Wednesday, 14th of October 2026

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ! IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਇਸ ਅਫਸਰ ਨੂੰ ਲਗਾਇਆ ਲੁਧਿਆਣਾ ਨਗਰ ਨਿਗਮ ਦਾ ਕਮਿਸ਼ਨਰ

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ! IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਇਸ ਅਫਸਰ ਨੂੰ ਲਗਾਇਆ ਲੁਧਿਆਣਾ ਨਗਰ ਨਿਗਮ ਦਾ ਕਮਿਸ਼ਨਰ

Edited By: Lajwinder Kaur | Updated at:
ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ! IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਇਸ ਅਫਸਰ ਨੂੰ ਲਗਾਇਆ ਲੁਧਿਆਣਾ ਨਗਰ ਨਿਗਮ ਦਾ ਕਮਿਸ਼ਨਰ

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ! IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਇਸ ਅਫਸਰ ਨੂੰ ਲਗਾਇਆ ਲੁਧਿਆਣਾ ਨਗਰ ਨਿਗਮ ਦਾ ਕਮਿਸ਼ਨਰ

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਫੇਰਬਦਲ ਕਰਦਿਆਂ ਕਈ IAS ਅਤੇ PCS ਅਧਿਕਾਰੀਆਂ ਦੀਆਂ ਤਾਇਨਾਤੀਆਂ ਵਿੱਚ ਬਦਲਾਅ ਕੀਤਾ ਗਿਆ ਹੈ। ਪਰਸੋਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਇਨ੍ਹਾਂ ਹੁਕਮਾਂ ਤਹਿਤ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ।

ਓਜਸਵੀ ਨੂੰ ਰੈਵਨਿਊ ਵਿਭਾਗ ’ਚ ਨਵੀਂ ਜ਼ਿੰਮੇਵਾਰੀ

ਸਾਲ 2020 ਬੈਚ ਦੇ IAS ਅਧਿਕਾਰੀ ਓਜਸਵੀ, ਜੋ ਹੁਣ ਤੱਕ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਨੂੰ ਐਡੀਸ਼ਨਲ ਸਕੱਤਰ, ਰੈਵਨਿਊ, ਰਿਹੈਬਲੀਟੇਸ਼ਨ ਅਤੇ ਡਿਜ਼ਾਸਟਰ ਮੈਨੇਜਮੈਂਟ ਵਜੋਂ ਤਾਇਨਾਤ ਕੀਤਾ ਗਿਆ ਹੈ।

ਅੰਕੁਰ ਮਹਿੰਦਰੂ ਸੰਭਾਲਣਗੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦਾ ਅਹੁਦਾ

ਸਰਕਾਰੀ ਹੁਕਮਾਂ ਮੁਤਾਬਕ PCS ਅਧਿਕਾਰੀ ਅੰਕੁਰ ਮਹਿੰਦਰੂ (2016 ਬੈਚ), ਜੋ ਇਸ ਸਮੇਂ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ), ਸੰਗਰੂਰ ਵਜੋਂ ਤਾਇਨਾਤ ਹਨ, ਦੀਆਂ ਸੇਵਾਵਾਂ ਸਥਾਨਕ ਸਰਕਾਰ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਤਾਇਨਾਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਓਜਸਵੀ ਦੀ ਥਾਂ ਇਹ ਅਹੁਦਾ ਸੰਭਾਲਣਗੇ।

ਵਿਨੀਤ ਕੁਮਾਰ ਦੀ ਜਗਰਾਓਂ ਬਦਲੀ

PCS ਅਧਿਕਾਰੀ ਵਿਨੀਤ ਕੁਮਾਰ (2016 ਬੈਚ), ਜੋ ਇਸ ਸਮੇਂ ਨਗਰ ਨਿਗਮ ਲੁਧਿਆਣਾ ਵਿੱਚ ਜੁਆਇੰਟ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ, ਜਗਰਾਓਂ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਮਨਜੀਤ ਸਿੰਘ ਚੀਮਾ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।

ਇਸ ਤੋਂ ਇਲਾਵਾ, ਵਿਨੀਤ ਕੁਮਾਰ ਨੂੰ ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ ਦੇ ਚੀਫ ਐਗਜ਼ਿਕਿਊਟਿਵ ਅਫਸਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਮਨਜੀਤ ਸਿੰਘ ਚੀਮਾ ਨੂੰ ਪਰਸੋਨਲ ਵਿਭਾਗ ’ਚ ਰਿਪੋਰਟ ਕਰਨ ਦੇ ਹੁਕਮ

PCS ਅਧਿਕਾਰੀ ਮਨਜੀਤ ਸਿੰਘ ਚੀਮਾ (2014 ਬੈਚ) ਨੂੰ ਅਗਲੇ ਹੁਕਮਾਂ ਤੱਕ ਪਰਸੋਨਲ ਵਿਭਾਗ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਸਰਕਾਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।