Wednesday, 14th of October 2026

ਮਾਝੇ 'ਚ 'ਆਪ' ਨੂੰ ਵੱਡਾ ਝਟਕਾ: ਸੀਨੀਅਰ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼…

Edited By: Lajwinder Kaur | Updated at:
ਮਾਝੇ 'ਚ 'ਆਪ' ਨੂੰ ਵੱਡਾ ਝਟਕਾ: ਸੀਨੀਅਰ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼…

ਮਾਝੇ 'ਚ 'ਆਪ' ਨੂੰ ਵੱਡਾ ਝਟਕਾ: ਸੀਨੀਅਰ ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼…

ਪੰਜਾਬ ਦੀ ਸਿਆਸਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਖੇਮੇ ਵਿੱਚ ਹਲਚਲ ਮਚਾ ਦਿੱਤੀ ਹੈ। ਮਾਝੇ ਦੇ ਇਲਾਕੇ ਵਿੱਚ 'ਆਪ' ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਿਆ, ਜਦੋਂ ਪਾਰਟੀ ਦੇ ਸੀਨੀਅਰ ਆਗੂ ਜਗਵਿੰਦਰਪਾਲ ਸਿੰਘ ਜੱਗਾ ਨੇ ਅਚਾਨਕ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਹਲਕੇ ਦੀ ਸਿਆਸਤ ਗਰਮਾ ਗਈ ਹੈ।

ਕੌਣ ਹਨ ਜਗਵਿੰਦਰਪਾਲ ਸਿੰਘ ਜੱਗਾ?

ਜਾਣਕਾਰੀ ਮੁਤਾਬਕ, ਜਗਵਿੰਦਰਪਾਲ ਸਿੰਘ ਜੱਗਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮਜੀਠਾ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਲੜੀਆਂ ਸਨ। ਇਸ ਤੋਂ ਬਾਅਦ, ਸਾਲ 2023 ਵਿੱਚ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਦੱਸਣਯੋਗ ਹੈ ਕਿ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਤੋਂ 'ਆਪ' ਦੇ ਮੁੱਖ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਛੋਟੇ ਭਰਾ ਹਨ।

ਭਰਾ ਦੇ ਪਾਰਟੀ ਵਿੱਚ ਹੁੰਦਿਆਂ ਜਗਵਿੰਦਰਪਾਲ ਜੱਗਾ ਵੱਲੋਂ ਅਚਾਨਕ ਲਏ ਗਏ ਇਸ ਫ਼ੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਇਸ ਅਸਤੀਫ਼ੇ ਤੋਂ ਬਾਅਦ ਮਾਝੇ ਦੀ ਸਿਆਸਤ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ।

ਦੱਸ ਦਈਏ ਅਗਲੇ ਸਾਲ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਕਰਕੇ ਵੱਡੇ ਪੱਧਰ ਉੱਤੇ ਪਾਰਟੀਆਂ ਆਪਣੇ ਆਪ ਨੂੰ ਮਜ਼ਬੂਤ ਕਰਨ ਉੱਤੇ ਲੱਗੀਆਂ ਹੋਈਆਂ ਹਨ। ਇਸ ਸਿਲਸਿਲੇ ਕਰਕੇ ਬਹੁਤ ਸਾਰੇ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਹਨ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 2027 ਦੀਆਂ ਚੋਣਾਂ ਜਿੱਤ ਕੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ।