Sunday, 27th of September 2026

Barnala News: ਘਰੇਲੂ ਗੈਸ ਸਿਲੰਡਰ ਲੈਣ ਗਏ ਇੱਕ ਸ਼ਖਸ ਦੀ ਲਾਈਨ ‘ਚ ਲੱਗੇ ਹੋਏ ਗਈ ਜਾਨ, ਹਾਰਟ ਅਟੈਕ ਬਣੀ ਵਜ੍ਹਾ

Edited By: Lajwinder Kaur | Updated at:
Barnala News: ਘਰੇਲੂ ਗੈਸ ਸਿਲੰਡਰ ਲੈਣ ਗਏ ਇੱਕ ਸ਼ਖਸ ਦੀ ਲਾਈਨ ‘ਚ ਲੱਗੇ ਹੋਏ ਗਈ ਜਾਨ, ਹਾਰਟ ਅਟੈਕ ਬਣੀ ਵਜ੍ਹਾ

Barnala News: ਘਰੇਲੂ ਗੈਸ ਸਿਲੰਡਰ ਲੈਣ ਗਏ ਇੱਕ ਸ਼ਖਸ ਦੀ ਲਾਈਨ ‘ਚ ਲੱਗੇ ਹੋਏ ਗਈ ਜਾਨ, ਹਾਰਟ ਅਟੈਕ ਬਣੀ ਵਜ੍ਹਾ

Punjab News: ਪਿਛਲੇ ਕਈ ਦਿਨਾਂ ਤੋਂ ਈਰਾਨ ਅਤੇ ਇਜ਼ਰਾਇਲ-ਅਮਰੀਕਾ ਦੀ ਜੰਗ ਦਾ ਅਸਰ ਜਿੱਥੇ ਦੇਸ਼ ਅੰਦਰ ਦੇਖਿਆ ਜਾ ਰਿਹਾ ਉੱਥੇ ਪੰਜਾਬ ਅੰਦਰ ਵੀ ਲਗਾਤਾਰ ਵੱਧ ਰਹੀ ਮਹਿੰਗਾਈ ਨਾਲ ਪੰਜਾਬ ਦੇ ਲੋਕ ਜੂਝ ਦੇ ਹੋਏ ਨਜ਼ਰ ਆ ਰਹੇ ਹਨ। ਜਿਸ ਵਿੱਚ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੋੜਦੇ ਪਿੰਡ ਸਹਿਣਾ ਵਿਖੇ ਉਸ ਸਮੇਂ ਮੰਦਭਾਗੀ ਘਟਨਾ ਵਾਪਰੀ ਜਦੋਂ ਘਰ ਦੀ ਵਰਤੋਂ ਲਈ ਗੈਸ ਸਿਲੰਡਰ ਲੈਣ ਗਏ ਇੱਕ 65 ਸਾਲਾਂ ਬਜ਼ੁਰਗ ਗੈਸ ਏਜੰਸੀ ਸਾਹਮਣੇ ਹੀ ਅਚਾਨਕ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਮ੍ਰਿਤਕ ਬਜ਼ੁਰਗ ਦੀ ਪਹਿਚਾਣ ਭੂਸ਼ਨ ਕੁਮਾਰ ਪੁੱਤਰ ਦੇਵਰਾਜ ਵਜੋਂ ਹੋਈ ਹੈ। 

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਭੂਸ਼ਣ ਕੁਮਾਰ ਇੱਕ ਬੇਹੱਦ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜੋ ਆਪਣੇ ਘਰੇਲੂ ਗੈਸ ਲੈਣ ਲਈ ਅੱਜ ਸਵੇਰੇ ਗੈਸ ਏਜੰਸੀ ਦੇ ਬਾਹਰ ਲੰਬੀ ਲਾਈਨ ਵਿੱਚ ਸਵੇਰ ਤੋਂ ਬੈਠਾ ਸੀ। ਪਰ ਦੋ ਘੰਟੇ ਬੀਤ ਜਾਣ ਦੇ ਬਾਵਜੂਦ ਉਸ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਵੀ ਬਿਮਾਰ ਰਹਿੰਦੀ ਹੈ, ਜਿਸ ਲਈ ਸਮੇਂ ਹੋਰ ਵੀ ਮੁਸ਼ਕਿਲ ਹੋ ਗਿਆ ਹੈ। 

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਭੂਸ਼ਨ ਕੁਮਾਰ ਮਿੱਤਲ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਪਿੰਡ ਸਹਿਣਾ ਦੇ ਸ਼ਮਸਾਨ ਘਾਟ ਵਿੱਚ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਸ ਮ੍ਰਿਤਕ ਦੇ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।