ਹੁਣ ਪੰਜਾਬ ਦੇ ਗੁਆਂਢੀ ਸੂਬ ਹਰਿਆਣਾ ਦੇ ਵਿੱਚ ਵੀ ਤਬਾਦਲਿਆਂ ਦਾ ਦੌਰ ਜਾਰੀ ਹੈ। ਹੁਣ ਮੁੜ ਤੋਂ ਪੁਲਿਸ ਵਿਭਾਗ ਦੇ ਵਿੱਚ ਵੱਡੇ ਪੱਧਰ ਉਤੇ ਫੇਰ ਬਦਲ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਐਤਵਾਰ ਦੇਰ ਰਾਤ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸਰਕਾਰ ਨੇ ਤੁਰੰਤ ਪ੍ਰਭਾਵ ਤੋਂ 20 ਆਈ.ਪੀ.ਐਸ. (IPS) ਅਤੇ ਐਚ.ਪੀ.ਐਸ. (HPS) ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਗੁਰੂਗ੍ਰਾਮ, ਕਰਨਾਲ, ਹਿਸਾਰ, ਪੰਚਕੂਲਾ ਅਤੇ ਸਟੇਟ ਕ੍ਰਾਈਮ ਬ੍ਰਾਂਚ (ਰਾਜ ਅਪਰਾਧ ਸ਼ਾਖਾ) ਸਮੇਤ ਕਈ ਅਹਿਮ ਅਹੁਦਿਆਂ 'ਤੇ ਨਵੇਂ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ਗੁਰੂਗ੍ਰਾਮ ਨੂੰ ਮਿਲਿਆ ਨਵਾਂ ਕਮਿਸ਼ਨਰ
ਪੰਚਕੂਲਾ ਦੇ ਪੁਲਿਸ ਕਮਿਸ਼ਨਰ ਅਤੇ ਸਾਈਬਰ ਤੇ ਐੱਸ.ਸੀ.ਆਰ.ਬੀ. (SCRB) ਦਾ ਵਾਧੂ ਚਾਰਜ ਸੰਭਾਲ ਰਹੇ ਸਿਬਾਸ਼ ਕਬਿਰਾਜ ਨੂੰ ਗੁਰੂਗ੍ਰਾਮ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ, ਹੁਣ ਤੱਕ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਵਿਕਾਸ ਅਰੋੜਾ ਨੂੰ ਏ.ਡੀ.ਜੀ.ਪੀ. (ADGP) ਪ੍ਰਸ਼ਾਸਨ, ਪੁਲਿਸ ਹੈੱਡਕੁਆਰਟਰ ਪੰਚਕੂਲਾ ਲਗਾਇਆ ਗਿਆ ਹੈ।
ਕਰਨਾਲ ਰੇਂਜ ਵਿੱਚ ਅਸ਼ੋਕ ਕੁਮਾਰ ਦੀ ਤਾਇਨਾਤੀ
ਸੀ.ਆਈ.ਡੀ. (CID) ਵਿੱਚ ਆਈ.ਜੀ. ਦੇ ਅਹੁਦੇ 'ਤੇ ਤਾਇਨਾਤ ਅਸ਼ੋਕ ਕੁਮਾਰ ਨੂੰ ਕਰਨਾਲ ਰੇਂਜ ਦਾ ਨਵਾਂ ਆਈ.ਜੀ. ਬਣਾਇਆ ਗਿਆ ਹੈ। ਇਸ ਦੇ ਨਾਲ ਹੀ, ਕਰਨਾਲ ਰੇਂਜ ਦੇ ਮੌਜੂਦਾ ਏ.ਡੀ.ਜੀ.ਪੀ. ਡਾ. ਮੱਟਾ ਰਵੀ ਕਿਰਨ ਨੂੰ ਏ.ਡੀ.ਜੀ.ਪੀ. ਵਿਜੀਲੈਂਸ ਅਤੇ ਐਂਟੀ ਕਪੱਸ਼ਨ ਬਿਊਰੋ (SV ਅਤੇ ACB) ਨਿਯੁਕਤ ਕੀਤਾ ਗਿਆ ਹੈ।
ਹਿਸਾਰ ਨੂੰ ਮਿਲਿਆ ਨਵਾਂ IG
ਆਈ.ਜੀ.ਪੀ. (IGP) ਹੋਮਗਾਰਡ ਅਤੇ ਕਾਨੂੰਨ-ਵਿਵਸਥਾ ਕੁਲਦੀਪ ਸਿੰਘ ਨੂੰ ਹਿਸਾਰ ਰੇਂਜ ਦਾ ਨਵਾਂ ਆਈ.ਜੀ. ਬਣਾਇਆ ਗਿਆ ਹੈ, ਉਹ ਕੇ.ਕੇ. ਰਾਓ ਦੀ ਥਾਂ ਲੈਣਗੇ। ਕੇ.ਕੇ. ਰਾਓ ਨੂੰ ਏ.ਡੀ.ਜੀ.ਪੀ. (ADGP) ਆਰ.ਟੀ.ਸੀ. ਭੋਂਡਸੀ ਲਗਾਇਆ ਗਿਆ ਹੈ।
