Thursday, 9th of July 2026

ਹੜ੍ਹ ਦੇ ਪਾਣੀ 'ਚ ਇੱਕ-ਦੋ ਨਹੀਂ ਸਗੋਂ 3000 ਗੈਸ ਸਿਲੰਡਰ ਰੁੜੇ, HPCL ਪਲਾਂਟ ਡੁੱਬਿਆ; ਪ੍ਰਸ਼ਾਸਨ ਦੀ ਚੇਤਾਵਨੀ- ਘਰ ਨਾ ਲਿਜਾਓ, ਨਹੀਂ ਤਾਂ...

Edited By: Lajwinder Kaur | Updated at: July 09th 2026 12:19 PM
Trending News
ਹੜ੍ਹ ਦੇ ਪਾਣੀ 'ਚ ਇੱਕ-ਦੋ ਨਹੀਂ ਸਗੋਂ 3000 ਗੈਸ ਸਿਲੰਡਰ ਰੁੜੇ, HPCL ਪਲਾਂਟ ਡੁੱਬਿਆ; ਪ੍ਰਸ਼ਾਸਨ ਦੀ ਚੇਤਾਵਨੀ- ਘਰ ਨਾ ਲਿਜਾਓ, ਨਹੀਂ ਤਾਂ...

ਹੜ੍ਹ ਦੇ ਪਾਣੀ 'ਚ ਇੱਕ-ਦੋ ਨਹੀਂ ਸਗੋਂ 3000 ਗੈਸ ਸਿਲੰਡਰ ਰੁੜੇ, HPCL ਪਲਾਂਟ ਡੁੱਬਿਆ; ਪ੍ਰਸ਼ਾਸਨ ਦੀ ਚੇਤਾਵਨੀ- ਘਰ ਨਾ ਲਿਜਾਓ, ਨਹੀਂ ਤਾਂ...

ਮਹਾਰਾਸ਼ਟਰ ਦੇ ਰਾਏਗੜ੍ਹ (Raigad, Maharashtra) ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਡਰਾਉਣੀ ਵੀਡੀਓ ਸਾਹਮਣੇ ਆਈ ਹੈ। ਇੱਥੇ ਭਾਰੀ ਮੀਂਹ ਅਤੇ ਹੜ੍ਹ ਕਾਰਨ ਪਾਤਾਲਗੰਗਾ ਨਦੀ ਵਿੱਚ ਇੱਕ-ਦੋ ਨਹੀਂ, ਸਗੋਂ ਪੂਰੇ 3000 ਐਲਪੀਜੀ (LPG) ਗੈਸ ਸਿਲੰਡਰ (gas cylinder) ਰੁੜ੍ਹ ਗਏ ਹਨ। ਨਦੀ 'ਚ ਬੋਤਲਾਂ ਵੱਗ ਰੁੜ ਰਹੇ ਸਿਲੰਡਰਾਂ ਦੇ ਕੁੱਝ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। 

ਪ੍ਰਸ਼ਾਸਨ ਨੇ ਤੁਰੰਤ ਹਾਈ ਅਲਰਟ ਜਾਰੀ ਕੀਤਾ

ਪਾਣੀ ਦੇ ਤੇਜ਼ ਵਹਾਅ ਵਿੱਚ ਵਹਿੰਦੇ ਹੋਏ ਇਹ ਸਿਲੰਡਰ ਹੁਣ ਆਸ-ਪਾਸ ਦੇ ਪਿੰਡਾਂ ਅਤੇ ਰਿਹਾਇਸ਼ੀ ਇਲਾਕਿਆਂ ਵੱਲ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਨੇ ਤੁਰੰਤ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਉਹ ਨਦੀ ਕਿਨਾਰੇ ਦਿਖਣ ਵਾਲੇ ਕਿਸੇ ਵੀ ਸਿਲੰਡਰ ਨੂੰ ਹੱਥ ਨਾ ਲਗਾਉਣ।

ਇਹ ਪੂਰੀ ਘਟਨਾ ਰਾਏਗੜ੍ਹ ਜ਼ਿਲ੍ਹੇ ਦੇ ਪਨਵੇਲ ਤਾਲੁਕਾ ਵਿੱਚ ਸਥਿਤ ਐਚ.ਪੀ.ਸੀ.ਐੱਲ. (HPCL) ਪਾਤਾਲਗੰਗਾ ਐਲ.ਪੀ.ਜੀ. ਬੌਟਲਿੰਗ ਪਲਾਂਟ ਦੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਪੂਰੇ ਇਲਾਕੇ ਵਿੱਚ ਮੂਸਲਾਧਾਰ ਮੀਂਹ ਪੈ ਰਿਹਾ ਹੈ। ਮੀਂਹ ਦਾ ਪਾਣੀ ਇਸ ਬੌਟਲਿੰਗ ਪਲਾਂਟ ਦੇ ਅੰਦਰ ਤੱਕ ਵੜ ਗਿਆ ਅਤੇ ਦੇਖਦੇ ਹੀ ਦੇਖਦੇ ਉੱਥੇ ਹੜ੍ਹ ਵਰਗੀ ਸਥਿਤੀ ਬਣ ਗਈ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪਲਾਂਟ ਦੇ ਅਹਾਤੇ ਵਿੱਚ ਰੱਖੇ ਕਰੀਬ 3000 ਗੈਸ ਸਿਲੰਡਰ, ਜਿਨ੍ਹਾਂ ਵਿੱਚ ਭਰੇ ਹੋਏ ਅਤੇ ਖਾਲੀ ਦੋਵੇਂ ਤਰ੍ਹਾਂ ਦੇ ਸਿਲੰਡਰ ਸ਼ਾਮਲ ਸਨ, ਪਾਣੀ ਵਿੱਚ ਰੁੜ੍ਹ ਕੇ ਸਿੱਧੇ ਪਾਤਾਲਗੰਗਾ ਨਦੀ ਵਿੱਚ ਚਲੇ ਗਏ।

