Wednesday, 14th of October 2026

ਨੀਲੇ ਡਰੰਮ ਵਾਲੇ ਮਾਮਲੇ 'ਚ ਵੱਡਾ ਅਪਡੇਟ! ਸੌਰਭ ਰਾਜਪੂਤ ਨੂੰ ਮਿਲਿਆ ਇਨਸਾਫ਼, ਮੁਸਕਾਨ ਅਤੇ ਸਾਹਿਲ ਨੂੰ ਸੁਣਾਈ ਗਈ ਆਹ ਸਜ਼ਾ…

ਚਰਚਿਤ ਨੀਲੇ ਡਰੰਮ ਕਤਲਕਾਂਡ ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜੀ ਹਾਂ ਅਦਾਲਤ ਵੱਲੋਂ ਅਹਿਮ ਫੈਸਲਾ ਸੁਣਾਇਆ ਗਿਆ ਹੈ, ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।

Edited By: Lajwinder Kaur | Updated at:
ਨੀਲੇ ਡਰੰਮ ਵਾਲੇ ਮਾਮਲੇ 'ਚ ਵੱਡਾ ਅਪਡੇਟ! ਸੌਰਭ ਰਾਜਪੂਤ ਨੂੰ ਮਿਲਿਆ ਇਨਸਾਫ਼, ਮੁਸਕਾਨ ਅਤੇ ਸਾਹਿਲ ਨੂੰ ਸੁਣਾਈ ਗਈ ਆਹ ਸਜ਼ਾ…

ਨੀਲੇ ਡਰੰਮ ਵਾਲੇ ਮਾਮਲੇ 'ਚ ਵੱਡਾ ਅਪਡੇਟ! ਸੌਰਭ ਰਾਜਪੂਤ ਨੂੰ ਮਿਲਿਆ ਇਨਸਾਫ਼, ਮੁਸਕਾਨ ਅਤੇ ਸਾਹਿਲ ਨੂੰ ਸੁਣਾਈ ਗਈ ਆਹ ਸਜ਼ਾ…

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਚਰਚਿਤ ਨੀਲੇ ਡਰੰਮ ਕਤਲਕਾਂਡ ਵਿੱਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਮੁਸਕਾਨ ਰਸਤੋਗੀ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਸੌਰਭ ਰਾਜਪੂਤ ਦੇ ਕਤਲ ਨਾਲ ਸਬੰਧਤ ਹੈ, ਜਿਸ ਦੀ ਲਾਸ਼ ਉਸ ਦੇ ਘਰ ਵਿੱਚੋਂ ਨੀਲੇ ਡਰੰਮ ਵਿੱਚੋਂ ਮਿਲੀ ਸੀ।

ਸੁਣਾਈ ਗਈ ਮੌਤ ਦੀ ਸਜ਼ਾ

ਦੋਵਾਂ ਦੋਸ਼ੀਆਂ ਨੂੰ ਜ਼ਿਲ੍ਹਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਪਰਾਧ ਦੀ ਗੰਭੀਰਤਾ ਨੂੰ ਦੇਖਦਿਆਂ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ 50 ਹਜ਼ਾਰ ਅਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।

30 ਸਤੰਬਰ ਨੂੰ ਦੋਵਾਂ ਨੂੰ ਠਹਿਰਾਇਆ ਸੀ ਦੋਸ਼ੀ

ਇਸ ਮਾਮਲੇ ਵਿੱਚ ਅਦਾਲਤ ਨੇ 30 ਸਤੰਬਰ ਨੂੰ ਮੁਸਕਾਨ ਰਸਤੋਗੀ ਅਤੇ ਸਾਹਿਲ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਨੇ ਉਸ ਸਮੇਂ ਸਜ਼ਾ ’ਤੇ ਫ਼ੈਸਲਾ ਸੁਣਾਉਣ ਲਈ 14 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਸੀ।

ਮਾਮਲੇ ਦੀ ਸੁਣਵਾਈ ਦੌਰਾਨ ਲਗਭਗ 13 ਮਹੀਨਿਆਂ ਤੱਕ ਅਦਾਲਤੀ ਕਾਰਵਾਈ ਚੱਲੀ। ਇਸ ਦੌਰਾਨ 126 ਤਾਰੀਖ਼ਾਂ ’ਤੇ ਸੁਣਵਾਈ ਹੋਈ ਅਤੇ 22 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ।

ਸੌਰਭ ਦੇ ਪਰਿਵਾਰ ਨੇ ਕੀਤੀ ਸੀ ਫਾਂਸੀ ਦੀ ਮੰਗ

ਸੌਰਭ ਰਾਜਪੂਤ ਦੇ ਪਰਿਵਾਰ ਨੇ ਅਦਾਲਤ ਤੋਂ ਦੋਵਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਸੌਰਭ ਦੇ ਭਰਾ ਰਾਹੁਲ ਨੇ ਕਿਹਾ ਸੀ ਕਿ ਪਰਿਵਾਰ ਨੂੰ ਸ਼ੁਰੂ ਤੋਂ ਹੀ ਇਨਸਾਫ਼ ਦੀ ਉਮੀਦ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਭਰਾ ਨਾਲ ਹੋਏ ਅਪਰਾਧ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ।

ਨੀਲੇ ਡਰੰਮ ਕਾਰਨ ਦੇਸ਼ ਭਰ ਵਿੱਚ ਚਰਚਾ ’ਚ ਆਇਆ ਸੀ ਮਾਮਲਾ

ਸੌਰਭ ਰਾਜਪੂਤ ਕਤਲਕਾਂਡ ਪਿਛਲੇ ਸਾਲ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ। ਪੁਲਿਸ ਅਨੁਸਾਰ, ਸੌਰਭ ਦੀ ਲਾਸ਼ ਉਸ ਦੇ ਘਰ ਵਿੱਚ ਇੱਕ ਨੀਲੇ ਡਰੰਮ ਵਿੱਚੋਂ ਮਿਲੀ ਸੀ। ਇਸ ਮਾਮਲੇ ਵਿੱਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਅਤੇ ਸਾਹਿਲ ’ਤੇ ਕਤਲ ਕਰਨ ਅਤੇ ਲਾਸ਼ ਨੂੰ ਡਰੰਮ ਵਿੱਚ ਲੁਕਾਉਣ ਦੇ ਦੋਸ਼ ਲੱਗੇ ਸਨ। ਪੁਲਿਸ ਨੇ 19 ਮਾਰਚ ਨੂੰ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਅਦਾਲਤ ਦੇ ਇਸ ਫ਼ੈਸਲੇ ਨਾਲ ਸੌਰਭ ਰਾਜਪੂਤ ਦੇ ਪਰਿਵਾਰ ਨੂੰ ਇਨਸਾਫ਼ ਮਿਲਣ ਦੀ ਉਮੀਦ ਜੁੜੀ ਹੋਈ ਹੈ।