ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਖੇਤਰ ਦੇ ਭੋਏਪੁਰ ਪਿੰਡ ਦਾ ਰਹਿਣ ਵਾਲਾ ਇੱਕ ਭਾਰਤੀ ਨੌਜਵਾਨ ਸ਼ਰਨਦੀਪ ਸਿੰਘ ਕਥਿਤ ਤੌਰ 'ਤੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਹੈ। ਉਸਨੂੰ ਪਾਕਿਸਤਾਨ ਦੇ ਕਸੂਰ ਸੈਕਟਰ ਵਿੱਚ ਪਾਕਿਸਤਾਨ ਰੇਂਜਰਾਂ ਦੁਆਰਾ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ।
ਇਹ ਫਿਲਹਾਲ ਸਪੱਸ਼ਟ ਨਹੀਂ ਹੈ ਕਿ ਨੌਜਵਾਨ ਨੇ ਕਿਹੜੇ ਹਾਲਾਤਾਂ ਵਿੱਚ ਸਰਹੱਦ ਪਾਰ ਕੀਤੀ। ਭਾਰਤੀ ਸੁਰੱਖਿਆ ਏਜੰਸੀਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ, ਅਤੇ ਹੋਰ ਜਾਂਚ ਜਾਰੀ ਹੈ।
ਦੂਜੇ ਪਾਸੇ ਸ਼ਰਨਦੀਪ ਦੇ ਪਿਤਾ ਸਤਨਾਮ ਸਿੰਘ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਦਾ ਪੁੱਤਰ ਲਾਪਤਾ ਹੈ।
ਕੌਣ ਹੈ ਇਹ ਨੌਜਵਾਨ
ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਭੋਏਪੁਰ ਦਾ ਰਹਿਣ ਵਾਲਾ ਹੈ। ਨੌਜਵਾਨ ਖੇਤੀਬਾੜੀ ਕਰਨ ਦੇ ਨਾਲ-ਨਾਲ ਪਹਿਲਵਾਨੀ ਵੀ ਕਰਦਾ ਸੀ। ਨੌਜਵਾਨ ਦੀ ਇੱਕ ਭੈਣ ਕਮਲਜੀਤ ਕੌਰ ਅਤੇ ਇੱਕ ਭਰਾ ਕਰਨਬੀਰ ਸਿੰਘ ਕਰੀਬ 6/7 ਸਾਲ ਤੋਂ ਅਮਰੀਕਾ ਵਿੱਰ ਰਹੇ ਰਹਿਣ ਹਨ। ਨੌਜਵਾਨ ਸ਼ਰਨਜੀਤ ਸਿੰਘ ਨਸ਼ੇ ਕਰਨ ਦਾ ਆਦਿ ਸੀ ਇਸ ਤੇ ਮੁਕੱਦਮਾ ਨੰਬਰ 194 ਮਿਤੀ 11-8-2025 ਅ/ਧ 115(2), 118(2), 191(3), 190, 351(2) ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਵਿਖੇ ਲੜਾਈ ਝਗੜਾ ਕਰਨ ਦਾ ਮੁਕੱਦਮਾ ਵੀ ਦਰਜ ਹੋਇਆ ਸੀ। ਜਿਸ 'ਚੋਂ ਸ਼ਰਨਜੀਤ ਸਿੰਘ ਜਮਾਨਤ 'ਤੇ ਘਰ ਆਇਆ ਹੋਇਆ ਸੀ।
ਪਤਾ ਲੱਗਾ ਹੈ ਕਿ ਨੌਜਵਾਨ ਮਿਤੀ 20-12-2025 ਨੂੰ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਹੈ। ਉਸਨੂੰ ਪਾਕਿਸਤਾਨ ਦੇ ਕਸੂਰ ਸੈਕਟਰ ਵਿੱਚ ਪਾਕਿਸਤਾਨ ਰੇਂਜਰਾਂ ਵੱਲੋਂ ਫੜਿਆ ਗਿਆ ਹੈ।