Sunday, 11th of January 2026

Punjab holiday calendar- 2026 ’ਚ ਹੋਣਗੀਆਂ ਕਿੰਨੀਆਂ ਛੁੱਟੀਆਂ? ਜਾਣੋ ਪੂਰੀ ਜਾਣਕਾਰੀ

Reported by: Anhad S Chawla  |  Edited by: Jitendra Baghel  |  January 03rd 2026 03:38 PM  |  Updated: January 03rd 2026 03:38 PM
Punjab holiday calendar- 2026 ’ਚ ਹੋਣਗੀਆਂ ਕਿੰਨੀਆਂ ਛੁੱਟੀਆਂ? ਜਾਣੋ ਪੂਰੀ ਜਾਣਕਾਰੀ

Punjab holiday calendar- 2026 ’ਚ ਹੋਣਗੀਆਂ ਕਿੰਨੀਆਂ ਛੁੱਟੀਆਂ? ਜਾਣੋ ਪੂਰੀ ਜਾਣਕਾਰੀ

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਛੁੱਟੀਆਂ ਦੇ ਕੈਲੰਡਰ ਮੁਤਾਬਕ 2026 ’ਚ 31 ਛੁੱਟੀਆਂ ਅਤੇ 27 ਸੀਮਤ ਛੁੱਟੀਆਂ ਹੋਣਗੀਆਂ। ਨੋਟੀਫਿਕੇਸ਼ਨ ’ਚ ਸ਼ੋਭਾ ਯਾਤਰਾ/ਨਗਰ ਕੀਰਤਨ ਲਈ 15 ਅੱਧੇ ਦਿਨ ਦੀਆਂ ਛੁੱਟੀਆਂ ਵੀ ਸੂਚੀਬੱਧ ਕੀਤੀਆਂ ਗਈਆਂ ਹਨ, ਕਰਮਚਾਰੀ ਆਪਣੀ ਧਾਰਮਿਕ ਆਸਥਾ ਅਨੁਸਾਰ ਇਸ ਦਾ ਲਾਭ ਲੈ ਸਕਦੇ ਹਨ।

2026 ਦੀਆਂ ਮੁੱਖ ਜਨਤਕ ਛੁੱਟੀਆਂ ਹੇਠ ਲਿਖੀਆਂ ਹਨ:

26 ਜਨਵਰੀ – ਗਣਤੰਤਰ ਦਿਵਸ

1 ਫਰਵਰੀ - ਜਨਮ ਦਿਵਸ ਸ਼੍ਰੀ ਗੁਰੂ ਰਵੀਦਾਸ ਜੀ

15 ਫਰਵਰੀ - ਮਹਾ ਸ਼ਿਵਰਾਤਰੀ

4 ਮਾਰਚ – ਹੋਲੀ

21 ਮਾਰਚ – ਈਦ-ਉਲ-ਫਿਤਰ

23 ਮਾਰਚ - ਸ਼ਹੀਦ ਦਿਵਸ 

26 ਮਾਰਚ – ਰਾਮ ਨੌਮੀ

31 ਮਾਰਚ – ਮਹਾਵੀਰ ਜਯੰਤੀ

3 ਅਪ੍ਰੈਲ – ਗੁੱਡ ਫਰਾਈਡੇ

8 ਅਪ੍ਰੈਲ - ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ

14 ਅਪ੍ਰੈਲ - ਵਿਸਾਖੀ

14 ਅਪ੍ਰੈਲ - ਜਨਮ ਦਿਨ ਡਾ: ਬੀ ਆਰ ਅੰਬੇਡਕਰ

19 ਅਪ੍ਰੈਲ - ਭਗਵਾਨ ਪਰਸ਼ੂ ਰਾਮ ਜਨਮ ਉਤਸਵ 

1 ਮਈ – ਬੁੱਧ ਪੂਰਨਿਮਾ

27 ਮਈ – ਈਦ-ਉਲ-ਜ਼ੂਹਾ

18 ਜੂਨ - ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 

29 ਜੂਨ - ਕਬੀਰ ਜੈਯੰਤੀ

31 ਜੁਲਾਈ - ਸ਼ਹੀਦੀ ਦਿਹਾੜਾ ਸ਼ਹੀਦ ਉਧਮ ਸਿੰਘ 

15 ਅਗਸਤ – ਸੁਤੰਤਰਤਾ ਦਿਵਸ

4 ਸਤੰਬਰ – ਜਨਮਸ਼ਟਮੀ

2 ਅਕਤੂਬਰ – ਮਹਾਤਮਾ ਗਾਂਧੀ ਜਯੰਤੀ

11 ਅਕਤੂਬਰ - ਮਹਾਰਾਜ ਅਗਰਸੈਨ ਜਯੰਤੀ

20 ਅਕਤੂਬਰ – ਦੁਸਹਿਰਾ

26 ਅਕਤੂਬਰ – ਮਹਾਰਿਸ਼ੀ ਵਾਲਮੀਕਿ ਜਯੰਤੀ

8 ਨਵੰਬਰ – ਦੀਵਾਲੀ

9 ਨਵੰਬਰ - ਵਿਸ਼ਵਕਰਮਾ ਦਿਵਸ

16 ਨਵੰਬਰ - ਸ਼ਹੀਦੀ ਦਿਵਸ ਕਰਤਾਰ ਸਿੰਘ ਸਰਾਭਾ 

24 ਨਵੰਬਰ – ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪਰਵ

14 ਦਸੰਬਰ - ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ

25 ਦਸੰਬਰ – ਕ੍ਰਿਸਮਸ

28 ਦਸੰਬਰ - ਸ਼ਹੀਦੀ ਸਭਾ