Thursday, 13th of August 2026

ਜਲੰਧਰ ED ਵਿਭਾਗ 'ਚ ਵੱਡਾ ਫੇਰਬਦਲ: 13 ਅਧਿਕਾਰੀਆਂ ਦਾ ਹੋਇਆ ਤਬਾਦਲਾ!

Edited By: Lajwinder Kaur | Updated at: April 21st 2026 11:26 AM
Trending News
ਜਲੰਧਰ ED ਵਿਭਾਗ 'ਚ ਵੱਡਾ ਫੇਰਬਦਲ: 13 ਅਧਿਕਾਰੀਆਂ ਦਾ ਹੋਇਆ ਤਬਾਦਲਾ!

ਜਲੰਧਰ ED ਵਿਭਾਗ 'ਚ ਵੱਡਾ ਫੇਰਬਦਲ: 13 ਅਧਿਕਾਰੀਆਂ ਦਾ ਹੋਇਆ ਤਬਾਦਲਾ!

ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਜਲੰਧਰ ਖੇਤਰੀ ਦਫ਼ਤਰ ਵਿੱਚ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ ਹੈ। ਹਾਲ ਹੀ ਵਿੱਚ ਪੰਜਾਬ ਦੇ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨਾਲ ਜੁੜੇ ਟਿਕਾਣਿਆਂ 'ਤੇ ਈਡੀ ਵੱਲੋਂ ਮਾਰੀ ਗਈ ਰੇਡ ਤੋਂ ਬਾਅਦ ਹੁਣ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇੰਨੀ ਵੱਡੀ ਪੱਧਰ 'ਤੇ ਹੋਈਆਂ ਬਦਲੀਆਂ ਕਾਰਨ ਦਫ਼ਤਰ ਦੇ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਅਨੁਸਾਰ, ਆਮ ਤੌਰ 'ਤੇ ਸਾਲਾਨਾ ਤਬਾਦਲਿਆਂ ਦੌਰਾਨ ਇੱਕ ਸਟੇਸ਼ਨ ਤੋਂ ਸਿਰਫ਼ 2-3 ਅਧਿਕਾਰੀਆਂ ਦੀ ਹੀ ਬਦਲੀ ਹੁੰਦੀ ਹੈ, ਪਰ ਇਸ ਵਾਰ ਜਲੰਧਰ ਤੋਂ ਵੱਖ-ਵੱਖ ਰੈਂਕਾਂ ਦੇ 13 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕੁਝ ਅਧਿਕਾਰੀਆਂ ਨੇ ਇੱਥੇ ਅਜੇ ਸਿਰਫ਼ ਇੱਕ ਸਾਲ ਦੀ ਸੇਵਾ ਹੀ ਨਿਭਾਈ ਸੀ।

ਪਹਿਲਾ ਵੀ ਵੱਡੇ ਅਧਿਕਾਰੀ ਦਾ ਹੋਇਆ ਸੀ ਤਬਾਦਲਾ

ਲਗਭਗ ਇੰਨੇ ਹੀ ਅਧਿਕਾਰੀਆਂ ਦਾ ਅਜੇ ਅਹੁਦਾ ਸੰਭਾਲਣਾ ਬਾਕੀ ਹੈ, ਜਿਸ ਕਾਰਨ ਦਫ਼ਤਰ ਵਿੱਚ ਕਰਮਚਾਰੀਆਂ ਦੀ ਆਰਜ਼ੀ ਕਮੀ ਪੈਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਵਿੱਚ ਈਡੀ ਦੇ ਸਭ ਤੋਂ ਸੀਨੀਅਰ ਅਧਿਕਾਰੀ, ਸੰਯੁਕਤ ਡਾਇਰੈਕਟਰ ਰਵੀ ਤਿਵਾਰੀ ਦਾ ਤਬਾਦਲਾ ਚੇਨਈ ਕਰ ਦਿੱਤਾ ਗਿਆ ਸੀ; ਇਹ ਤਬਾਦਲਾ ਉਸ ਸਮੇਂ ਹੋਇਆ ਸੀ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਸਨ। ਉਨ੍ਹਾਂ ਦੀ ਥਾਂ ਆਏ ਦਿਨੇਸ਼ ਪੁਰੂਚੁਰੀ ਇਸ ਸਮੇਂ ਜਲੰਧਰ ਦਾ ਵਾਧੂ ਚਾਰਜ ਸੰਭਾਲ ਰਹੇ ਹਨ ਅਤੇ ਮੁੱਖ ਤੌਰ 'ਤੇ ਦਿੱਲੀ ਤੋਂ ਆਪਣਾ ਕੰਮਕਾਜ ਚਲਾ ਰਹੇ ਹਨ। ਮਾਰਚ ਦੇ ਅੰਤ ਤੱਕ 12 ਹੋਰ ਮੁਲਾਜ਼ਮਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ।

ਜਾਣੋ ਕਿੱਥੇ-ਕਿੱਥੇ ਹੋਈ ਤਬਾਦਲੀ

ਕਈ ਸਹਾਇਕ ਡਾਇਰੈਕਟਰਾਂ ਦਾ ਤਬਾਦਲਾ ਬੈਂਗਲੁਰੂ, ਹੈਦਰਾਬਾਦ, ਚੇਨਈ ਅਤੇ ਜੰਮੂ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਕਰ ਦਿੱਤਾ ਗਿਆ ਹੈ, ਜਦਕਿ ਚੰਡੀਗੜ੍ਹ, ਜੰਮੂ, ਹੈਦਰਾਬਾਦ ਅਤੇ ਬੈਂਗਲੁਰੂ ਤੋਂ ਨਵੇਂ ਅਧਿਕਾਰੀਆਂ ਨੂੰ ਜਲੰਧਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ 5 ਇਨਫੋਰਸਮੈਂਟ ਅਧਿਕਾਰੀਆਂ (Enforcement Officers) ਦੀਆਂ ਬਦਲੀਆਂ ਵੀ ਵੱਖ-ਵੱਖ ਥਾਵਾਂ 'ਤੇ ਕੀਤੀਆਂ ਗਈਆਂ ਹਨ। ਹਾਲਾਂਕਿ ਕੁਝ ਨਵੀਆਂ ਨਿਯੁਕਤੀਆਂ ਹੋਈਆਂ ਹਨ ਅਤੇ ਇੱਕ ਨਵੇਂ ਕਰਮਚਾਰੀ ਨੇ ਅਹੁਦਾ ਸੰਭਾਲ ਲਿਆ ਹੈ, ਪਰ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਨਵੀਂ ਬਣੀ ਟੀਮ ਨੂੰ ਸੈੱਟ ਹੋਣ ਅਤੇ ਜਾਂਚ ਦੇ ਕੰਮ ਨੂੰ ਪੂਰੀ ਰਫ਼ਤਾਰ ਨਾਲ ਮੁੜ ਸ਼ੁਰੂ ਕਰਨ ਵਿੱਚ 20 ਤੋਂ 30 ਦਿਨ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਨੇ ਇੰਨੀ ਵੱਡੀ ਪੱਧਰ 'ਤੇ ਹੋਏ ਫੇਰਬਦਲ ਨੂੰ ਅਸਾਧਾਰਨ ਦੱਸਦਿਆਂ ਕਿਹਾ ਕਿ ਅਜਿਹੀਆਂ ਵੱਡੀਆਂ ਬਦਲੀਆਂ ਆਮ ਗੱਲ ਨਹੀਂ ਹਨ।

Punjabi Shorts

Latest News