Sunday, 11th of January 2026

ਮੋਗਾ ਪੁਲਿਸ ਦੇ ਅੜਿੱਕੇ ਚੜਿਆ ਨਸ਼ਾ ਤਸਕਰ!

Reported by: Ajeet Singh  |  Edited by: Jitendra Baghel  |  December 28th 2025 05:12 PM  |  Updated: December 28th 2025 05:12 PM
ਮੋਗਾ ਪੁਲਿਸ ਦੇ ਅੜਿੱਕੇ ਚੜਿਆ ਨਸ਼ਾ ਤਸਕਰ!

ਮੋਗਾ ਪੁਲਿਸ ਦੇ ਅੜਿੱਕੇ ਚੜਿਆ ਨਸ਼ਾ ਤਸਕਰ!

ਮੋਗਾ: ਥਾਣਾ ਕੋਟ ਈਸੇ ਖਾਂ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਆਪਰੇਸ਼ਨ CASO ਦੌਰਾਨ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ। ਇਹ ਕਾਰਵਾਈ SSP ਮੋਗਾ ਅਜੇ ਗਾਂਧੀ ਅਤੇ DSP ਧਰਮਕੋਟ ਜਸਵਰਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ ਅਫਸਰ ਐੱਸ.ਆਈ. ਜਨਕ ਰਾਜ ਵੱਲੋਂ ਅਮਲ ਵਿਚ ਲਿਆਂਦੀ ਗਈ।

ਜਾਣਕਾਰੀ ਅਨੁਸਾਰ ਪੁ੍ਲਿਸ ਪਾਰਟੀ ਵੱਲੋਂ ਪਿੰਡ ਮਸਤੇਵਾਲਾ ਤੋਂ ਦੌਲੇਵਾਲਾ ਵੱਲ ਆ ਰਹੀ ਇਕ ਚਿੱਟੇ ਰੰਗ ਦੀ ਗੱਡੀ (UP-16-CK-4336) ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਗੱਡੀ ਚਲਾ ਰਹੇ ਵਿਅਕਤੀ ਦੀ ਪਛਾਣ ਜੰਡ ਸਿੰਘ ਵਾਸੀ ਦੌਲੇਵਾਲਾ ਵਜੋਂ ਹੋਈ। ਤਲਾਸ਼ੀ ਦੌਰਾਨ ਗੱਡੀ ਦੇ ਡੈਸ਼ਬੋਰਡ ਵਿਚੋਂ 1 ਕਿੱਲੋ 25 ਗ੍ਰਾਮ ਹੈਰੋਇਨ ਅਤੇ ਕੰਡਕਟਰ ਸੀਟ ਦੇ ਕੋਲ ਪਏ ਝੋਲੇ ਵਿੱਚੋਂ 3 ਪਿਸਤੌਲ, 31 ਜਿੰਦਾ ਰੌਂਦ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ।

ਮੁਲਜ਼ਮ ਖਿਲ਼ਾਫ ਮਾਮਲਾ ਦਰਜ

ਪੁੱਛਗਿੱਛ ਦੌਰਾਨ ਮੁਲਜ਼ਮ ਜੰਡ ਸਿੰਘ ਨੇ ਕਬੂਲਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਅਤੇ ਅਸਲਾ ਉਸ ਦੇ ਲੜਕੇ ਸੁਖਵਿੰਦਰ ਸਿੰਘ ਨਾਲ ਸਬੰਧਤ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 286 ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸੇ ਮੁਹਿੰਮ ਤਹਿਤ ਦੋ ਹੋਰ ਡਰੱਗ ਤਸਕਰਾਂ ਨੂੰ ਵੀ 12 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।