨਗਰ ਸਮੇਤ ਕਈ ਇਲਾਕਿਆਂ ਲਈ ਰੈੱਡ ਅਲਰਟ, ਜਦਕਿ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ ਹੈ। ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ, ਪਰ ਦੋਵੇਂ ਅਜੇ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹਨ। ਅਗਲੇ 7 ਦਿਨਾਂ ਤੱਕ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।

Edited By: Lajwinder Kaur | Updated at: July 28th 2026 10:10 AM
Trending News
ਪੰਜਾਬ-ਚੰਡੀਗੜ੍ਹ 'ਚ ਪਹਿਲੀ ਵਾਰ ਮੀਂਹ ਦਾ ਰੈੱਡ ਅਲਰਟ! ਮੋਹਾਲੀ-ਪਠਾਨਕੋਟ 'ਚ ਭਾਰੀ ਵਰਖਾ, ਭਾਖੜਾ ਤੇ ਪੌਂਗ ਡੈਮ ਦਾ ਵਧਿਆ ਜਲ ਪੱਧਰ

ਪੰਜਾਬ-ਚੰਡੀਗੜ੍ਹ 'ਚ ਪਹਿਲੀ ਵਾਰ ਮੀਂਹ ਦਾ ਰੈੱਡ ਅਲਰਟ! ਮੋਹਾਲੀ-ਪਠਾਨਕੋਟ 'ਚ ਭਾਰੀ ਵਰਖਾ, ਭਾਖੜਾ ਤੇ ਪੌਂਗ ਡੈਮ ਦਾ ਵਧਿਆ ਜਲ ਪੱਧਰ

ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਪੈ ਰਹੀ ਤੇਜ਼ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ 28 ਅਤੇ 29 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਅੱਜ ਰਾਜਪੁਰਾ, ਡੇਰਾਬਸੀ, ਮੋਹਾਲੀ, ਚੰਡੀਗੜ੍ਹ, ਖਰੜ, ਚਮਕੌਰ ਸਾਹਿਬ, ਰੂਪਨਗਰ, ਬਲਾਚੌਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ ਅਤੇ ਨੰਗਲ ਲਈ ਸਵੇਰੇ 11:34 ਵਜੇ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਤੇਜ਼ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।

ਇਸ ਤੋਂ ਇਲਾਵਾ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਰੂਪਨਗਰ ਅਤੇ ਮੋਹਾਲੀ ਜ਼ਿਲ੍ਹਿਆਂ ਲਈ ਵੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ, ਗਰਜ-ਚਮਕ, ਬਿਜਲੀ ਡਿੱਗਣ ਅਤੇ ਪਾਣੀ ਭਰਨ ਦਾ ਖ਼ਤਰਾ ਜਤਾਇਆ ਗਿਆ ਹੈ। ਇਹ ਅਲਰਟ ਅੱਜ ਸਵੇਰੇ 11:35 ਵਜੇ ਤੱਕ ਪ੍ਰਭਾਵੀ ਰਹੇਗਾ।

ਡੈਮਾਂ 'ਚ ਵੱਧਿਆ ਪਾਣੀ ਦਾ ਪੱਧਰ

ਭਾਖੜਾ ਅਤੇ ਪੌਂਗ ਦੋਵਾਂ ਡੈਮਾਂ ਵਿੱਚ ਇਸ ਸਮੇਂ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਦੋਵਾਂ ਡੈਮਾਂ ਵਿੱਚ ਆਉਣ ਵਾਲਾ ਪਾਣੀ, ਛੱਡੇ ਜਾ ਰਹੇ ਪਾਣੀ ਦੀ ਮਾਤਰਾ ਨਾਲੋਂ ਵੱਧ ਹੈ, ਜਿਸ ਕਾਰਨ ਜਲ ਪੱਧਰ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਭਾਖੜਾ ਡੈਮ ਦਾ ਮੌਜੂਦਾ ਜਲ ਪੱਧਰ 1595.38 ਫੁੱਟ ਹੈ, ਜਦੋਂ ਕਿ ਇਸ ਦਾ ਖ਼ਤਰੇ ਦਾ ਨਿਸ਼ਾਨ (ਡੇਂਜ਼ਰ ਲੇਵਲ) 1680 ਫੁੱਟ ਨਿਰਧਾਰਤ ਹੈ। ਯਾਨੀ ਡੈਮ ਅਜੇ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 84.62 ਫੁੱਟ ਹੇਠਾਂ ਹੈ।

