ਪੰਜਾਬ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਉੱਥੇ ਹੀ ਬਲਾਚੌਰ ਦੇ ਪਿੰਡ ਛਦੋੜੀ ਵਿਖੇ ਸਾਬਕਾ ਪੰਚ ਬਲਬੀਰ ਸਿੰਘ ਦੇ ਘਰ ਉੱਤੇ ਬੀਤੀ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਇਹਨਾਂ ਵਿੱਚ ਗੋਲੀਆਂ ਵਿੱਚੋਂ ਇਕ ਤਾਂ ਬਲਬੀਰ ਸਿੰਘ ਦੇ ਘਰ ਦੇ ਗੇਟ ਵਿੱਚ ਫਸ ਗਈ ਅਤੇ ਦੂਜੀ ਗੋਲੀ ਘਰ ਅੰਦਰ ਖੜ੍ਹੀ ਗੱਡੀ ਦੇ ਨੀਚੇ ਤੋਂ ਬਰਾਮਦ ਹੋਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਛਦੌੜੀ ਦੇ ਸਾਬਕਾ ਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਐਤਵਾਰ ਨੂੰ ਸਵਾ 10 ਵਜੇ ਦੇ ਕਰੀਬ ਪਟਾਕਿਆਂ ਦੀਆਂ ਆਵਾਜ਼ਾਂ ਆਈਆਂ ਤਾਂ ਮੇਰੇ ਬੇਟੇ ਨੇ ਉੱਠ ਕੇ ਦੇਖਿਆ ਤਾਂ ਬਾਹਰ ਕੋਈ ਨਹੀਂ ਸੀ, ਸਵੇਰੇ ਮੇਰੀ ਪਤਨੀ ਪਸ਼ੂਆਂ ਦਾ ਕੰਮਕਾਜ ਕਰਨ ਲਈ ਸਵੇਰੇ ਉਠੇ ਤਾਂ ਉਸ ਨੇ ਦੇਖਿਆ ਕਿ ਘਰ ਦੇ ਮੇਨ ਗੇਟ ਵਿੱਚ 2 ਸੁਰਾਖ਼ ਨਜ਼ਰ ਆਏ, ਜਿਸ ਤੋਂ ਬਾਅਦ ਆਸ-ਪਾਸ ਦੇ ਲੱਗੇ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕੀ ਰਾਤ 2 ਮੋਟਰਸਾਈਕਲ ਸਵਾਰਾਂ ਵੱਲੋਂ ਮੇਰੇ ਘਰ ਉੱਤੇ ਫਾਇਰਿੰਗ ਕੀਤੀ ਗਈ, ਜਿਸ ਦੀ ਜਾਣਕਾਰੀ ਪਿੰਡ ਦੇ ਸਰਪੰਚ ਨੂੰ ਦਿੱਤੀ।
ਇਸ ਸਬੰਧੀ ਥਾਣਾ ਪੋਜੇਵਾਲ ਦੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਘਰ ਦੇ ਗੇਟ ਵਿੱਚ ਇਕ ਰੋਂਦ ਮਿਲਿਆ ਅਤੇ ਦੂਸਰਾ ਰੋਂਦ ਘਰ ਅੰਦਰ ਖੜੀ ਗੱਡੀ ਹੇਠਾਂ ਤੋਂ ਮਿਲਿਆ। ਪੁਲਿਸ ਨੇ ਚੱਲੇ ਹੋਏ ਰੋਂਦ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।