Saturday, 13th of June 2026

ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਵਾਪਰਿਆ ਭਾਣਾ: 400 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, ਇੱਕ ਪਲ 'ਚ ਉਜੜਿਆ ਪਰਿਵਾਰ

Edited By: Lajwinder Kaur | Updated at: June 13th 2026 12:48 PM
Trending News
ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਵਾਪਰਿਆ ਭਾਣਾ: 400 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, ਇੱਕ ਪਲ 'ਚ ਉਜੜਿਆ ਪਰਿਵਾਰ

ਹਿਮਾਚਲ 'ਚ ਪੰਜਾਬੀ ਸੈਲਾਨੀਆਂ ਨਾਲ ਵਾਪਰਿਆ ਭਾਣਾ: 400 ਫੁੱਟ ਡੂੰਘੀ ਖੱਡ 'ਚ ਡਿੱਗੀ ਕਾਰ, ਇੱਕ ਪਲ 'ਚ ਉਜੜਿਆ ਪਰਿਵਾਰ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਇੱਕ ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਜਲੰਧਰ ਦੇ ਰਾਮਾ ਮੰਡੀ ਇਲਾਕੇ ਦੇ 2 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਰਮਿੰਦਰ (45) ਅਤੇ ਨਿਧੀ (19) ਵਜੋਂ ਹੋਈ ਹੈ। ਪਰਿਵਾਰ ਦੇ ਦੋ ਜੀਆਂ ਦੀ ਮੌਤ ਅਤੇ ਤਿੰਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਰਾਤ ਭਰ ਪੀੜਤਾਂ ਦੇ ਘਰ ਲੋਕਾਂ ਦੀ ਭੀੜ ਲੱਗੀ ਰਹੀ।

ਪਹਾੜਾਂ ਦਾ ਟੂਰ ਪਰਿਵਾਰ ਨੂੰ ਪਿਆ ਮਹਿੰਗਾ

ਪਰਿਵਾਰ ਵੀਰਵਾਰ ਨੂੰ ਆਪਣੀ ਕਾਰ ਵਿੱਚ ਹਿਮਾਚਲ ਘੁੰਮਣ ਗਿਆ ਸੀ, ਜਿੱਥੇ ਕੁੱਲੂ ਦੀ ਮਣੀਕਰਨ ਘਾਟੀ ਦੇ ਸਰਸਾੜੀ ਇਲਾਕੇ ਵਿੱਚ ਉਨ੍ਹਾਂ ਦੀ ਗੱਡੀ ਖੱਡ ਵਿੱਚ ਡਿੱਗ ਗਈ।

ਇਸ ਘਟਨਾ ਤੋਂ ਬਾਅਦ ਰੈਸਕਿਊ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਕਾਰ 50 ਫੁੱਟ ਡੂੰਘੀ ਖੱਡ ਵਿੱਚ ਪਾਰਵਤੀ ਨਦੀ ਦੇ ਕਿਨਾਰੇ ਜਾ ਡਿੱਗੀ ਸੀ। ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ 3 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕਾਰ ਵਿੱਚ ਪਰਿਵਾਰ ਦੇ ਕੁੱਲ 5 ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਇੱਕ 8 ਸਾਲ ਦੀ ਬੱਚੀ ਵੀ ਸ਼ਾਮਲ ਹੈ।

ਕੁੱਲੂ ਦੇ ਪੁਲਿਸ ਸੁਪਰਡੈਂਟ ਮਦਨ ਲਾਲ ਕੌਸ਼ਲ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮਣੀਕਰਨ ਘਾਟੀ ਦੇ ਔਖੇ ਰਾਹਾਂ 'ਤੇ ਸੈਲਾਨੀਆਂ ਦੀ ਲਗਾਤਾਰ ਵਧਦੀ ਆਵਾਜਾਈ ਦੇ ਵਿਚਕਾਰ ਇਹ ਹਾਦਸਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸਥਾਨਕ ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਪਹਾੜੀ ਰਸਤਿਆਂ 'ਤੇ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਪਛਾਣ ਸਬੰਧੀ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

Latest News