ਇਸ ਦੇ ਨਾਲ ਹੀ, ਆਈ.ਜੀ.ਪੀ. ਐੱਚ.ਏ.ਪੀ. (HAP) ਮਧੂਬਨ ਓਮਪ੍ਰਕਾਸ਼ ਨੂੰ ਦੱਖਣੀ ਰੇਂਜ ਰੇਵਾੜੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੌਜੂਦਾ ਆਈ.ਜੀ. ਨਾਜ਼ਨੀਨ ਭਸੀਨ ਨੂੰ ਐੱਚ.ਏ.ਪੀ. ਮਧੂਬਨ ਦੇ ਨਾਲ-ਸੰਗ ਆਰ.ਟੀ.ਸੀ. ਭੋਂਡਸੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਐੱਸ.ਪੀ. ਪੱਧਰ 'ਤੇ ਵੀ ਨਵੀਆਂ ਨਿਯੁਕਤੀਆਂ
ਸੁਰਿੰਦਰ ਸਿੰਘ ਭੋਰੀਆ ਨੂੰ ਐੱਸ.ਪੀ. ਐੱਸ.ਟੀ.ਐੱਫ. (STF) ਪੰਚਕੂਲਾ ਅਤੇ ਐੱਸ.ਪੀ. ਕਮਾਂਡੋ, ਕਰਨਾਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅਦਿਤੀ ਸਿੰਘ (IPS 2021) ਨੂੰ ਐੱਸ.ਪੀ. ਐੱਸ.ਵੀ. ਅਤੇ ਏ.ਸੀ.ਬੀ. (SV & ACB) ਗੁਰੂਗ੍ਰਾਮ ਨਿਯੁਕਤ ਕੀਤਾ ਗਿਆ ਹੈ। ਸਿਧਾਰਥ ਢਾਂਡਾ (HPS) ਨੂੰ ਐੱਸ.ਪੀ. ਸਟੇਟ ਕ੍ਰਾਈਮ ਬ੍ਰਾਂਚ ਅਤੇ ਪੂਜਾ ਡਾਬਲਾ (HPS) ਨੂੰ ਐੱਸ.ਪੀ. ਈ.ਆਰ.ਐੱਸ.ਐੱਸ. (ERSS) ਪੰਚਕੂਲਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਏ.ਡੀ.ਜੀ.ਪੀ. ਆਰ.ਟੀ.ਸੀ. ਭੋਂਡਸੀ ਅਤੇ ਏ.ਸੀ.ਬੀ. ਦਾ ਵਾਧੂ ਚਾਰਜ ਸੰਭਾਲ ਰਹੇ ਚਾਰੂ ਬਾਲੀ ਹੁਣ ਸਿਰਫ਼ ਏ.ਡੀ.ਜੀ.ਪੀ. ਭੋਂਡਸੀ ਪੁਲਿਸ ਕੰਪਲੈਕਸ, ਗੁਰੂਗ੍ਰਾਮ ਦੇ ਅਹੁਦੇ 'ਤੇ ਕੰਮ ਕਰਨਗੇ।
ਕ੍ਰਾਈਮ ਬ੍ਰਾਂਚ ਅਤੇ ਸੀ.ਆਈ.ਡੀ. ਵਿੱਚ ਫੇਰਬਦਲ
ਆਈ.ਜੀ.ਪੀ. ਐੱਸ.ਸੀ.ਬੀ. (SCB) ਪੰਚਕੂਲਾ ਰਾਕੇਸ਼ ਕੁਮਾਰ ਆਰਿਆ ਨੂੰ ਆਈ.ਜੀ.ਪੀ. ਕ੍ਰਾਈਮ ਬ੍ਰਾਂਚ ਨਿਯੁਕਤ ਕੀਤਾ ਗਿਆ ਹੈ। ਡੀ.ਆਈ.ਜੀ. ਐੱਚ.ਏ.ਪੀ. (HAP) ਸੁਰਿੰਦਰ ਪਾਲ ਸਿੰਘ ਨੂੰ ਡੀ.ਆਈ.ਜੀ. ਸੀ.ਆਈ.ਡੀ. (CID) ਬਣਾਇਆ ਗਿਆ ਹੈ ਅਤੇ ਡੀ.ਆਈ.ਜੀ. ਐੱਸ.ਸੀ.ਬੀ. ਹਾਮਿਦ ਅਖ਼ਤਰ ਨੂੰ ਡੀ.ਆਈ.ਜੀ. ਐੱਚ.ਏ.ਪੀ. ਮਧੂਬਨ ਲਗਾਇਆ ਗਿਆ ਹੈ।
ਦੂਜੇ ਪਾਸੇ, ਰਾਜੇਂਦਰ ਕੁਮਾਰ ਮੀਣਾ ਨੂੰ ਸੋਨੀਪਤ ਵਿੱਚ ਡੀ.ਆਈ.ਜੀ. ਐੱਚ.ਐੱਸ.ਐੱਨ.ਸੀ.ਬੀ. (HSNCB) ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮਨੋਹਰ ਸਿੰਘ ਨੂੰ ਰੋਹਤਕ ਵਿੱਚ ਡੀ.ਆਈ.ਜੀ. ਐੱਚ.ਐੱਸ.ਐੱਨ.ਸੀ.ਬੀ. ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦੋਂ ਕਿ ਸੁਨੀਲ ਕੁਮਾਰ ਨੂੰ ਡੀ.ਆਈ.ਜੀ. ਐੱਸ.ਸੀ.ਬੀ. ਪੰਚਕੂਲਾ ਦੇ ਨਾਲ-ਨਾਲ ਡੀ.ਆਈ.ਜੀ. ਐੱਚ.ਐੱਸ.ਐੱਨ.ਸੀ.ਬੀ. ਪੰਚਕੂਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
