Thursday, 15th of October 2026

ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ: 2 IPS ਅਫਸਰਾਂ ਦਾ ਪ੍ਰਮੋਸ਼ਨ, 15 HPS ਅਧਿਕਾਰੀਆਂ ਦੇ ਤਬਾਦਲੇ

Edited By: Lajwinder Kaur | Updated at:
ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ: 2 IPS ਅਫਸਰਾਂ ਦਾ ਪ੍ਰਮੋਸ਼ਨ, 15 HPS ਅਧਿਕਾਰੀਆਂ ਦੇ ਤਬਾਦਲੇ

ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ: 2 IPS ਅਫਸਰਾਂ ਦਾ ਪ੍ਰਮੋਸ਼ਨ, 15 HPS ਅਧਿਕਾਰੀਆਂ ਦੇ ਤਬਾਦਲੇ

ਪਿਛਲੇ ਕੁੱਝ ਸਮੇਂ 'ਚ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਉੱਤੇ ਤਬਾਦਲੇ ਹੋ ਰਹੇ ਹਨ। ਹੁਣ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਬਦਲੀ ਦਾ ਸਿਲਸਿਲਾ ਚੱਲ ਰਿਹਾ ਹੈ। ਦੱਸ ਦਈਏ  ਹਰਿਆਣਾ ਸਰਕਾਰ ਨੇ 1994 ਬੈਚ ਦੇ ਦੋ ਸੀਨੀਅਰ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀਆਂ ਨੂੰ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਤੋਂ ਪ੍ਰਮੋਟ ਕਰਕੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਤਰੱਕੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।

ਤਰੱਕੀ ਪਾਉਣ ਵਾਲੇ ਅਧਿਕਾਰੀਆਂ ਵਿੱਚੋਂ ਇੱਕ ਨਵਦੀਪ ਸਿੰਘ ਵਿਰਕ ਹਨ। ਉਹ ਮੌਜੂਦਾ ਸਮੇਂ ‘ਚ ਹਰਿਆਣਾ ਸਟੇਟ ਇਨਫੋਰਸਮੈਂਟ ਬਿਊਰੋ ਦੇ ਮੁਖੀ ਅਤੇ ਐਚ.ਪੀ.ਯੂ.ਐਸ. (HPUAS) ਪੰਚਕੂਲਾ ਵਿੱਚ ਵਿਜੀਲੈਂਸ ਅਤੇ ਸਿਕਿਉਰਿਟੀ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਦੂਜੇ ਪਾਸੇ, ਕਲਾ ਰਾਮਚੰਦਰਨ ਮੌਜੂਦਾ ਸਮੇਂ ਵਿੱਚ ਹਰਿਆਣਾ ਪੁਲਿਸ ਅਕੈਡਮੀ (HPA), ਮਧੂਬਨ ਦੀ ਡਾਇਰੈਕਟਰ ਹਨ। ਇਸ ਦੇ ਨਾਲ ਹੀ ਉਹ ਫੋਰੈਂਸਿਕ ਸਾਇੰਸ ਲੈਬਾਰਟਰੀ (FSL), ਮਧੂਬਨ, ਕਰਨਾਲ ਦੇ ਡਾਇਰੈਕਟਰ ਵਜੋਂ ਵਾਧੂ ਚਾਰਜ ਵੀ ਸੰਭਾਲ ਰਹੇ ਹਨ। ਇੱਥੇ ਦੇਖੋ ਪੂਰੀ ਲਿਸਟ:-

ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ

ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਅਧਿਕਾਰੀਆਂ ਨੂੰ ਆਈ.ਪੀ.ਐਸ. (ਕੈਡਰ) ਨਿਯਮ, 1954 ਅਤੇ ਆਈ.ਪੀ.ਐਸ. (ਤਨਖਾਹ) ਨਿਯਮ, 2016 ਦੇ ਤਹਿਤ ਪੇਅ-ਮੈਟਰਿਕਸ ਦੇ ਲੈਵਲ-16 ਵਿੱਚ ਪ੍ਰਮੋਟ (ਤਰੱਕੀ) ਕੀਤਾ ਗਿਆ ਹੈ।

15 HPS ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ

ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਰਾਜ ਪੁਲਿਸ ਸੇਵਾ (HPS) ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਂਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਵਧੀਕ ਮੁੱਖ ਸਕੱਤਰ (ਗ੍ਰਹਿ) ਸੁਧੀਰ ਰਾਜਪਾਲ ਵੱਲੋਂ ਜਾਰੀ ਹੁਕਮਾਂ ਅਨੁਸਾਰ 10 ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਂ ਪੋਸਟਿੰਗ ਦਿੱਤੀ ਗਈ ਹੈ, ਜਦਕਿ 5 ਅਧਿਕਾਰੀਆਂ ਦੇ ਪਹਿਲੇ ਤਬਾਦਲੇ ਦੇ ਹੁਕਮ ਰੱਦ ਕਰਕੇ ਉਨ੍ਹਾਂ ਨੂੰ "ਅੰਡਰ ਟ੍ਰਾਂਸਫਰ" (ਤਬਾਦਲੇ ਅਧੀਨ) ਰੱਖਿਆ ਗਿਆ ਹੈ।