ਉੱਥੇ ਹੀ, ਪੌਂਗ ਡੈਮ ਦਾ ਜਲ ਪੱਧਰ 1331.58 ਫੁੱਟ ਹੈ ਅਤੇ ਇਸ ਦਾ ਖ਼ਤਰੇ ਦਾ ਨਿਸ਼ਾਨ 1390 ਫੁੱਟ ਹੈ। ਇਸ ਵਿੱਚ ਅਜੇ ਲਗਭਗ 58.42 ਫੁੱਟ ਪਾਣੀ ਦੀ ਸਮਰੱਥਾ ਬਾਕੀ ਹੈ। ਜੇਕਰ ਮੀਂਹ ਅਤੇ ਪਾਣੀ ਦੀ ਆਮਦ ਇਸੇ ਤਰ੍ਹਾਂ ਜਾਰੀ ਰਹੀ, ਤਾਂ ਭਾਖੜਾ ਡੈਮ ਨੂੰ ਖ਼ਤਰੇ ਦੇ ਪੱਧਰ ਤੱਕ ਪਹੁੰਚਣ ਵਿੱਚ ਲਗਭਗ 20 ਤੋਂ 30 ਦਿਨ ਅਤੇ ਪੌਂਗ ਡੈਮ ਨੂੰ 15 ਤੋਂ 25 ਦਿਨ ਲੱਗ ਸਕਦੇ ਹਨ।

ਚੰਡੀਗੜ੍ਹ ਅਤੇ ਪੰਜਾਬ ਵਿੱਚ ਅਗਲੇ 7 ਦਿਨਾਂ ਦੇ ਮੌਸਮ ਦਾ ਹਾਲ

  • 28 ਅਤੇ 29 ਜੁਲਾਈ ਨੂੰ ਪੰਜਾਬ ਦੇ ਕਈ ਸਥਾਨਾਂ 'ਤੇ ਬਾਰਿਸ਼ ਅਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ, ਜਦੋਂ ਕਿ ਚੰਡੀਗੜ੍ਹ ਵਿੱਚ ਵਿਆਪਕ ਬਾਰਿਸ਼ ਅਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਹੈ।
  • 30 ਅਤੇ 31 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੋਵਾਂ ਵਿੱਚ ਕਈ ਸਥਾਨਾਂ 'ਤੇ ਬਾਰਿਸ਼ ਅਤੇ ਭਾਰੀ ਬਾਰਿਸ਼ ਦਾ ਅਲਰਟ ਰਹੇਗਾ।
  • 1 ਅਤੇ 2 ਅਗਸਤ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁਝ ਸਥਾਨਾਂ 'ਤੇ ਬਾਰਿਸ਼ ਦੇ ਨਾਲ-ਨਾਲ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।

 ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦਰਜ

ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ 25.5 ਮਿਲੀਮੀਟਰ ਬਾਰਿਸ਼ ਪਠਾਨਕੋਟ ਦੇ ਥੀਨ ਡੈਮ ਖੇਤਰ ਵਿੱਚ ਹੋਈ, ਜਦੋਂ ਕਿ ਆਨੰਦਪੁਰ ਸਾਹਿਬ ਵਿੱਚ 21.5 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ, ਲੁਧਿਆਣਾ ਵਿੱਚ 14 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 0.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

Punjabi Shorts

Latest News