Monday, 31st of August 2026

ਹਰਿਆਣਵੀ ਗਾਇਕ Ankit Baliyan ਦੇ ਕਤਲ ਮਾਮਲੇ 'ਚ ਵੱਡਾ ਅਪਡੇਟ! ਐਨਕਾਊਂਟਰ ‘ਚ 2 ਸ਼ੂਟਰ ਢੇਰ; ਦੋਵੇਂ ਪਾਸਿਓ ਚੱਲੀਆਂ ਤਾੜ-ਤਾੜ ਗੋਲੀਆਂ

ਕੁੱਝ ਦਿਨ ਪਹਿਲਾਂ ਹੀ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੀ ਮੌਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੀ ਹੋਸ਼ ਉੱਡ ਗਏ, ਜਿਸ ਤੋਂ ਬਾਅਦ ਹਮਲਾਵਰਾਂ ਦੀ ਭਾਲ ਕੀਤੀ ਜਾਣ ਲੱਗ ਪਈ। ਜਿਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਦੋ ਸ਼ੂਟਰਾਂ ਨੂੰ ਪੁਲਿਸ ਮੁਕਾਬਲੇ 'ਚ ਢੇਰ ਕਰ ਦਿੱਤਾ ਗਿਆ।

Edited By: Lajwinder Kaur | Updated at: August 31st 2026 12:18 PM
Trending News
ਹਰਿਆਣਵੀ ਗਾਇਕ Ankit Baliyan ਦੇ ਕਤਲ ਮਾਮਲੇ 'ਚ ਵੱਡਾ ਅਪਡੇਟ! ਐਨਕਾਊਂਟਰ ‘ਚ 2 ਸ਼ੂਟਰ ਢੇਰ; ਦੋਵੇਂ ਪਾਸਿਓ ਚੱਲੀਆਂ ਤਾੜ-ਤਾੜ ਗੋਲੀਆਂ

ਹਰਿਆਣਵੀ ਗਾਇਕ Ankit Baliyan ਦੇ ਕਤਲ ਮਾਮਲੇ 'ਚ ਵੱਡਾ ਅਪਡੇਟ! ਐਨਕਾਊਂਟਰ ‘ਚ 2 ਸ਼ੂਟਰ ਢੇਰ; ਦੋਵੇਂ ਪਾਸਿਓ ਚੱਲੀਆਂ ਤਾੜ-ਤਾੜ ਗੋਲੀਆਂ

ਹਰਿਆਣਵੀ ਗਾਇਕ ਅੰਕਿਤ ਬਾਲਿਆਨ ਕਤਲ ਕੇਸ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਦੋ ਸ਼ੂਟਰਾਂ ਨੂੰ ਮਾਰ ਸੁੱਟਿਆ ਹੈ। ਪੁਲਿਸ ਅਨੁਸਾਰ, ਦੋਵਾਂ ਬਦਮਾਸ਼ਾਂ ਦੀ ਪਛਾਣ ਸੋਨੀਪਤ ਦੇ ਸੁਮਿਤ (24) ਅਤੇ ਮੋਹਿਤ (22) ਵਜੋਂ ਹੋਈ ਹੈ। ਦੋਵਾਂ 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਸੀ। ਦੋਵਾਂ ਨੂੰ ਗੋਗੀ ਗਿਰੋਹ ਨਾਲ ਜੁੜੇ ਸ਼ੂਟਰ ਦੱਸਿਆ ਜਾ ਰਿਹਾ ਹੈ।

ਸ਼ਾਮਲੀ ਦੇ ਐਸਪੀ ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦੋਵੇਂ ਸ਼ੂਟਰ ਮੋਟਰਸਾਈਕਲ 'ਤੇ ਸੋਨੀਪਤ ਵੱਲ ਭੱਜ ਰਹੇ ਸਨ। ਮੁਖ਼ਬਰ ਦੀ ਸੂਚਨਾ 'ਤੇ ਸੋਮਵਾਰ ਤੜਕੇ 4 ਵਜੇ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਫੜੇ ਜਾਣ ਦੇ ਡਰੋਂ ਉਨ੍ਹਾਂ ਨੇ ਪੁਲਿਸ 'ਤੇ ਫ਼ਾਇਰਿੰਗ ਕਰ ਦਿੱਤੀ।

