Thursday, 15th of October 2026

ਪੁਲਿਸ ਵਿਭਾਗ ‘ਚ ਹਲਚਲ! 9 ਆਈਪੀਐਸ ਅਫ਼ਸਰਾਂ ਦੇ ਹੋਏ ਤਬਾਦਲੇ, ਏਟੀਐਸ ਅਤੇ ਜੇਲ੍ਹ ਵਿਭਾਗ ‘ਚ ਵੀ ਵੱਡੇ ਬਦਲਾਅ, ਦੇਖੋ ਲਿਸਟ

ਪਿਛਲੇ ਕੁੱਝ ਸਮੇਂ ਤੋਂ ਪੁਲਿਸ ਵਿਭਾਗ ਦੇ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ। ਇਸ ਲੜੀ ਦੇ ਤਹਿਤ ਇੱਕ ਵਾਰ ਫਿਰ ਤੋਂ ਆਲਾ ਅਫਸਰਾਂ ਦੇ ਤਬਾਦਲੇ ਹੋਏ ਹਨ। ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤੀ ਪੁਲਿਸ ਸੇਵਾ (IPS) ਦੇ 9 ਅਧਿਕਾਰੀਆਂ ਦੇ ਤਬਾਦਲੇ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪਣ ਦੇ ਹੁਕਮ ਜਾਰੀ ਕੀਤੇ ਹਨ।

Edited By: Lajwinder Kaur | Updated at:
ਪੁਲਿਸ ਵਿਭਾਗ ‘ਚ ਹਲਚਲ! 9 ਆਈਪੀਐਸ ਅਫ਼ਸਰਾਂ ਦੇ ਹੋਏ ਤਬਾਦਲੇ, ਏਟੀਐਸ ਅਤੇ ਜੇਲ੍ਹ ਵਿਭਾਗ ‘ਚ ਵੀ ਵੱਡੇ ਬਦਲਾਅ, ਦੇਖੋ ਲਿਸਟ

ਪੁਲਿਸ ਵਿਭਾਗ ‘ਚ ਹਲਚਲ! 9 ਆਈਪੀਐਸ ਅਫ਼ਸਰਾਂ ਦੇ ਹੋਏ ਤਬਾਦਲੇ, ਏਟੀਐਸ ਅਤੇ ਜੇਲ੍ਹ ਵਿਭਾਗ ‘ਚ ਵੀ ਵੱਡੇ ਬਦਲਾਅ, ਦੇਖੋ ਲਿਸਟ

ਪਿਛਲੇ ਕੁੱਝ ਸਮੇਂ ਤੋਂ ਪੁਲਿਸ ਵਿਭਾਗ ਦੇ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ। ਇਸ ਲੜੀ ਦੇ ਤਹਿਤ ਇੱਕ ਵਾਰ ਫਿਰ ਤੋਂ ਆਲਾ ਅਫਸਰਾਂ ਦੇ ਤਬਾਦਲੇ ਹੋਏ ਹਨ। ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤੀ ਪੁਲਿਸ ਸੇਵਾ (IPS) ਦੇ 9 ਅਧਿਕਾਰੀਆਂ ਦੇ ਤਬਾਦਲੇ ਅਤੇ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪਣ ਦੇ ਹੁਕਮ ਜਾਰੀ ਕੀਤੇ ਹਨ। ਕਈ ਸੀਨੀਅਰ ਅਧਿਕਾਰੀਆਂ ਨੂੰ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਸਭ ਤੋਂ ਮਹੱਤਵਪੂਰਨ ਬਦਲਾਅ ਪੰਚਕੂਲਾ ਪੁਲਿਸ ਕਮਿਸ਼ਨਰ ਅਤੇ ਐਂਟੀ-ਟੈਰਰਿਸਟ ਸਕੁਐਡ (ATS) ਵਿੱਚ ਕੀਤੇ ਗਏ ਹਨ।

ਇਹ ਵਾਲੇ ਅਫਸਰਾਂ ਨੂੰ ਸੌਂਪਿਆ ਗਿਆ ਵਾਧੂ ਚਾਰਜ

ਡੀਜੀਪੀ ਅਰਸ਼ਿੰਦਰ ਸਿੰਘ ਚਾਵਲਾ ਨੂੰ ਉਨ੍ਹਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ-ਨਾਲ ਹਰਿਆਣਾ ਦੇ ਡਾਇਰੈਕਟਰ ਜਨਰਲ ਆਫ਼ ਪ੍ਰਿਜ਼ਨਜ਼ (ਜੇਲ੍ਹ) ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਡੀਜੀਪੀ ਕਲਾ ਰਾਮਚੰਦਰਨ ਨੂੰ ਉਨ੍ਹਾਂ ਦੇ ਮੌਜੂਦਾ ਕੰਮਾਂ ਦੇ ਨਾਲ-ਨਾਲ ਡਾਇਰੈਕਟਰ, ਫੋਰੈਂਸਿਕ ਸਾਇੰਸ ਲੈਬ (FSL), ਮਧੂਬਨ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।

