ਪੁਲਿਸ ਅਤੇ ਬਦਮਾਸ਼ ਵਿਚਾਲੇ ਚੱਲੀਆਂ ਠਾਹ-ਠਾਹ ਗੋਲੀਆਂ, ਦਹਿਲ ਉੱਠਿਆ ਜਲੰਧਰ, ਦੋਹਰੇ ਕਤਲ ਕਾਂਡ ਦਾ ਮੁਲਜ਼ਮ 'ਗੁੱਲੂ' ਗੋਲੀ ਲੱਗਣ ਨਾਲ ਜ਼ਖ਼ਮੀ…
ਜਲੰਧਰ ਚ ਤੜਕਸਾਰ ਪੁੁਲਿਸ ਵੱਲੋਂ ਡਬਲ ਮਰਡਰ ਚ ਲੋੜੀਂਦਾ ਮੁਲਜ਼ਮ ਦਾ ਘੇਰਾ ਪਾ ਐਨਕਾਊਂਟਰ ਕਰ ਦਿੱਤਾ। ਪੁਲਿਸ ਮੁਕਾਬਲੇ ਦੇ ਦੌਰਾਨ ਮੁਲਜ਼ਮ ਦੇ ਗੋਢੇ ਉੱਤੇ ਗੋਲੀ ਵੱਜੀ ਜਿਸ ਕਰਕੇ ਉਹ ਜ਼ਮੀਨ ਉੱਤੇ ਡਿੱਗ ਗਿਆ। ਜਿਸ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।
ਜਾਣੋ ਕਿਸ ਮਾਮਲੇ ਦੇ ਵਿੱਚ ਲੋੜੀਂਦਾ ਸੀ
ਦੱਸ ਦਈਏ ਜਲੰਧਰ ਦੇ ਤਿਲਕ ਨਗਰ ਵਿੱਚ ਇੱਕ ਮਹੀਨਾ ਪਹਿਲਾਂ ਕੁਝ ਨੌਜਵਾਨਾਂ ਵੱਲੋਂ ਸਿਮਰਨਜੀਤ ਸਿੰਘ ਅਤੇ ਸੌਰਭ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿੱਚ ਗੋਲੀਆਂ ਲੱਗਣ ਕਾਰਨ 24 ਸਾਲਾ ਸਿਮਰਨਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ 23 ਸਾਲਾ ਸੌਰਭ ਦੀ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦੂਜੇ ਦਿਨ ਮੌਤ ਹੋ ਗਈ ਸੀ।
ਇਸੇ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਬਦਮਾਸ਼ ਦੀ ਅੱਜ ਪੁਲਿਸ ਨਾਲ ਮੁਕਾਬਲਾ (ਐਨਕਾਊਂਟਰ) ਹੋ ਗਿਆ। ਇਸ ਮੁਕਾਬਲੇ ਦੌਰਾਨ ਬਦਮਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਦੀ ਪਛਾਣ 'ਗੁੱਲੂ' ਵਜੋਂ ਹੋਈ ਹੈ। ਪੁਲਿਸ ਨੇ ਜ਼ਖ਼ਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।