Friday, 17th of July 2026

ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ 'ਚ ਮੌਤ…ਸੁਸਾਈਡ ਜਾਂ ਕਤਲ! ਕਿਰਾਏ ਦੇ ਘਰ ‘ਚੋਂ ਮਿਲੀ ਲਾਸ਼, ਮਾਮਲੇ ਦੀ ਜਾਂਚ ਸ਼ੁਰੂ

Edited By: Lajwinder Kaur | Updated at: April 17th 2026 03:03 PM
Trending News
ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ 'ਚ ਮੌਤ…ਸੁਸਾਈਡ ਜਾਂ ਕਤਲ! ਕਿਰਾਏ ਦੇ ਘਰ ‘ਚੋਂ ਮਿਲੀ ਲਾਸ਼, ਮਾਮਲੇ ਦੀ ਜਾਂਚ ਸ਼ੁਰੂ

ਪੁਲਿਸ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ 'ਚ ਮੌਤ…ਸੁਸਾਈਡ ਜਾਂ ਕਤਲ! ਕਿਰਾਏ ਦੇ ਘਰ ‘ਚੋਂ ਮਿਲੀ ਲਾਸ਼, ਮਾਮਲੇ ਦੀ ਜਾਂਚ ਸ਼ੁਰੂ

Patiala News: ਪਟਿਆਲਾ ਜ਼ਿਲ੍ਹੇ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ  ਪਿੰਡ ਸੂਲਰ ਵਿੱਚ ਪੀ.ਸੀ.ਆਰ. (PCR) ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਂਅ ਜਰਨੈਲ ਸਿੰਘ ਸੰਧੂ, ਜੋ ਕਿ ਕਿਰਾਏ ਦੇ ਘਰ ਰਹਿੰਦਾ ਸੀ ਉੱਥੋਂ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਘਟਨਾ ਦੀ ਸੂਚਨਾ ਰਾਤ ਦੇ ਸਮੇਂ ਪਿੰਡ ਵਿੱਚ ਸਥਿਤ ਡਕਾਲਾ ਚੌਕੀ ਨੂੰ ਮਿਲੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸੂਚਨਾ ਮਿਲਣ ਤੋਂ ਬਾਅਦ ਤੁਰੰਤ ਪਹੁੰਚੇ ਆਲਾ ਅਫਸਰ

ਪਿੰਡ ਦੇ ਹੀ ਇੱਕ ਨਿਵਾਸੀ ਅਮਰੀਕ ਸਿੰਘ ਨੇ ਸਭ ਤੋਂ ਪਹਿਲਾਂ ਲਾਸ਼ ਦੇਖੀ ਸੀ, ਜਿਸ ਬਾਰੇ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਐਸ.ਐਚ.ਓ. (SHO) ਪਸਿਆਣਾ, ਡੀ.ਐਸ.ਪੀ. (DSP) ਸਮਾਣਾ ਅਤੇ ਹੋਰ ਉੱਚ ਅਧਿਕਾਰੀਆਂ ਸਮੇਤ ਪੁਲਿਸ ਦੀਆਂ ਕਈ ਟੀਮਾਂ ਮੌਕੇ 'ਤੇ ਪਹੁੰਚ ਗਈਆਂ।

ਮੌਤ ਦੀ ਗੁੱਥੀ ਸੁਲਝਾਉਣ ਦੇ ਲਈ ਚੰਡੀਗੜ੍ਹ ਤੋਂ ਫੋਰੈਂਸਿਕ ਟੀਮਾਂ ਨੂੰ ਸੱਦਿਆ ਗਿਆ

ਪੁਲਿਸ ਨੇ ਰਾਤ ਨੂੰ ਹੀ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਚੰਡੀਗੜ੍ਹ ਤੋਂ ਫੋਰੈਂਸਿਕ ਟੀਮਾਂ ਨੂੰ ਵੀ ਜਾਂਚ ਲਈ ਬੁਲਾਇਆ ਗਿਆ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ।

ਦੋ ਵਾਰ ਹੋਇਆ ਸੀ ਵਿਆਹ, ਰਹਿੰਦਾ ਸੀ ਤਣਾਅ ‘ਚ

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮੌਤ ਕਈ ਘੰਟੇ ਪਹਿਲਾਂ ਹੋ ਚੁੱਕੀ ਸੀ, ਜਾਂਚ ਕਰਨ ਵਾਲਿਆਂ ਨੇ ਦੱਸਿਆ ਘਟਨਾ ਸਥਾਨ 'ਤੇ ਮਿਲੇ ਖੂਨ ਦੇ ਧੱਬੇ ਜੰਮ ਚੁੱਕੇ ਸਨ। ਜਰਨੈਲ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਇਸ ਘਰ ਵਿੱਚ ਕਿਰਾਏ 'ਤੇ ਰਹਿ ਰਿਹਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਮੂਲ ਰੂਪ ਵਿੱਚ ਬਨੂੜ ਦੇ ਨੇੜਲੇ ਪਿੰਡ ਦਾ ਰਹਿਣ ਵਾਲਾ ਸੀ। ਜਰਨੈਲ ਸਿੰਘ ਨੇ ਦੋ ਵਿਆਹ ਕਰਵਾਏ ਸਨ ਅਤੇ ਉਹ ਲੰਬੇ ਸਮੇਂ ਤੋਂ ਡਿਪਰੈਸ਼ਨ (ਮਾਨਸਿਕ ਪਰੇਸ਼ਾਨੀ) ਨਾਲ ਜੂਝ ਰਿਹਾ ਸੀ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਘਟਨਾ ਸਥਾਨ ਤੋਂ ਕੋਈ ਖੁਦਕੁਸ਼ੀ ਨੋਟ (Suicide Note) ਨਹੀਂ ਮਿਲਿਆ ਹੈ ਅਤੇ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।

Punjabi Shorts

Latest News