Saturday, 8th of November 2025

FIRING IN MOHALI, ਮੁਹਾਲੀ ਦੇ ਫੇਜ਼-7 ਵਿੱਚ ਫਾਇਰਿੰਗ, ਬਦਮਾਸ਼ ਮੌਕੇ ਤੋਂ ਫਰਾਰ

Reported by: Sukhjinder Singh  |  Edited by: Jitendra Kumar Baghel  |  November 07th 2025 12:15 PM  |  Updated: November 07th 2025 02:23 PM
FIRING IN MOHALI, ਮੁਹਾਲੀ ਦੇ ਫੇਜ਼-7 ਵਿੱਚ ਫਾਇਰਿੰਗ, ਬਦਮਾਸ਼ ਮੌਕੇ ਤੋਂ ਫਰਾਰ

FIRING IN MOHALI, ਮੁਹਾਲੀ ਦੇ ਫੇਜ਼-7 ਵਿੱਚ ਫਾਇਰਿੰਗ, ਬਦਮਾਸ਼ ਮੌਕੇ ਤੋਂ ਫਰਾਰ

ਮੁਹਾਲੀ ਵਿੱਚ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਨੇ । ਮੁਹਾਲੀ ਦੇ ਫੇਜ਼ 7 ਵਿੱਚ ਘਰ ਦੇ ਬਾਹਰ 2 ਬਾਈਕ ਸਵਾਰਾਂ ਨੇ ਤੜਕੇ ਗੋਲੀਆਂ ਚਲਾਈਆਂ । ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਕਰੀਬ 35 ਰਾਊਂਡ ਫਾਇਰ ਕੀਤੇ । ਫਾਇਰਿੰਗ ਦੌਰਾਨ ਘਰ ਦੇ ਬਾਹਰ ਖੜ੍ਹੀਆਂ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਿਆ । ਇਹ ਘਟਨਾ ਫੇਜ਼-7 ਵਿੱਚ ਐਨਆਰਆਈ ਪੁਲਿਸ ਸਟੇਸ਼ਨ ਦੇ ਪਿਛਲੇ ਪਾਸੇ ਵਾਪਰੀ । 

ਸ਼ਿਕਾਇਤਕਰਤਾ ਮਨਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਦਿਖਾਈ ਦਿੱਤੇ, ਜੋ ਘਰ ਦੇ ਬਾਹਰ ਕਰੀਬ 40 ਸਕਿੰਟਾਂ ਤੱਕ ਰੁਕ ਕੇ ਗੋਲੀਆਂ ਚਲਾਉਂਦੇ ਰਹੇ ਅਤੇ ਫਿਰ ਮੌਕੇ ਤੋਂ ਭੱਜ ਗਏ । ਫਾਇਰਿੰਗ ਵਿੱਚ ਗੁਆਂਢੀਆਂ ਦੀਆਂ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਿਆ ।

ਸੇਵਾਮੁਕਤ ਸਰਕਾਰੀ ਕਰਮਚਾਰੀ ਮਨਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਨਾ ਹੀ ਸਾਨੂੰ ਕੋਈ ਫਿਰੌਤੀ ਦੀ ਕਾਲ ਆਈ ਹੈ। 

ਘਟਨਾ ਦੀ ਜਾਣਕਾਰੀ ਮਿਲਦਿਆ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸੀਸੀਟੀਵੀ ਫੁਟੇਜ਼ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ । ਇਲਾਕੇ ‘ਚ ਵਾਰਦਾਤ ਤੋ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ ।