ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਵਿੱਚ ਚੱਲ ਰਹੇ ਸੰਕਟ ਦਾ ਅਸਰ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ । ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਅੱਜ ਵੀ ਕਈ ਉਡਾਣਾਂ ਲੇਟ ਹਨ । ਚੰਡੀਗੜ੍ਹ ਏਅਰਪੋਰਟ 'ਤੇ ਇੱਕ ਮਹਿਲਾ 4 ਦਿਨ ਤੋਂ ਆਪਣੇ ਛੋਟੇ ਬੱਚੇ ਦੇ ਨਾਲ ਫਸੀ ਹੋਈ ਹੈ।

ਕਲਪਨਾ ਨਾਂਅ ਦੀ ਯਾਤਰੀ ਨੇ ਕਿਹਾ ਕਿ ਕੋਇੰਬਟੂਰ ਜਾਣਾ ਸੀ । ਪਰ ਉਡਾਣਾਂ ਕੈਂਸਲ, ਕਦੇ ਲੇਟ ਹੋਣ ਦੀ ਗੱਲ ਕਹੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇੰਡੀਗੋ ਸਟਾਫ ਨੇ ਅੱਗੇ ਕਨੇਕਟਿੰਗ ਨਾ ਹੋਣ ਦਾ ਕਾਰਨ ਦੱਸਿਆ ਹੈ । ਉਧਰ ਫਲਾਈਟ ਰੱਦ ਹੋਣ 'ਤੇ ਟੈਕਸੀ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ । ਮੰਗ ਵੱਧਣ ਨਾਲ ਟੈਕਸੀ ਬੁਕਿੰਗ ਦੀਆਂ ਕੀਮਤਾਂ ਵਿੱਚ ਵੱਡਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ।

ਇਸਨੂੰ ਲੈ ਕੇ ਮੋਗਾ ਦੇ ਰਹਿਣ ਵਾਲੇ ਐਕਟਰ ਸੋਨੂ ਸੂਦ ਨੇ ਵੀਡੀਓ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਖੁਦ ਦਾ ਪਰਿਵਾਰ ਇਸ ਮੁਸ਼ਕਿਲ ਵਿੱਚ 4 ਘੰਟੇ ਫਸਿਆ ਰਿਹਾ। ਪਰ ਅਸੀਂ ਇਸ ਸਭ ਲਈ ਗਰਾਊਂਡ ਸਟਾਫ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਉਨ੍ਹਾਂ ਕਿਹਾ ਇਹ ਸਮਾਂ ਮੁਸ਼ਕਿਲ ਭਰਿਆ ਜ਼ਰੂਰ ਹੈ। ਪਰ ਲੋਕਾਂ ਨੂੰ ਸਟਾਫ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ।
ਚੰਡੀਗੜ੍ਹ ਤੋਂ ਇਹ ਫਲਾਈਟ , ਅੱਜ ਪੂਰਾ ਦਿਨ ਰੱਦ
5.55 ਵਜੇ ਲਖਨਊ--------------------14:10 ਵਜੇ ਸ਼੍ਰੀਨਗਰ
5.55 ਵਜੇ ਦਿੱਲੀ----------------------15.55 ਵਜੇ ਦੁਬਈ
5.55 ਵਜੇ ਬੰਗਲੁਰੂ------------------16.20 ਵਜੇ ਹੈਦਰਾਬਾਦ
11.45 ਵਜੇ ਇੰਦੌਰ-------------------19.00 ਵਜੇ ਅਹਿਮਦਾਬਾਦ
12.05 ਵਜੇ ਲੇਹ---------------------21.00 ਵਜੇ ਪੁਣੇ
ਇਸਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵੇਂ ਏਅਰਪੋਰਟਸ 'ਤੇ ਹਫੜਾ-ਦਫੜੀ ਵਰਗਾ ਮਾਹੌਲ ਵੇਖਣ ਨੂੰ ਮਿਲਿਆ । ਚੰਡੀਗੜ੍ਹ ਵਿੱਚ 15 ਤਾਂ ਅੰਮ੍ਰਿਤਸਰ ਵਿੱਚ 4 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ । ਕੁਝ ਉਡਾਣਾਂ ਨੇ ਇੱਕ ਤੋਂ 5 ਘੰਟੇ ਤੱਕ ਦੀ ਦੇਰੀ ਨਾਲ ਲੈਂਡਿੰਗ ਅਤੇ ਟੇਕਆਫ ਕੀਤਾ