Friday, 24th of July 2026

ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦਾ ਦੇਹਾਂਤ, ਕੁੱਝ ਦਿਨ ਪਹਿਲਾਂ ਆਇਆ ਸੀ ਬ੍ਰੇਨ ਸਟ੍ਰੋਕ, ਵਿਭਾਗ ‘ਚ ਸੋਗ ਦੀ ਲਹਿਰ…

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਦੇ ਚੇਅਰਮੈਨ ਨੰਦ ਲਾਲ ਸ਼ਰਮਾ ਦਾ ਬ੍ਰੇਨ ਸਟ੍ਰੋਕ ਤੋਂ ਬਾਅਦ ਦੇਹਾਂਤ ਹੋ ਗਿਆ। 18 ਜੁਲਾਈ ਨੂੰ ਉਨ੍ਹਾਂ ਨੂੰ ਸਟ੍ਰੋਕ ਆਉਣ ਮਗਰੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਪੰਚਕੂਲਾ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਗਈ ਅਤੇ ਮਨੀਮਾਜਰਾ ਸ਼ਮਸ਼ਾਨਘਾਟ ਵਿੱਚ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

Edited By: Lajwinder Kaur | Updated at: July 24th 2026 04:19 PM
Trending News
ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦਾ ਦੇਹਾਂਤ, ਕੁੱਝ ਦਿਨ ਪਹਿਲਾਂ ਆਇਆ ਸੀ ਬ੍ਰੇਨ ਸਟ੍ਰੋਕ, ਵਿਭਾਗ ‘ਚ ਸੋਗ ਦੀ ਲਹਿਰ…

ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦਾ ਦੇਹਾਂਤ, ਕੁੱਝ ਦਿਨ ਪਹਿਲਾਂ ਆਇਆ ਸੀ ਬ੍ਰੇਨ ਸਟ੍ਰੋਕ, ਵਿਭਾਗ ‘ਚ ਸੋਗ ਦੀ ਲਹਿਰ…

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਦੇ ਚੇਅਰਮੈਨ ਨੰਦ ਲਾਲ ਸ਼ਰਮਾ ਦਾ ਵੀਰਵਾਰ ਤੜਕੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਬਾਅਦ ਦੁਪਹਿਰ ਮਨੀਮਾਜਰਾ ਸ਼ਮਸ਼ਾਨਘਾਟ ਵਿਖੇ ਪੂਰੀ ਧਾਰਮਿਕ ਰੀਤੀ-ਰਿਵਾਜਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ 'ਤੇ ਵੱਡੀ ਗਿਣਤੀ 'ਚ ਪਤਵੰਤੇ ਸੱਜਣਾਂ ਨੇ ਸ਼ਰਧਾਂਜਲੀ ਭੇਟ ਕੀਤੀ। ਅਚਾਨਕ ਦੇਹਾਂਤ ਦੀ ਖਬਰ ਨਾਲ ਵਿਭਾਗ ਦੇ ਵਿੱਚ ਸੋਗ ਦੀ ਲਹਿਰ ਛਾ ਗਈ।

ਨੰਦ ਲਾਲ ਸ਼ਰਮਾ ਨੇ 2 ਫਰਵਰੀ, 2024 ਨੂੰ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਉਹ ਐੱਸ.ਜੇ.ਵੀ.ਐੱਨ. ਲਿਮਟਿਡ (SJVNL) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (CMD) ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਸਨ। ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਢੋਹਕ ਪਿੰਡ ਦੇ ਰਹਿਣ ਵਾਲੇ ਨੰਦ ਲਾਲ ਸ਼ਰਮਾ ਆਪਣੀ ਪ੍ਰਸ਼ਾਸਨਿਕ ਕੁਸ਼ਲਤਾ, ਸਾਦਗੀ ਅਤੇ ਦੂਰਦਰਸ਼ੀ ਲੀਡਰਸ਼ਿਪ ਲਈ ਜਾਣੇ ਜਾਂਦੇ ਸਨ।

18 ਜੁਲਾਈ ਨੂੰ ਆਇਆ ਬ੍ਰੇਨ ਸਟ੍ਰੋਕ

ਜਾਣਕਾਰੀ ਅਨੁਸਾਰ, 18 ਜੁਲਾਈ ਨੂੰ ਸ਼ਰਮਾ ਨਵੀਂ ਦਿੱਲੀ ਵਿੱਚ ਬਿਜਲੀ ਖੇਤਰ ਦੀ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਹਿੱਸਾ ਲੈ ਕੇ ਪੰਚਕੂਲਾ ਸਥਿਤ ਆਪਣੇ ਘਰ ਪਰਤੇ ਸਨ। ਉਸੇ ਰਾਤ ਉਨ੍ਹਾਂ ਨੂੰ ਅਚਾਨਕ ਬ੍ਰੇਨ ਸਟ੍ਰੋਕ ਆਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਹਰ ਸੰਭਵ ਯਤਨ ਕੀਤਾ, ਪਰ ਇਲਾਜ ਦੌਰਾਨ 23 ਜੁਲਾਈ ਨੂੰ ਤੜਕੇ ਲਗਭਗ 1:15 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ।

ਸੈਕਟਰ-8 ਰਿਹਾਇਸ਼ ਤੋਂ ਹੋਈ ਅੰਤਿਮ ਯਾਤਰਾ, ਪਿੱਛੇ ਛੱਡ ਗਏ ਪਤਨੀ ਸਣੇ ਦੋ ਬੱਚੇ

ਦੁਪਹਿਰ ਬਾਅਦ ਪੰਚਕੂਲਾ ਦੇ ਸੈਕਟਰ-8 ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ। ਵੱਡੀ ਗਿਣਤੀ ਵਿੱਚ ਅਧਿਕਾਰੀ, ਕਰਮਚਾਰੀ, ਜਨਤਕ ਪ੍ਰਤੀਨਿਧ, ਨਿਆਂਪਾਲਿਕਾ, ਪ੍ਰਸ਼ਾਸਨਿਕ ਸੇਵਾ ਅਤੇ ਬਿਜਲੀ ਖੇਤਰ ਨਾਲ ਜੁੜੇ ਲੋਕ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਮਨੀਮਾਜਰਾ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦੇ ਪੁੱਤਰ ਅਭਿਨਵ ਸ਼ਰਮਾ ਨੇ ਉਨ੍ਹਾਂ ਨੂੰ ਮੁਖਾਗਨੀ ਦਿੱਤੀ। ਸ਼ਰਮਾ ਆਪਣੇ ਪਿੱਛੇ ਪਤਨੀ ਲਲਿਤਾ ਸ਼ਰਮਾ, ਪੁੱਤਰ ਅਭਿਨਵ ਸ਼ਰਮਾ, ਪੁੱਤਰੀ ਅਦਿਤੀ ਸ਼ਰਮਾ ਅਤੇ ਦਾਮਾਦ ਵਾਸੂ ਡੋਗਰ (IFS) ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ।

Punjabi Shorts

Latest News