Friday, 10th of July 2026

ਚੰਡੀਗੜ੍ਹ 'ਚ VIP ਨੰਬਰਾਂ ਦਾ ਕ੍ਰੇਜ਼: ₹4.48 ਕਰੋੜ ਵਿੱਚ ਵਿਕੇ ਗੱਡੀਆਂ ਦੇ ਨੰਬਰ, CH01-DD-0001 ਸਭ ਤੋਂ ਮਹਿੰਗਾ

Edited By: Lajwinder Kaur | Updated at: March 07th 2026 04:33 PM
Trending News
ਚੰਡੀਗੜ੍ਹ 'ਚ VIP ਨੰਬਰਾਂ ਦਾ ਕ੍ਰੇਜ਼: ₹4.48 ਕਰੋੜ ਵਿੱਚ ਵਿਕੇ ਗੱਡੀਆਂ ਦੇ ਨੰਬਰ, CH01-DD-0001 ਸਭ ਤੋਂ ਮਹਿੰਗਾ

ਚੰਡੀਗੜ੍ਹ 'ਚ VIP ਨੰਬਰਾਂ ਦਾ ਕ੍ਰੇਜ਼: ₹4.48 ਕਰੋੜ ਵਿੱਚ ਵਿਕੇ ਗੱਡੀਆਂ ਦੇ ਨੰਬਰ, CH01-DD-0001 ਸਭ ਤੋਂ ਮਹਿੰਗਾ

ਕਹਿੰਦੇ ਨੇ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹੈ। ਇੱਕ ਵਾਰ ਫਿਰ ਤੋਂ ਫੈਂਸੀ ਅਤੇ ਪਸੰਦੀਦਾ ਨੰਬਰਾਂ ਦੀ ਈ-ਨਿਲਾਮੀ ਚਰਚਾ ਦੇ ਵਿੱਚ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੀਂ ਵਾਹਨ ਸੀਰੀਜ਼ CH01-DD ਦੇ ਫੈਂਸੀ ਅਤੇ ਪਸੰਦੀਦਾ ਨੰਬਰਾਂ ਦੀ ਈ-ਨਿਲਾਮੀ ਕਰਵਾਈ ਗਈ। ਇਹ ਨਿਲਾਮੀ 4 ਮਾਰਚ ਤੋਂ 6 ਮਾਰਚ 2026 ਤੱਕ ਚੱਲੀ। ਇਸ ਦੌਰਾਨ ਕੁੱਲ 591 ਵਾਹਨ ਨੰਬਰਾਂ 'ਤੇ ਬੋਲੀ ਲੱਗੀ, ਜਿਸ ਨਾਲ ਪ੍ਰਸ਼ਾਸਨ ਨੂੰ ਕਰੀਬ 4 ਕਰੋੜ 48 ਲੱਖ 87 ਹਜ਼ਾਰ ਰੁਪਏ ਦੀ ਕਮਾਈ ਹੋਈ।

ਦੱਸਿਆ ਜਾ ਰਿਹਾ ਹੈ ਕਿ ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (RLA) ਦੀ ਨਿਲਾਮੀ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਹੈ। ਨਿਲਾਮੀ ਵਿੱਚ ਸਭ ਤੋਂ ਵੱਡੀ ਬੋਲੀ CH01-DD-0001 ਨੰਬਰ ਲਈ ਲੱਗੀ, ਜਿਸ ਨੂੰ 53 ਲੱਖ 88 ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ। ਉੱਥੇ ਹੀ CH01-DD-0003 ਨੰਬਰ 32 ਲੱਖ 32 ਹਜ਼ਾਰ ਰੁਪਏ ਵਿੱਚ ਵਿਕ ਕੇ ਦੂਜੇ ਸਥਾਨ 'ਤੇ ਰਿਹਾ।

ਰਿਕਾਰਡ ਤੋੜ ਕਮਾਈ: ਇਹ ਚੰਡੀਗੜ੍ਹ RLA ਦੇ ਇਤਿਹਾਸ ਦੀ ਸਭ ਤੋਂ ਸਫਲ ਨਿਲਾਮੀ ਮੰਨੀ ਜਾ ਰਹੀ ਹੈ।

0001 ਦਾ ਕ੍ਰੇਜ਼: ਹਮੇਸ਼ਾ ਦੀ ਤਰ੍ਹਾਂ '0001' ਨੰਬਰ ਲਈ ਸਭ ਤੋਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ।

ਡਿਜੀਟਲ ਨਿਲਾਮੀ: ਸਾਰੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਆਨਲਾਈਨ (E-Auction) ਰਾਹੀਂ ਮੁਕੰਮਲ ਕੀਤੀ ਗਈ।

ਕਰੋੜਾਂ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ

ਪ੍ਰਸ਼ਾਸਨ ਅਨੁਸਾਰ, ਇਸ ਈ-ਨਿਲਾਮੀ ਵਿੱਚ ਨਵੀਂ ਸੀਰੀਜ਼ ਦੇ 0001 ਤੋਂ 9999 ਤੱਕ ਦੇ ਨੰਬਰ ਅਤੇ ਪਿਛਲੀਆਂ ਸੀਰੀਜ਼ਾਂ ਦੇ ਬਚੇ ਹੋਏ ਫੈਂਸੀ ਤੇ ਖ਼ਾਸ ਨੰਬਰ ਵੀ ਸ਼ਾਮਲ ਕੀਤੇ ਗਏ ਸਨ। ਇਸ ਆਨਲਾਈਨ ਬੋਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਆਪਣੀ ਪਸੰਦ ਦੇ ਵੀ.ਆਈ.ਪੀ. (VIP) ਨੰਬਰ ਖਰੀਦੇ, ਜਿਸ ਨਾਲ ਪ੍ਰਸ਼ਾਸਨ ਨੂੰ ਕਰੋੜਾਂ ਰੁਪਏ ਦਾ ਮਾਲੀਆ (Revenue) ਪ੍ਰਾਪਤ ਹੋਇਆ।

ਚੰਡੀਗੜ੍ਹ VIP ਨੰਬਰ ਨਿਲਾਮੀ: ਚੋਟੀ ਦੇ 10 ਨੰਬਰ

ਇਸ ਨਿਲਾਮੀ ਵਿੱਚ CH01-DD-0001 ਨੰਬਰ ਸਭ ਤੋਂ ਮਹਿੰਗਾ ਰਿਹਾ, ਜਿਸ ਦੀ ਅੰਤਿਮ ਬੋਲੀ ₹53,88,000 ਲੱਗੀ। ਦੂਜੇ ਸਥਾਨ 'ਤੇ 0003 ਨੰਬਰ ਰਿਹਾ ਜੋ ₹32,32,000 ਵਿੱਚ ਵਿਕਿਆ। ਇਸੇ ਤਰ੍ਹਾਂ 0005 ਨੰਬਰ ₹17,50,000 ਅਤੇ 0009 ਨੰਬਰ ₹14,40,000 ਵਿੱਚ ਖਰੀਦਿਆ ਗਿਆ।

ਹੋਰ ਮਹਿੰਗੇ ਨੰਬਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ

CH01-DD-0007: ₹14,22,000

CH01-DD-1000: ₹9,19,000

CH01-DD-0006: ₹8,50,000

CH01-DD-0008: ₹8,24,000

CH01-DD-0002: ₹7,25,000

CH01-DD-0100: ₹6,23,000

Punjabi Shorts

Latest News