Wednesday, 14th of October 2026

111 ਦਿਨ ਦੇ ਮੁੱਖ ਮੰਤਰੀ ਦਾ ਬਿਆਨ ਗੈਰ-ਜ਼ਿੰਮੇਵਾਰਨਾ, ਕਾਂਗਰਸ ਹਾਰ ਤੋਂ ਡਰੀ: CM ਮਾਨ

By: Sukhwinder Sandhu | Edited By: Jitendra Baghel | Updated at:
111 ਦਿਨ ਦੇ ਮੁੱਖ ਮੰਤਰੀ ਦਾ ਬਿਆਨ ਗੈਰ-ਜ਼ਿੰਮੇਵਾਰਨਾ, ਕਾਂਗਰਸ ਹਾਰ ਤੋਂ ਡਰੀ: CM ਮਾਨ

111 ਦਿਨ ਦੇ ਮੁੱਖ ਮੰਤਰੀ ਦਾ ਬਿਆਨ ਗੈਰ-ਜ਼ਿੰਮੇਵਾਰਨਾ, ਕਾਂਗਰਸ ਹਾਰ ਤੋਂ ਡਰੀ: CM ਮਾਨ

ਭਲਕੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣੀਆਂ ਹਨ, ਇਸ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਸਿਆਸੀ ਪਾਰਟੀਆਂ ਇੱਕ-ਦੂਜੇ ਉੱਪਰ ਜੰਮ ਕੇ ਇਲਜ਼ਾਮ ਲਗਾ ਰਹੀਆਂ ਹਨ। ਬੀਤੇ ਦਿਨ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਇਆ ਸੀ ਕਿ ਚੋਣਾਂ ਵਿੱਚ ਧਾਂਦਲੀ ਲਈ ਅਤੇ ਚੋਣਾਂ ਨੂੰ ਧੱਕੇ ਦੇ ਨਾਲ ਜਿੱਤਣ ਦੇ ਲਈ ਵਾਧੂ ਬੈਲਟ ਪੇਪਰ ਛਪਵਾਏ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਹਰ ਬੂਥ 'ਤੇ 100-100 ਵਾਧੂ ਬੈਲਟ ਪੇਪਰ ਵੀ ਭੇਜ ਦਿੱਤੇ ਗਏ ਹਨ।

ਇਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਸ਼ਬਦੀ ਵਾਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਕੇ ਬੈਠੀ ਹੈ, ਇਸ ਲਈ ਹੀ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਕਿਹਾ ਕਿ 111 ਦਿਨਾਂ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੈਲਟ ਪੇਪਰ ਦੀ ਛਿਪਾਈ ਨੂੰ ਲੈ ਕੇ ਬੜਾ ਗ਼ੈਰ-ਜ਼ਿੰਮੇਵਾਰਨਾ ਬਿਆਨ ਦਿੱਤਾ। ਵਿਰੋਧੀ ਹਾਰਦੇ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਠਿੱਕਰਾ ਕਿਸੇ ਹੋਰ ਦੇ ਸਿਰ ਭੰਨ੍ਹ ਦਿੰਦੇ ਨੇ। ਇਸ ਤੋਂ ਸਾਫ਼ ਝਲਕਦਾ ਹੈ ਕਿ ਵਿਰੋਧੀ ਆਪਣੀ ਹਾਰ ਪਹਿਲਾਂ ਹੀ ਮੰਨੀ ਬੈਠੇ ਨੇ।