Sunday, 27th of September 2026

ਪੰਜਾਬ ਸਰਕਾਰ ਵੱਲੋਂ ਪ੍ਰਬੰਧਕੀ ਫੇਰਬਦਲ: 4 IAS ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਦੇ ਹੁਕਮ

Edited By: Lajwinder Kaur | Updated at:
ਪੰਜਾਬ ਸਰਕਾਰ ਵੱਲੋਂ ਪ੍ਰਬੰਧਕੀ ਫੇਰਬਦਲ: 4 IAS ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਦੇ ਹੁਕਮ

ਪੰਜਾਬ ਸਰਕਾਰ ਵੱਲੋਂ ਪ੍ਰਬੰਧਕੀ ਫੇਰਬਦਲ: 4 IAS ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਦੇ ਹੁਕਮ

ਪੰਜਾਬ ਦੇ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਟ੍ਰਾਂਸਫਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦੇ ਅੱਜ ਸੂਬਾ ਸਰਕਾਰ ਵੱਲੋਂ ਮੁੜ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਅੱਜ ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਰ ਆਈ.ਏ.ਐਸ. (IAS) ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਜਪਾਲ ਦੇ ਹੁਕਮਾਂ 'ਤੇ ਜਾਰੀ ਇਹ ਬਦਲੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। 

ਅਧਿਕਾਰੀਆਂ ਦੀ ਨਵੀਂ ਤੈਨਾਤੀ ਦਾ ਵੇਰਵਾ ਚੈੱਕ ਕਰੋ:- ਰਾਮਵੀਰ (2009): ਇਹਨਾਂ ਨੂੰ ਕਮਿਸ਼ਨਰ, ਜਲੰਧਰ ਮੰਡਲ ਲਗਾਇਆ ਗਿਆ ਹੈ ਅਤੇ ਨਾਲ ਹੀ ਪ੍ਰਬੰਧਕੀ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਘਨਸ਼ਿਆਮ ਥੋਰੀ (2010): ਇਹ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਜੋਂ ਕੰਮ ਕਰਦੇ ਰਹਿਣਗੇ, ਪਰ ਹੁਣ ਇਹਨਾਂ ਨੂੰ ਸਕੱਤਰ, ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। 

ਪੁਨੀਤ ਗੋਇਲ (2010): ਇਹਨਾਂ ਨੂੰ ਵਿਸ਼ੇਸ਼ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਨਾਲ-ਨਾਲ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਉਹ ਅਗਲੇ ਹੁਕਮਾਂ ਤੱਕ ਪ੍ਰਬੰਧਕੀ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਕੰਮ ਵੀ ਦੇਖਣਗੇ। 

ਅਕਸ਼ਿਤਾ ਗੁਪਤਾ (2021): ਇਹਨਾਂ ਦੀ ਨਵੀਂ ਤੈਨਾਤੀ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਰੂਪਨਗਰ ਵਜੋਂ ਕੀਤੀ ਗਈ ਹੈ। 

ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤੈਨਾਤੀ ਵਾਲੀ ਥਾਂ 'ਤੇ ਤੁਰੰਤ ਜੁਆਇਨ ਕਰਨ ਦੀ ਹਦਾਇਤ ਕੀਤੀ ਗਈ ਹੈ। ਪੁਨੀਤ ਗੋਇਲ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਨਾਲ ਆਪਣਾ ਕਾਰਜਭਾਰ ਪਹਿਲਾਂ ਵਾਂਗ ਜਾਰੀ ਰੱਖਣਗੇ। ਸਰਕਾਰ ਨੇ 8 ਮਈ 2026 ਨੂੰ ਅਰਸ਼ਦੀਪ ਸਿੰਘ ਥਿੰਦ (2004) ਦੇ ਸਬੰਧ ਵਿੱਚ ਜਾਰੀ ਕੀਤੇ ਗਏ ਪੁਰਾਣੇ ਹੁਕਮ ਰੱਦ ਕਰ ਦਿੱਤੇ ਹਨ। ਇਹ ਹੁਕਮ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੇ ਹਸਤਾਖਰਾਂ ਹੇਠ ਜਾਰੀ ਕੀਤੇ ਗਏ ਹਨ।

ਦੱਸ ਦਈਏ ਹਾਲ ਦੇ ਵਿੱਚ ਹੀ ਪੁਲਿਸ ਵਿਭਾਗ ਦੇ ਵਿੱਚ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ। ਜਿਸ ਦੇ ਚੱਲਦੇ ਪੰਜਾਬ ਪੁਲਿਸ ਹੈੱਡਕੁਆਰਟਰ ਵੱਲੋਂ 29 ਪੁਲਿਸ ਅਧਿਕਾਰੀਆਂ (ASP/DSPs) ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਇਲਾਵਾ 15 PCS ਅਧਿਕਾਰੀਆਂ ਦੀ ਬਦਲੀਆਂ ਕੀਤੀਆਂ ਗਈਆਂ ਹਨ।