Trending:
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ISI ਕੁਨੈਕਸ਼ਨ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਹਥਿਆਰ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਨਾਲ ਜੁੜੇ ਚਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ । ਜੋ ਪਾਕਿਸਤਾਨ ਤੋਂ ਡਰੋਨ ਜ਼ਰੀਏ ਹਾਈਟੈਕ ਹਥਿਆਰ ਮੰਗਵਾ ਕੇ ਲਾਰੈਂਸ ਅਤੇ ਗੋਗੀ ਵਰਗੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ।
ਕ੍ਰਾਈਮ ਬ੍ਰਾਂਚ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਤਸਕਰ ਦਿੱਲੀ ਵਿੱਚ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ ਰੋਹਿਣੀ ਇਲਾਕੇ ਵਿੱਚ ਇੱਕ ਟ੍ਰੈਪ ਲਗਾ ਕੇ ਮੁਲਜ਼ਮਾਂ ਨੂੰ ਫੜਿਆ ਹੈ । ਪੁਲਿਸ ਨੇ ਮੌਕੇ ਤੋਂ ਤੁਰਕੀ ਅਤੇ ਚੀਨ ਵਿੱਚ ਬਣੇ 10 ਹਾਈਟੈਕ ਪਿਸਤੌਲ ਅਤੇ 92 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਪੁਲਿਸ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਹਥਿਆਰਾਂ ਦੀ ਕੁਆਲਟੀ ਅਤੇ ਨੈੱਟਵਰਕ ਦਾ ਵਿਸਥਾਰ ਵੇਖ ਕੇ ਸਾਫ ਹੈ ਕਿ ਇਹ ਇੱਕ ਸੰਗਠਿਤ ਅਤੇ ਉੱਚ-ਫੰਡ ਪ੍ਰਾਪਤ ਤਸਕਰੀ ਮੌਡਿਊਲ ਸੀ। ਪੁਲਿਸ ਮੁਤਾਬਕ ਕਿ ਬਰਾਮਦ ਕੀਤੇ ਗਏ ਹਥਿਆਰ ਬਹੁਤ ਹੀ ਆਧੁਨਿਕ ਹਨ ਅਤੇ ਇਨ੍ਹਾਂ ਪਿੱਛੇ ਇੱਕ ਵੱਡਾ