Sunday, 11th of October 2026

ਜੀਟੀਸੀ ਪੰਜਾਬੀ ਲੈ ਕੇ ਆ ਰਿਹਾ ਗਾਇਕੀ ਦਾ ਮਹਾ-ਮੰਚ ‘ਸੁਰਤਾਜ ਆਫ਼ ਪੰਜਾਬ’, ਰਜਿਸਟ੍ਰੇਸ਼ਨ ਕਰਨ ਤੋਂ ਲੈ ਕੇ ਇੱਥੇ ਜਾਣੋ ਪੂਰੀ ਡਿਟੇਲ

Edited By: Lajwinder Kaur | Updated at:
ਜੀਟੀਸੀ ਪੰਜਾਬੀ ਲੈ ਕੇ ਆ ਰਿਹਾ ਗਾਇਕੀ ਦਾ ਮਹਾ-ਮੰਚ ‘ਸੁਰਤਾਜ ਆਫ਼ ਪੰਜਾਬ’, ਰਜਿਸਟ੍ਰੇਸ਼ਨ ਕਰਨ ਤੋਂ ਲੈ ਕੇ ਇੱਥੇ ਜਾਣੋ ਪੂਰੀ ਡਿਟੇਲ

ਜੀਟੀਸੀ ਪੰਜਾਬੀ ਲੈ ਕੇ ਆ ਰਿਹਾ ਗਾਇਕੀ ਦਾ ਮਹਾ-ਮੰਚ ‘ਸੁਰਤਾਜ ਆਫ਼ ਪੰਜਾਬ’, ਰਜਿਸਟ੍ਰੇਸ਼ਨ ਕਰਨ ਤੋਂ ਲੈ ਕੇ ਇੱਥੇ ਜਾਣੋ ਪੂਰੀ ਡਿਟੇਲ

ਪੰਜਾਬ ਦੀ ਧਰਤੀ ਹਮੇਸ਼ਾ ਹੀ ਸੱਭਿਆਚਾਰ ਅਤੇ ਸੁਰੀਲੀ ਗਾਇਕੀ ਦਾ ਗੜ੍ਹ ਰਹੀ ਹੈ। ਇਸੇ ਵਿਰਸੇ ਨੂੰ ਅੱਗੇ ਵਧਾਉਣ ਅਤੇ ਨਵੇਂ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਜੀਟੀਸੀ ਪੰਜਾਬੀ (GTC Punjabi) ਇੱਕ ਸੁਨਹਿਰੀ ਮੌਕਾ ਲੈ ਕੇ ਆ ਰਿਹਾ ਹੈ। ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਸਭ ਤੋਂ ਸੁਰੀਲੀ ਆਵਾਜ਼ ਦੀ ਭਾਲ ਲਈ ਵੱਡੇ ਪੱਧਰ 'ਤੇ ਗਾਇਕੀ ਦਾ ਰਿਐਲਿਟੀ ਸ਼ੋਅ ਸੁਰਤਾਜ ਆਫ਼ ਪੰਜਾਬ (Surtaaj of Punjab) ਸ਼ੁਰੂ ਹੋਣ ਜਾ ਰਿਹਾ ਹੈ।

ਨੌਜਵਾਨਾਂ ਦੇ ਲਈ ਸੁਨਹਿਰੀ ਮੌਕਾ

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਆਵਾਜ਼ ਵਿੱਚ ਉਹ ਜਾਦੂ ਹੈ ਜੋ ਸਰੋਤਿਆਂ ਨੂੰ ਕੀਲ ਸਕਦਾ ਹੈ, ਤਾਂ ਇਹ ਮੰਚ ਸਿਰਫ਼ ਤੁਹਾਡੇ ਲਈ ਹੈ। ਅਕਸਰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹਾ ਟੈਲੇਂਟ ਛੁਪਿਆ ਰਹਿ ਜਾਂਦਾ ਹੈ ਜਿਸ ਨੂੰ ਸਹੀ ਪਲੇਟਫਾਰਮ ਨਹੀਂ ਮਿਲਦਾ। ਜੀਟੀਸੀ ਪੰਜਾਬੀ ਨੇ ਹੁਣ ਅਜਿਹੇ ਉਭਰਦੇ ਸਿਤਾਰਿਆਂ ਲਈ ਰਾਹ ਪੱਧਰਾ ਕਰ ਦਿੱਤਾ ਹੈ।

ਮੰਚ ਤਿਆਰ ਹੈ... ਹੁਣ ਵਾਰੀ ਤੁਹਾਡੀ ਹੈ!

ਇਸ ਸ਼ੋਅ ਦਾ ਮਕਸਦ ਸਿਰਫ਼ ਮੁਕਾਬਲਾ ਕਰਵਾਉਣਾ ਹੀ ਨਹੀਂ, ਸਗੋਂ ਪੰਜਾਬੀ ਸੰਗੀਤ ਜਗਤ ਨੂੰ ਇੱਕ ਨਵਾਂ 'ਸੁਰਤਾਜ' ਦੇਣਾ ਹੈ। ਜੇਕਰ ਤੁਸੀਂ ਗਾਇਕੀ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ, ਤਾਂ ਬਿਨਾਂ ਦੇਰੀ ਕੀਤੇ ਇਸ ਮੌਕੇ ਦਾ ਫਾਇਦਾ ਉਠਾਓ।

ਕਿਵੇਂ ਕਰੀਏ ਰਜਿਸਟ੍ਰੇਸ਼ਨ?

ਰਜਿਸਟਰ ਕਰਨਾ ਬਹੁਤ ਹੀ ਆਸਾਨ ਹੈ। ਤੁਸੀਂ ਆਪਣੇ ਘਰ ਬੈਠੇ ਹੀ ਹੇਠਾਂ ਦਿੱਤੇ ਤਰੀਕਿਆਂ ਨਾਲ ਆਪਣਾ ਨਾਮ ਦਰਜ ਕਰਵਾ ਸਕਦੇ ਹੋ:

Whatsapp ਰਾਹੀਂ: ਆਪਣਾ ਵੇਰਵਾ 9319638877 'ਤੇ ਭੇਜੋ।

ਵੈੱਬਸਾਈਟ ਰਾਹੀਂ: ਵਧੇਰੇ ਜਾਣਕਾਰੀ ਅਤੇ ਫਾਰਮ ਭਰਨ ਲਈ www.gtcpunjabi.com 'ਤੇ ਲੋਗ-ਇਨ ਕਰੋ।

ਯਾਦ ਰੱਖੋ, ਮੰਚ ਸੱਜ ਚੁੱਕਾ ਹੈ ਅਤੇ ਪੂਰਾ ਪੰਜਾਬ ਤੁਹਾਡੀ ਆਵਾਜ਼ ਸੁਣਨ ਲਈ ਉਤਸ਼ਾਹਿਤ ਹੈ। ਤਾਂ ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਰਜਿਸਟਰ ਕਰੋ ਅਤੇ ਇਸ ਸ਼ਾਨਦਾਰ ਗਾਇਕੀ ਦੇ ਸ਼ੋਅ ਦਾ ਹਿੱਸਾ ਬਣਾ ਕੇ ਪੂਰਾ ਕਰੋ ਗਾਇਕ ਬਣਨ ਦਾ ਸੁਫਨਾ।