ਮਾਨਸਾ ਦੇ 2 ਨੌਜਵਾਨਾਂ ਦਾ ਕੱਲ੍ਹ ਐਤਵਾਰ ਨੂੰ ਕੈਨੇਡਾ ਦੇ ਬਰੈਮਟਨ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਇਹਨਾਂ ਵਿੱਚ ਇੱਕ ਨੌਜਵਾਨ 2 ਸਾਲ ਪਹਿਲਾ ਭੇਜਿਆ ਸੀ ਅਤੇ ਦੂਜਾ ਨੌਜਵਾਨ ਨੂੰ ਘਰਦਿਆਂ ਨੇ ਕਰਜ਼ ਚੁੱਕ ਕੇ ਵਿਦੇਸ਼ ਭੇਜਿਆ ਸੀ। ਇਹ ਦੋਵੇ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਸੀ।
ਪਰਿਵਾਰ ਅਨੁਸਾਰ ਮਰਨ ਵਾਲਿਆਂ ਵਿੱਚੋਂ ਇੱਕ ਦਾ ਨਾਮ ਰਣਵੀਰ ਸਿੰਘ ਹੈ, ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। 2 ਸਾਲ ਪਹਿਲਾ ਰਣਵੀਰ ਪੜ੍ਹਾਈ ਕਰਨ ਲਈ ਬਰੈਮਟਨ ਸ਼ਹਿਰ ਵਿੱਚ ਗਿਆ ਸੀ। ਜਿਸ ਤੋਂ ਬਾਅਦ ਉਹ ਅਮਰੀਕਾ ਦੇ ਵੀਜ਼ੇ ਲਈ ਆਪਣੇ ਭਰਾ ਕੋਲ ਕੈਲਗਰੀ ਗਿਆ ਸੀ, ਜਿੱਥੇ ਉਸਦੇ ਦੋਸਤਾਂ ਨੇ ਪਾਰਟੀ ਲਈ ਬਰੈਮਟਨ ਵਿਖੇ ਬੁਲਾਇਆ ਸੀ।
ਪਰਿਵਾਰ ਨੇ ਦੱਸਿਆ ਕਿ ਪਾਰਟੀ ਤੋਂ ਬਾਅਦ ਉਹ ਆਪਣੀ ਕਾਰ 'ਚ ਬੈਠ ਕੇ ਖਾਣਾ ਖਾਣ ਗਿਆ ਤਾਂ ਦੇਖਿਆ ਕਿ ਉਸ ਦੀ ਕੋਈ ਰੇਕੀ ਕਰਨ ਰਿਹਾ ਹੈ। ਜਦੋਂ ਇਹ ਸੀਟ ਉੱਤੇ ਬੈਠਿਆ ਦਾ ਤਾਂ ਪਿੱਛੋਂ ਰਣਵੀਰ ਸਿੰਘ ਦੇ ਕਿਸੇ ਨੇ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਰਣਵੀਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰ ਨੇ ਕਿਹਾ ਸਾਡਾ ਬੱਚਾ ਬਹੁਤ ਹੀ ਸ਼ਰੀਫ ਸੀ ਅਤੇ ਉਹ ਜ਼ਿੰਦਗੀ ਦੇ ਬਹੁਤ ਸਾਰੇ ਸੁਪਨੇ ਲੈ ਕੇ ਵਿਦੇਸ਼ ਗਿਆ ਸੀ,ਪਰ ਅੱਜ ਰਣਵੀਰ ਸਿੰਘ ਦੇ ਸੁਪਨੇ ਅਧੂਰੇ ਰਹਿ ਗਏ ਹਨ।
ਮ੍ਰਿਤਕ ਗੁਰਦੀਪ ਸਿੰਘ ਦੇ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਪੁੱਤਰ ਵਿਦੇਸ਼ ਵਿੱਚ ਕੰਮ ਕਰਨ ਲਈ ਗਿਆ ਸੀ, ਜਿਸ ਦੀ ਮ੍ਰਿਤਕ ਦੇਹ ਨੂੰ ਅਸੀਂ ਉਡੀਕ ਰਹੇ ਹਾਂ, ਉਹਨਾਂ ਕਿਹਾ ਅਜਿਹੀ ਘਟਨਾ ਤੋਂ ਬਾਅਦ ਪਰ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਗੁਰੇਜ਼ ਕਰੇਗਾ, ਕਿਉਂਕਿ ਸਾਡੇ ਬੱਚੇ ਕਮਾਈ ਕਰਨ ਲਈ ਵਿਦੇਸ਼ ਤਾਂ ਜਾਂਦੇ ਹਨ, ਪਰ ਉੱਥੋਂ ਉਹਨਾਂ ਦੀਆਂ ਲਾਸ਼ਾਂ ਹੀ ਵਾਪਸ ਆਉਂਦੀਆਂ ਹਨ। ਉਹਨਾਂ ਕਿਹਾ ਸਾਡੇ ਪੁੱਤਰ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਸੀ, ਉਹ ਸ਼ਾਮ-ਸਵੇਰੇ ਆਪਣੇ ਪਰਿਵਾਰ ਦਾ ਕਰਜ਼ਾ ਉਤਾਰ ਰਿਹਾ ਸੀ।