Sunday, 11th of January 2026

Sri Akal Takht Sahib Summons CM: ਸ੍ਰੀ ਅਕਾਲ ਤਖਤ ਸਾਹਿਬ 'ਤੇ ਮੁੱਖ ਮੰਤਰੀ ਭਗਵੰਤ ਮਾਨ ਤਲਬ

Reported by: GTC News Desk  |  Edited by: Gurjeet Singh  |  January 05th 2026 07:42 PM  |  Updated: January 05th 2026 07:42 PM
Sri Akal Takht Sahib Summons CM: ਸ੍ਰੀ ਅਕਾਲ ਤਖਤ ਸਾਹਿਬ 'ਤੇ ਮੁੱਖ ਮੰਤਰੀ ਭਗਵੰਤ ਮਾਨ ਤਲਬ

Sri Akal Takht Sahib Summons CM: ਸ੍ਰੀ ਅਕਾਲ ਤਖਤ ਸਾਹਿਬ 'ਤੇ ਮੁੱਖ ਮੰਤਰੀ ਭਗਵੰਤ ਮਾਨ ਤਲਬ

ਅੰਮ੍ਰਿਤਸਰ:-  ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਵਿਰੋਧੀ ਬਿਆਨ ਗੁਰੂ ਦੀ ਗੋਲਕ ਬਾਰੇ ਬਿਆਨ ਦਿੱਤੇ ਹਨ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਮੁੱਖ ਮੰਤਰੀ ਖ਼ਿਲਾਫ਼ ਪੰਥਕ ਮਰਿਆਦਾ ਦੀ ਉਲੰਘਣਾ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਇਹ ਬਿਆਨ ਦੇ ਸੱਤਾ ਦੇ ਹੰਕਾਰ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਉਹ ਇੱਕ ਪਤਿਤ ਸਿੱਖ ਹੈ, ਇਸ ਲਈ ਉਨ੍ਹਾਂ ਨੂੰ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣਾ ਪਵੇਗਾ।

ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਹੈ, ਉਹਨਾਂ ਕਿਹਾ "ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਸਿਰ ਮੱਥੇ ਹੈ, ਮੈਂ ਮੁੱਖ ਮੰਤਰੀ ਦੀ ਤਰ੍ਹਾਂ ਨਹੀਂ ਇੱਕ ਨਿਮਾਣੇ ਸਿੱਖ ਵਾਗ ਨੰਗੇ ਪੈਰੀ ਚੱਲ ਕੇ ਹਾਜ਼ਰ ਪੇਸ਼ ਹੋਵਾਂਗਾ। ਉਹਨਾਂ ਕਿਹਾ 15 ਜਨਵਰੀ ਨੂੰ ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ, ਮੈਂ ਉਸ ਦਿਨ ਲਈ ਉਹਨਾਂ ਤੋਂ ਮੁਆਫ਼ੀ ਮੰਗਦਾ ਹਾਂ। ਮੇਰੇ ਲਈ ਸਭ ਤੋਂ ਉੱਚਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਹੈ ਅਤੇ ਪਵਿੱਤਰ ਸ੍ਰੀ ਤਖ਼ਤ ਸਾਹਿਬ ਤੋਂ ਹੁਕਮ ਆਇਆ ਹੈ, ਇਹ ਹੁਕਮ ਸਿਰ ਮੱਥੇ ਹੈ ਅਤੇ ਰਹੇਗਾ।

ਦੱਸ ਦਈਏ ਕਿ ਕੁਝ ਦਿਨ ਪਹਿਲਾ ਗਾਇਕ ਜਸਬੀਰ ਜੱਸੀ ਦੇ ਸ਼ਬਦ ਕੀਰਤਨ ਨੂੰ ਲੈ ਕੇ ਵਿਵਾਦ ਹੋਇਆ ਸੀ। ਗਾਇਕ ਜਸਬੀਰ ਜੱਸੀ ਦੇ ਪਤਿਤ ਸਿੱਖ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿਰਫ਼ ਇੱਕ ਸੱਚਾ ਸਿੱਖ ਹੀ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰ ਸਕਦਾ ਹੈ। ਇਸ ਕਰਕੇ ਕਈ ਥਾਵਾਂ ਤੋਂ ਬਿਆਨ ਬਾਜ਼ੀ ਹੋਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਜਿੰਨ੍ਹੇ ਵੀ ਕਲਾਕਾਰ ਹਨ, ਉਹ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾ ਧਾਰਮਿਕ ਗੀਤ ਗਾਉਂਦੇ ਸੀ।

ਮੁੱਖ ਮੰਤਰੀ ਭਗਵੰਤ ਨੇ ਅੱਗੇ ਕਿਹਾ ਸੀ ਕਿ  "ਜਸਬੀਰ ਜੱਸੀ ਨੇ 2 ਗੀਤ ਗਾਏ ਸੀ, ਉਹ ਸ਼ਬਦ ਕੀਰਤਨ ਨਹੀਂ ਸੀ। ਪਤਾ ਨਹੀਂ ਅਜਿਹੇ ਫਰਮਾਨ ਕਿਵੇਂ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਧਾਰਮਿਕ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।  ਮੁੱਖ ਮੰਤਰੀ ਨੇ ਨਿਹੰਗ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ  ਕਿ "ਜੇ ਪੂਰਨ ਸਿੱਖ ਧਾਰਮਿਕ ਕੀਰਤਨ ਨਹੀਂ ਕਰ ਸਕਦੇ ਤਾਂ ਉਹਨਾਂ ਤੋਂ ਗੋਲਕ ਵਿੱਚ ਵੀ ਪੈਸੇ ਕਿਉਂ ਪਵਾਂਉਂਦੇ ਹਨ। ਉਹਨਾਂ ਕਿਹਾ ਇਹ ਵੀ ਪਾਬੰਦੀ ਲਗਾ ਦਿੱਤੀ ਜਾਵੇ ਕਿ ਫਿਰ ਪਤਿਤ ਸਿੱਖ ਮੱਥਾ ਵੀ ਨਹੀਂ ਟੇਕੇਗਾ।