ਜਵਾਬ ਵਿੱਚ ਪੁਲਿਸ ਨੂੰ ਵੀ ਫ਼ਾਇਰਿੰਗ ਕਰਨੀ ਪਈ। ਦੋਵਾਂ ਪਾਸਿਆਂ ਤੋਂ ਕਰੀਬ 20 ਰਾਊਂਡ ਫ਼ਾਇਰਿੰਗ ਹੋਈ। ਇਸ ਵਿੱਚ ਬਦਮਾਸ਼ ਸੁਮਿਤ ਅਤੇ ਮੋਹਿਤ ਨੂੰ ਗੋਲੀ ਲੱਗ ਗਈ। ਪੁਲਿਸ ਦੋਵਾਂ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਦੌਰਾਨ ਦੋ ਪੁਲਿਸ ਕਰਮੀ ਪ੍ਰਦੀਪ ਅਤੇ ਹਰਵਿੰਦਰ ਵੀ ਜ਼ਖ਼ਮੀ ਹੋਏ ਹਨ।

ਮੁਕਾਬਲਾ ਸ਼ਾਮਲੀ ਦੇ ਉਦਯੋਗਿਕ ਥਾਣਾ ਖੇਤਰ ਵਿੱਚ ਹੋਇਆ। ਪੁਲਿਸ ਮੁਤਾਬਕ, ਪੰਜ ਦਿਨ ਪਹਿਲਾਂ ਦੋਵਾਂ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਜਿੰਮ ਦੇ ਬਾਹਰ ਅੰਕਿਤ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਬਾਕੀ ਦੋਵੇਂ ਸਾਥੀ ਸਤਯਮ ਅਤੇ ਆਰਯਨ ਹਾਲੇ ਫ਼ਰਾਰ ਹਨ।

ਅੰਕਿਤ ਬਾਲਿਆਨ ਕਤਲਕਾਂਡ ਤੋਂ ਬਾਅਦ ਰਾਤ ਭਰ ਨਾਕੇਬੰਦੀ

ਸ਼ਾਮਲੀ ਦੇ ਐਸਪੀ ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਚਰਚਿਤ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ ਹੱਤਿਆ ਤੋਂ ਬਾਅਦ ਕੇਸ ਦੇ ਖੁਲਾਸੇ ਲਈ ਸਵਾਟ (SWAT) ਟੀਮ, ਸਰਵਿਲਾਸ ਯੂਨਿਟ, ਸਾਰੇ ਐਸਐਚਓ (SHO), ਏਐਸਪੀ (ASP) ਅਤੇ ਸੀਓ (CO) ਸਿਟੀ ਤੇ ਕੈਰਾਨਾ ਨੂੰ ਲਗਾਇਆ ਗਿਆ। ਦੋਸ਼ੀਆਂ ਦੀ ਭਾਲ ਲਈ ਅੱਧੀ ਰਾਤ ਤੋਂ ਸਵੇਰੇ 6 ਵਜੇ ਤੱਕ ਜ਼ਿਲ੍ਹੇ ਵਿੱਚ ਵਿਸ਼ੇਸ਼ ਨਾਕੇਬੰਦੀ ਅਤੇ ਵਾਹਨਾਂ ਦੀ ਚੈਕਿੰਗ ਦੇ ਹੁਕਮ ਦਿੱਤੇ ਗਏ।

ਸਵੇਰੇ 4 ਵਜੇ ਦਿਖੇ ਸ਼ੱਕੀ, ਰੋਕਣ 'ਤੇ ਪੁਲਿਸ 'ਤੇ ਫ਼ਾਇਰਿੰਗ

ਐਸਪੀ ਮੁਤਾਬਕ ਸਵੇਰੇ ਕਰੀਬ 4 ਵਜੇ ਕਰਨਾਲ ਵੱਲੋਂ ਮੋਟਰਸਾਈਕਲ 'ਤੇ ਸ਼ੱਕੀ ਵਿਅਕਤੀ ਆਉਂਦੇ ਦਿਖਾਈ ਦਿੱਤੇ। ਪੁਲਿਸ ਟੀਮਾਂ ਨੂੰ ਤੁਰੰਤ ਅਲਰਟ ਕੀਤਾ ਗਿਆ। ਮਦਰਾ ਪੁਲ 'ਤੇ ਚੈਕਿੰਗ ਕਰ ਰਹੇ ਐਸਐਚਓ ਧਰਮਿੰਦਰ ਗੌਤਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਪੁਲਿਸ 'ਤੇ ਫ਼ਾਇਰਿੰਗ ਕਰ ਦਿੱਤੀ, ਜਿਸ ਨਾਲ ਵਾਹਨ ਦਾ ਸ਼ੀਸ਼ਾ ਟੁੱਟ ਗਿਆ।