ਪ੍ਰਸ਼ਾਸਨ ਦੀ ਸਖ਼ਤ ਚੇਤਾਵਨੀ

ਨਦੀ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਸਿਲੰਡਰਾਂ ਦੇ ਰੁੜ੍ਹਨ ਦੀ ਖ਼ਬਰ ਮਿਲਦਿਆਂ ਹੀ ਰਾਏਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਕਿਸ਼ਨ ਜਾਵਲੇ ਨੇ ਲੋਕਾਂ ਲਈ ਇੱਕ ਜ਼ਰੂਰੀ ਅਪੀਲ ਜਾਰੀ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਨਦੀ ਕਿਨਾਰੇ ਪਏ ਜਾਂ ਵਹਿ ਕੇ ਆਏ ਕਿਸੇ ਵੀ ਸਿਲੰਡਰ ਨੂੰ ਲੋਕ ਆਪਣੇ ਘਰ ਲਿਜਾਣ ਦੀ ਗਲਤੀ ਬਿਲਕੁਲ ਨਾ ਕਰਨ। ਕੁਲੈਕਟਰ ਨੇ ਸੁਚੇਤ ਕੀਤਾ ਹੈ ਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਪਾਣੀ ਵਿੱਚ ਵਹਿ ਰਹੇ ਸਿਲੰਡਰਾਂ ਵਿੱਚ ਗੈਸ ਹੈ ਜਾਂ ਨਹੀਂ, ਜਾਂ ਫਿਰ ਉਹ ਸੁਰੱਖਿਅਤ ਹਾਲਤ ਵਿੱਚ ਹਨ ਵੀ ਜਾਂ ਨਹੀਂ। ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਚੁੱਕਣਾ ਜਾਂ ਖੋਲ੍ਹਣ ਦੀ ਕੋਸ਼ਿਸ਼ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਹੈ।

ਖ਼ਤਰੇ ਦੀ ਘੰਟੀ

ਹੜ੍ਹ ਦੇ ਪਾਣੀ ਦੇ ਦਬਾਅ ਅਤੇ ਪੱਥਰਾਂ ਨਾਲ ਟਕਰਾਉਣ ਕਾਰਨ ਇਹਨਾਂ ਸਿਲੰਡਰਾਂ ਵਿੱਚ ਲੀਕੇਜ ਜਾਂ ਧਮਾਕਾ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜੇਕਰ ਕੋਈ ਵਿਅਕਤੀ ਇਹਨਾਂ ਨੂੰ ਆਪਣੇ ਘਰ ਵਿੱਚ ਵਰਤਣ ਲਈ ਲੈ ਜਾਂਦਾ ਹੈ, ਤਾਂ ਇਹ ਪੂਰੇ ਪਰਿਵਾਰ ਅਤੇ ਪੂਰੇ ਪਿੰਡ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ। ਇਸ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਜੋਖਮ ਨਾ ਉਠਾਉਣ ਅਤੇ ਸਮਝਦਾਰੀ ਨਾਲ ਕੰਮ ਲੈਣ ਲਈ ਕਿਹਾ ਹੈ।

ਬਚਾਅ ਅਤੇ ਰਿਕਵਰੀ ਦਾ ਕੰਮ ਜਾਰੀ

ਫਿਲਹਾਲ, ਸਰਕਾਰੀ ਏਜੰਸੀਆਂ ਅਤੇ ਬਚਾਅ ਟੀਮਾਂ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਹਨ। ਨਦੀ ਦੇ ਵੱਖ-ਵੱਖ ਹਿੱਸਿਆਂ ਵਿੱਚ ਵਹਿ ਕੇ ਗਏ ਸਿਲੰਡਰਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਦੀ ਦੇ ਪਾਣੀ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਗੈਸ ਲੀਕ ਹੋਣ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਸ-ਪਾਸ ਕੋਈ ਵੀ ਸਿਲੰਡਰ ਤੈਰਦਾ ਜਾਂ ਕਿਨਾਰੇ ਲੱਗਿਆ ਹੋਇਆ ਦਿਖੇ, ਤਾਂ ਉਹ ਖੁਦ ਉਸ ਨੂੰ ਛੂਹਣ ਦੇ ਬਜਾਏ ਤੁਰੰਤ ਸਥਾਨਕ ਪੁਲਿਸ ਜਾਂ ਕੰਟਰੋਲ ਰੂਮ ਨੂੰ ਇਸ ਦੀ ਜਾਣਕਾਰੀ ਦੇਣ।

Punjabi Shorts

Latest News