ਦਸੰਬਰ 2025 ਦੇ ਪਹਿਲੇ ਹਫ਼ਤੇ ਮੁੱਖ ਮੰਤਰੀ ਦੇ ਜਾਪਾਨ ਅਤੇ ਦੱਖਣੀ ਕੋਰੀਆ ’ਚ ਹੋਣ ਦੌਰਾਨ ਹੈਲੀਕਾਪਟਰ ਦੀ ਕਥਿਤ ਦੁਰਵਰਤੋਂ ਬਾਰੇ ਅਫਵਾਹਾਂ ਅਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੇ ਇਲਜ਼ਾਮ ’ਚ ਪੁਲਿਸ ਕਮਿਸ਼ਨਰੇਟ ਦੇ ਸਾਈਬਰ ਸੈੱਲ ਵੱਲੋਂ FIR ਦਰਜ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਲੁਧਿਆਣਾ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਪ੍ਰਬੰਧਕਾਂ ਸਮੇਤ ਘੱਟੋ-ਘੱਟ 10 ਲੋਕਾਂ 'ਤੇ ਝੂਠੇ ਬਿਆਨ, ਅਫਵਾਹਾਂ ਜਾਂ ਚਿੰਤਾਜਨਕ ਖ਼ਬਰਾਂ ਫੈਲਾਉਣ ਅਤੇ ਗੁੰਮਰਾਹਕੁੰਨ ਅਤੇ ਗਲਤ ਜਾਣਕਾਰੀ ਫੈਲਾਉਣ ਦੇ ਇਲਜ਼ਾਮ ’ਚ ਮਾਮਲਾ ਦਰਜ ਕੀਤਾ ਹੈ।
FIRs against RTI activist @ManikGoyal_ , journalist Minto Gursaria, and Manindejit Sidhu (@LokAwazTv) for asking questions on government helicopter usage during the CM’s absence expose AAP’s real face.The state machinery is unleashed to intimidate journalists and activists.…
— Partap Singh Bajwa (@Partap_Sbajwa) January 1, 2026
ਪੁਲਿਸ ਵੱਲੋਂ ਦਰਜ ਕੀਤੀ ਗਈ FIR ਤੋਂ ਬਾਅਦ LoP ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਖੜੇ ਕੀਤੇ ਨੇ। ਬਾਜਵਾ ਨੇ ਆਪਣੇ X ਹੈਂਡਲ ’ਤੇ ਪੋਸਟ ਕਰ ਲਿਖਿਆ, ‘ਮੁੱਖ ਮੰਤਰੀ ਦੀ ਗੈਰਹਾਜ਼ਰੀ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋ 'ਤੇ ਸਵਾਲ ਪੁੱਛਣ 'ਤੇ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ, ਪੱਤਰਕਾਰ ਮਿੰਟੋ ਗੁਰਸਰੀਆ, ਅਤੇ ਮਨਿੰਦਰਜੀਤ ਸਿੱਧੂ ਖਿਲਾਫ FIR'ਆਪ' ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦੀ ਹੈ। ਇਹ ਉਹੀ ਭਾਜਪਾ ਪਲੇਬੁੱਕ ਹੈ, ਜਿਸਦਾ 'ਆਪ' ਨੇ ਇੱਕ ਵਾਰ ਵਿਰੋਧ ਕਰਨ ਦਾ ਦਾਅਵਾ ਕੀਤਾ ਸੀ ।