ਵਾਇਰਲੈੱਸ ਅਲਰਟ ਤੋਂ ਬਾਅਦ ਪਹੁੰਚੀਆਂ ਕਈ ਪੁਲਿਸ ਟੀਮਾਂ

ਫ਼ਾਇਰਿੰਗ ਤੋਂ ਬਾਅਦ ਪੁਲਿਸ ਨੇ ਵਾਇਰਲੈੱਸ 'ਤੇ ਤੁਰੰਤ ਅਲਰਟ ਜਾਰੀ ਕੀਤਾ। ਇਸ ਤੋਂ ਬਾਅਦ ਸਵਾਟ (SWAT) ਟੀਮ, ਸਰਵਿਲਾਸ ਇੰਚਾਰਜ, ਐਸਐਚਓ ਸਮੇਤ ਏਐਸਪੀ, ਸੀਓ ਸਿਟੀ ਅਤੇ ਸੀਓ ਕੈਰਾਨਾ ਮੌਕੇ 'ਤੇ ਪਹੁੰਚ ਗਏ। ਪੁਲਿਸ ਦੀ ਘੇਰਾਬੰਦੀ ਦੌਰਾਨ ਸ਼ੱਕੀਆਂ ਨੇ ਮੋਟਰਸਾਈਕਲ ਦਾ ਰਸਤਾ ਬਦਲ ਕੇ ਭੱਜਣ ਦੀ ਕੋਸ਼ਿਸ਼ ਕੀਤੀ।

ਜਵਾਬੀ ਫ਼ਾਇਰਿੰਗ ਵਿੱਚ ਦੋਵੇਂ ਬਦਮਾਸ਼ ਜ਼ਖ਼ਮੀ

ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸੁਮਿਤ ਅਤੇ ਮੋਹਿਤ ਗੋਲੀ ਲੱਗਣ ਨਾਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੁਲਿਸ ਦੋਵਾਂ ਨੂੰ ਇਲਾਜ ਲਈ ਹਸਪਤਾਲ ਲੈ ਕੇ ਪਹੁੰਚੀ। ਹਸਪਤਾਲ ਵਿੱਚ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ, ਦੋਵਾਂ ਬਦਮਾਸ਼ਾਂ ਨੂੰ 20 ਤੋਂ ਵੱਧ ਗੋਲੀਆਂ ਲੱਗੀਆਂ ਹਨ। ਮੁਕਾਬਲੇ ਤੋਂ ਬਾਅਦ ਪੁਲਿਸ ਨੇ ਮੌਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੌਕੇ ਤੋਂ ਹਥਿਆਰ ਅਤੇ ਹੋਰ ਸਾਮਾਨ ਬਰਾਮਦ

ਐਸਪੀ ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਕਾਬਲੇ ਵਿੱਚ ਮਾਰੇ ਗਏ ਦੋਵੇਂ ਬਦਮਾਸ਼ ਅੰਕਿਤ ਬਾਲਿਆਨ ਕਤਲਕਾਂਡ ਵਿੱਚ ਸ਼ਾਮਲ ਸਨ। ਪੁਲਿਸ ਨੇ ਘਟਨਾ ਸਥਾਨ ਤੋਂ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਹੁਣ ਬਰਾਮਦ ਸਾਮਾਨ ਅਤੇ ਮੌਕੇ ਤੋਂ ਮਿਲੇ ਹੋਰ ਸਬੂਤਾਂ ਨੂੰ ਜਾਂਚ ਦਾ ਹਿੱਸਾ ਬਣਾ ਰਹੀ ਹੈ।

Punjabi Shorts

Latest News