Monday, 19th of October 2026

ਪੰਜਾਬ ਪੁਲਿਸ ਵਿਭਾਗ ‘ਚ ਮੱਚੀ ਤਰਥੱਲੀ, DSP 'ਤੇ ਹੋਈ FIR, ਬਿਜਲੀ ਵਿਭਾਗ ਦੇ JE ‘ਤੇ ਝੂਠਾ NDPS ਕੇਸ ਬਣਾਉਣਾ ਪਿਆ ਮਹਿੰਗਾ...

ਜਲਾਲਾਬਾਦ ਦੇ DSP ਗੁਰਸੇਵਕ ਸਿੰਘ ਬਰਾੜ ਮੁਸ਼ਕਿਲਾਂ 'ਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਬਿਜਲੀ ਮਹਿਕਮੇ ਦੇ JE ‘ਤੇ ਝੂਠਾ NDPS ਕੇਸ ਦਰਜ ਕਰਨ ਪੁਲਿਸ ਵਿਭਾਗ ਨੂੰ ਮਹਿੰਗਾ ਪੈ ਗਿਆ। ਜਿਸ ਕਰਕੇ DSP 'ਤੇ FIR ਦਰਜ ਹੋ ਗਈ ਹੈ। ਪੁਲਿਸ ਦੇ ਵਿਭਾਗ 'ਚ ਹਲਚਲ ਮੱਚ ਗਈ ਹੈ।

Edited By: Lajwinder Kaur | Updated at:
ਪੰਜਾਬ ਪੁਲਿਸ ਵਿਭਾਗ ‘ਚ ਮੱਚੀ ਤਰਥੱਲੀ, DSP 'ਤੇ ਹੋਈ FIR, ਬਿਜਲੀ ਵਿਭਾਗ ਦੇ JE ‘ਤੇ ਝੂਠਾ NDPS ਕੇਸ ਬਣਾਉਣਾ ਪਿਆ ਮਹਿੰਗਾ...

ਪੰਜਾਬ ਪੁਲਿਸ ਵਿਭਾਗ ‘ਚ ਮੱਚੀ ਤਰਥੱਲੀ, DSP 'ਤੇ ਹੋਈ FIR, ਬਿਜਲੀ ਵਿਭਾਗ ਦੇ JE ‘ਤੇ ਝੂਠਾ NDPS ਕੇਸ ਬਣਾਉਣਾ ਪਿਆ ਮਹਿੰਗਾ...

ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜਲਾਲਾਬਾਦ ਦੇ ਡੀਐਸਪੀ (DSP) ਗੁਰਸੇਵਕ ਸਿੰਘ ਬਰਾੜ ਵਿਰੁੱਧ ਐਫਆਈਆਰ (FIR) ਦਰਜ ਕੀਤੀ ਗਈ ਹੈ। ਡੀਐਸਪੀ ਉੱਤੇ ਬਿਜਲੀ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ (JE) ਨੂੰ ਝੂਠੇ ਨਸ਼ਾ ਤਸਕਰੀ ਦੇ ਮਾਮਲੇ (NDPS Act) ਵਿੱਚ ਫਸਾਉਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ।

ਕੀ ਹੈ ਪੂਰਾ ਮਾਮਲਾ?

ਮਾਮਲੇ ਮੁਤਾਬਕ, ਬਿਜਲੀ ਵਿਭਾਗ ਦੇ ਜੇਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੀ ਕਾਰ ਵਿੱਚੋਂ ਕਥਿਤ ਤੌਰ 'ਤੇ ਸ਼ੱਕੀ ਨਸ਼ੀਲੀ ਵਸਤੂ ਬਰਾਮਦ ਕਰਵਾ ਕੇ ਉਸ ਉੱਤੇ ਐਨਡੀਪੀਐਸ ਐਕਟ ਤਹਿਤ ਝੂਠਾ ਮੁਕੱਦਮਾ ਦਰਜ ਕਰਨ ਦਾ ਯਤਨ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਕੀਤੀ ਗਈ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਕਿ ਕਾਰ ਵਿੱਚੋਂ ਬਰਾਮਦ ਕੀਤਾ ਗਿਆ ਪਦਾਰਥ ਨਸ਼ੀਲਾ ਨਹੀਂ ਸੀ।

ਅਦਾਲਤ ਦੇ ਹੁਕਮਾਂ 'ਤੇ ਕਾਰਵਾਈ

ਇਸ ਮਾਮਲੇ ਵਿੱਚ ਪਹਿਲਾਂ ਤਿੰਨ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਸਖ਼ਤ ਰੁਖ ਅਖਤਿਆਰ ਕੀਤਾ ਅਤੇ ਅਦਾਲਤੀ ਹੁਕਮਾਂ ਤੋਂ ਬਾਅਦ ਹੁਣ ਡੀਐਸਪੀ ਗੁਰਸੇਵਕ ਸਿੰਘ ਬਰਾੜ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਹੈ। ਸੀਆਈਏ (CIA) ਸਟਾਫ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਜੇਈ ਨੂੰ ਇਸ ਮਾਮਲੇ ਵਿੱਚੋਂ ਰਾਹਤ ਮਿਲੀ ਹੈ।

ਜਾਂਚ ਜਾਰੀ

ਡੀਐਸਪੀ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਨੇ ਪੁਲਿਸ ਵਿਭਾਗ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਫਿਲਹਾਲ ਇਸ ਪੂਰੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਹ ਦੇਖਣਾ ਹੋਵੇਗਾ ਕਿ ਜਾਂਚ ਦੇ ਦੌਰਾਨ ਹੋਰ ਕਿਹੜੇ ਤੱਥ ਸਾਹਮਣੇ ਆਉਂਦੇ ਹਨ।