ਪਟਿਆਲਾ 'ਚ ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਪਰ ਸਟਾਰ ਦਿਲਜੀਤ ਦੋਸਾਂਝ ਦੀ ਇੱਕ ਫਿਲਮ ਦੀ ਸ਼ੂਟਿੰਗ ਪਟਿਆਲਾ ਦੇ ਬਾਜ਼ਾਰ ਵਿੱਚ ਸ਼ੁਰੂ ਹੋਣੀ ਸੀ ਤਾਂ ਇਸ ਦੌਰਾਨ ਦੁਕਾਨਦਾਰਾਂ ਨੇ ਸ਼ੂਟਿੰਗ ਦਾ ਵਿਰੋਧ ਸ਼ੁਰੂ ਕਰ ਦਿੱਤਾ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਰਮਿਸ਼ਨ ਤੋਂ ਬਿਨਾ ਹੀ ਉਨ੍ਹਾਂ ਦੀਆਂ ਦੁਕਾਨਾਂ ਉੱਪਰ ਉਰਦੂ ਵਿੱਚ ਲਿਖੇ ਬੋਰਡ ਲਗਾ ਦਿੱਤੇ ਗਏ। ਇਸ ਤੋਂ ਬਾਅਦ ਭੜਕੇ ਦੁਕਾਨਦਾਰਾਂ ਨੇ ਸ਼ੂਟਿੰਗ ਬੰਦ ਕਰਵਾ ਦਿੱਤੀ। ਦੁਕਾਨਦਾਰਾਂ ਨੇ ਕਿਹਾ ਕਿ ਬੋਰਡ ਲਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਗਈ। ਇਹ ਦੱਸਿਆ ਜਾ ਰਿਹਾ ਹੈ ਕਿ ਇੱਥੇ ਦਿਲਜੀਤ ਦੋਸਾਂਝ ਦੀ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ। ਮਾਮਲਾ ਭਖਿਆ ਤਾਂ ਪੁਲਿਸ ਨੂੰ ਦਖਲ ਦੇਣਾ ਪਿਆ ਅਤੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨਾਲ ਕੁਝ ਸਮੇਂ ਬਾਅਦ ਹੀ ਕੋਈ ਨਾ ਕੋਈ ਵਿਵਾਦ ਜੁੜ ਜਾਂਦਾ ਹੈ। ਕਿਸਾਨਾਂ ਦੇ ਧਰਨੇ ਵਿੱਚ ਪਹੁੰਚੇ ਤਾਂ ਕੰਗਨਾ ਰਣੌਤ ਨੇ ਵਿਰੋਧ ਕਰਦੇ ਹੋਏ ਬਿਆਨਬਾਜ਼ੀ ਕੀਤੀ, ਇਸ ਤੋਂ ਬਾਅਦ ਭਾਰਤ ਵਿੱਚ ਵੱਡੇ ਪੱਧਰ 'ਤੇ ਸਟੇਜ ਸ਼ੋਅ ਲਾਏ ਤਾਂ ਕ ਕਈ ਵਾਰ ਚੰਡੀਗੜ੍ਹ ਸ਼ੋਅ ਨੂੰ ਲੈ ਕੇ ਅਤੇ ਕਈ ਵਾਰ ਵਿਰੋਧ ਕਲਾਕਾਰਾਂ ਵੱਲੋਂ ਵਿਵਾਦ ਪੈਦਾ ਕੀਤਾ ਗਿਆ। ਅੰਬਾਨੀ ਦੇ ਪੁੱਤਰ ਦੇ ਵਿਆਹ ਵਿੱਚ ਪ੍ਰਫਾਰਮੈਂਸ ਕਰਨ ਪਹੁੰਚੇ ਤਾਂ ਪੰਜਾਬ ਵਿੱਚ ਕਾਫੀ ਵਿਰੋਧ ਹੋਇਆ। ਚਮਕੀਲਾ ਫਿਲਮ ਨੂੰ ਲੈ ਕੇ ਵੀ ਦਿਲਜੀਤ ਦੋਸਾਂਝ ਦੇ ਖਿਲਾਫ ਕਈ ਲੋਕਾਂ ਨੇ ਕਾਫੀ ਬਿਆਨਬਾਜ਼ੀ ਕੀਤੀ। ਇਸ ਦੌਰਾਨ ਸਰਦਾਰ ਜੀ -3 ਫਿਲਮ ਦੇ ਲਈ ਵੀ ਵਿਰੋਧ ਹੋਇਆ ਕਿਉਂਕਿ ਫਿਲਮ ਵਿੱਚ ਪਾਕਿਸਤਾਨ ਕਲਾਕਾਰ ਸਨ। ਇਸ ਤੋਂ ਬਾਅਦ ਜਦ ਦਿਲਜੀਤ ਦੋਸਾਂਝ ਕੌਣ ਬਣੇਗਾ ਕਰੋੜਪਤੀ ਵਿੱਚ ਪਹੁੰਚੇ ਅਤੇ ਬਾਲੀਵੁੱਡ ਦੇ ਐਂਗਰੀ ਜੰਗ ਮੈਨ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਇਆ ਤਾਂ ਉਸ ਸਮੇਂ ਪੰਜਾਬ ਵਿੱਚ ਦਿਲਜੀਤ ਦੋਸਾਂਝ ਦਾ ਵਿਰੋਧ ਹੋਇਆ।