ਆਈਪੀਐਸ ਪੰਕਜ ਨੈਨ ਨੂੰ ਉਨ੍ਹਾਂ ਦੀਆਂ ਵਾਧੂ ਜ਼ਿੰਮੇਵਾਰੀਆਂ ਦੇ ਨਾਲ ਪੰਚਕੂਲਾ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਨਾਜ਼ਨੀਨ ਭਸੀਨ ਨੂੰ ਆਈਜੀਪੀ, ਐਂਟੀ-ਟੈਰਰਿਸਟ ਸਕੁਐਡ (ATS), ਹਰਿਆਣਾ ਦਾ ਵਾਧੂ ਚਾਰਜ ਮਿਲਿਆ ਹੈ। ਇਸ ਦੇ ਨਾਲ ਹੀ ਐਸਪੀ ਲੋਕੇਂਦਰ ਸਿੰਘ, ਐਸਪੀ ਉਪਾਸਨਾ ਅਤੇ ਐਸਪੀ ਵਰੁਣ ਸਿੰਗਲਾ ਨੂੰ ਐਸਪੀ, ATS ਹਰਿਆਣਾ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਸ ਦੇ ਨਾਲ ਹੀ, ਡੀਸੀਪੀ ਪੰਚਕੂਲਾ ਸ੍ਰਿਸ਼ਟੀ ਗੁਪਤਾ ਨੂੰ ਏਆਈਜੀ (ਵੈਲਫੇਅਰ), ਪੁਲਿਸ ਹੈੱਡਕੁਆਰਟਰ ਅਤੇ ਐਸਪੀ/ਐਚਐਸਐਨਸੀਬੀ (ਹਰਿਆਣਾ) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ 'ਤੇ ਅਦਿਤੀ ਸਿੰਘ ਨੂੰ ਨਵੀਂ ਡੀਸੀਪੀ ਪੰਚਕੂਲਾ ਵਜੋਂ ਤਾਇਨਾਤ ਕੀਤਾ ਗਿਆ ਹੈ।

ਪੰਚਕੂਲਾ ਪੁਲਿਸ ਕਮਿਸ਼ਨਰੇਟ ਵਿੱਚ ਵੱਡਾ ਬਦਲਾਅ

ਸਰਕਾਰ ਨੇ ਪੰਚਕੂਲਾ ਪੁਲਿਸ ਕਮਿਸ਼ਨਰੇਟ ਵਿੱਚ ਵੀ ਤਬਦੀਲੀ ਕਰਦਿਆਂ ਪੰਕਜ ਨੈਨ ਨੂੰ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਸ੍ਰਿਸ਼ਟੀ ਗੁਪਤਾ ਦਾ ਤਬਾਦਲਾ ਪੁਲਿਸ ਹੈੱਡਕੁਆਰਟਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਅਦਿਤੀ ਸਿੰਘ ਡੀਸੀਪੀ ਪੰਚਕੂਲਾ ਦਾ ਕਾਰਜਭਾਰ ਸੰਭਾਲਣਗੇ।

ATS ਨੂੰ ਕੀਤਾ ਗਿਆ ਮਜ਼ਬੂਤ

ਅੱਤਵਾਦ ਅਤੇ ਸੰਗਠਿਤ ਅਪਰਾਧ ਨਾਲ ਸਬੰਧਤ ਮਾਮਲਿਆਂ ਨੂੰ ਦੇਖਦੇ ਹੋਏ, ਸਰਕਾਰ ਨੇ ATS ਵਿੱਚ ਇੱਕੋ ਸਮੇਂ ਕਈ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਹੈ। ਆਈਜੀਪੀ ਪੱਧਰ ਤੋਂ ਲੈ ਕੇ ਐਸਪੀ ਪੱਧਰ ਤੱਕ ਨਵੀਆਂ ਜ਼ਿੰਮੇਵਾਰੀਆਂ ਦੇ ਕੇ ਐਂਟੀ-ਟੈਰਰਿਸਟ ਸਕੁਐਡ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।