Friday, 26th of June 2026

KableOne OTT 'ਤੇ GTC ਦੀ ਵੱਡੀ ਐਂਟਰੀ: ਜੀਟੀਸੀ ਨਿਊਜ਼, ਜੀਟੀਸੀ ਪੰਜਾਬੀ ਅਤੇ ਪੰਜਾਬੀ ਸ਼ਾਰਟਸ ਹੁਣ ਇੱਕੋ ਐਪ 'ਤੇ, ਮਨੋਰੰਜਨ ਅਤੇ ਖ਼ਬਰਾਂ ਦਾ ਨਵਾਂ ਅੰਦਾਜ਼...

Edited By: Lajwinder Kaur | Updated at: June 26th 2026 04:19 PM
Trending News
KableOne OTT 'ਤੇ GTC ਦੀ ਵੱਡੀ ਐਂਟਰੀ: ਜੀਟੀਸੀ ਨਿਊਜ਼, ਜੀਟੀਸੀ ਪੰਜਾਬੀ ਅਤੇ ਪੰਜਾਬੀ ਸ਼ਾਰਟਸ ਹੁਣ ਇੱਕੋ ਐਪ 'ਤੇ, ਮਨੋਰੰਜਨ ਅਤੇ ਖ਼ਬਰਾਂ ਦਾ ਨਵਾਂ ਅੰਦਾਜ਼...

KableOne OTT 'ਤੇ GTC ਦੀ ਵੱਡੀ ਐਂਟਰੀ: ਜੀਟੀਸੀ ਨਿਊਜ਼, ਜੀਟੀਸੀ ਪੰਜਾਬੀ ਅਤੇ ਪੰਜਾਬੀ ਸ਼ਾਰਟਸ ਹੁਣ ਇੱਕੋ ਐਪ 'ਤੇ, ਮਨੋਰੰਜਨ ਅਤੇ ਖ਼ਬਰਾਂ ਦਾ ਨਵਾਂ ਅੰਦਾਜ਼...

ਮਨੋਰੰਜਨ ਅਤੇ ਸੂਚਨਾ ਦੇ ਖੇਤਰ ਵਿੱਚ ਇੱਕ ਵੱਡਾ ਬਦਲਾਅ ਲਿਆਉਂਦੇ ਹੋਏ, GTC ਨੈੱਟਵਰਕ ਨੇ ਹੁਣ ਆਪਣੇ ਤਿੰਨ ਪ੍ਰਮੁੱਖ ਚੈਨਲਾਂ — ਜੀਟੀਸੀ ਨਿਊਜ਼ (GTC News), ਜੀਟੀਸੀ ਪੰਜਾਬ (GTC Punjabi) ਅਤੇ ਪੰਜਾਬੀ ਸ਼ਾਰਟਸ (GTC Punjabi Shorts) — ਨੂੰ 'KableOne OTT' ਐਪ 'ਤੇ ਲਾਈਵ ਕਰ ਦਿੱਤੇ ਹਨ। ਇਸ ਨਵੀਂ ਉਪਲਬਧਤਾ ਨਾਲ ਦਰਸ਼ਕਾਂ ਨੂੰ ਹੁਣ ਮਨੋਰੰਜਨ ਦਾ ਡਬਲ ਡੋਜ਼ ਮਿਲਣ ਦੇ ਨਾਲ-ਨਾਲ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਦਾ ਮੌਕਾ ਵੀ ਮਿਲੇਗਾ। KableOne OTT ਪਲੇਟਫਾਰਮ 'ਤੇ ਇਨ੍ਹਾਂ ਚੈਨਲਾਂ ਦੇ ਆਉਣ ਨਾਲ ਦਰਸ਼ਕ ਹੁਣ ਆਪਣੀ ਪਸੰਦ ਦੇ ਪ੍ਰੋਗਰਾਮ, ਅਰਥਪੂਰਨ ਸਿਨੇਮਾ ਅਤੇ ਮਹੱਤਵਪੂਰਨ ਖ਼ਬਰਾਂ ਦਾ ਅਨੰਦ ਕਿਤੇ ਵੀ ਅਤੇ ਕਿਸੇ ਵੀ ਸਮੇਂ ਲੈ ਸਕਣਗੇ। ਇਹ ਪਹਿਲਕਦਮੀ ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਅਤੇ ਜਾਣਕਾਰੀ ਨੂੰ ਇੱਕ ਸਾਂਝੇ ਅਤੇ ਆਧੁਨਿਕ ਡਿਜੀਟਲ ਮੰਚ 'ਤੇ ਲਿਆਉਣ ਦੀ ਇੱਕ ਵੱਡੀ ਕੋਸ਼ਿਸ਼ ਹੈ, ਜਿੱਥੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਮਨਪਸੰਦ ਸਮੱਗਰੀ ਦਾ ਅਨੰਦ ਲੈ ਸਕਦੇ ਹਨ।

ਬਿਲਕੁਲ ਮੁਫ਼ਤ 'ਚ ਲਓ ਖਬਰਾਂ, ਮਨੋਰੰਜਨ ਸਣੇ ਦਿਲਚਸਪ ਫਿਲਮਾਂ ਦਾ ਅਨੰਦ 

GTC ਨਿਊਜ਼ ਦੇਸ਼-ਵਿਦੇਸ਼ ਅਤੇ ਪੰਜਾਬ ਦੀ ਹਰ ਛੋਟੀ-ਵੱਡੀ ਖ਼ਬਰ ਨੂੰ ਨਿਰਪੱਖਤਾ ਨਾਲ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਂਦਾ ਹੈ। ਇਸ ਦੇ ਨਾਲ ਹੀ, GTC ਪੰਜਾਬੀ ਮਨੋਰੰਜਨ ਦੇ ਖੇਤਰ ਵਿੱਚ ਨਵੇਂ ਮਿਆਰ ਸਥਾਪਿਤ ਕਰ ਰਿਹਾ ਹੈ, ਜਿੱਥੇ ਤੁਸੀਂ ਰਿਐਲਿਟੀ ਸ਼ੋਅ, ਟੀਵੀ ਸੀਰੀਅਲ, ਪੰਜਾਬੀ ਸੰਗੀਤ ਅਤੇ ਪ੍ਰਭਾਵਸ਼ਾਲੀ ਸ਼ਾਰਟ ਫਿਲਮਾਂ ਦਾ ਇੱਕੋ ਥਾਂ 'ਤੇ ਅਨੰਦ ਲੈ ਸਕਦੇ ਹੋ। ਦੱਸ ਦਈਏ 'ਪੰਜਾਬੀ ਸ਼ਾਰਟਸ' ਹੁਣ KableOne OTT ਐਪ 'ਤੇ ਉਪਲਬਧ; ਦੇਖੋ 24x7 ਦਿਲਚਸਪ ਫਿਲਮਾਂ ਬਿਲਕੁਲ ਮੁਫ਼ਤ

ਮਨੋਰੰਜਨ ਦੇ ਖੇਤਰ ਵਿੱਚ ਇੱਕ ਨਵੀਂ ਪਹਿਲਕਦਮੀ ਕਰਦਿਆਂ, 'ਪੰਜਾਬੀ ਸ਼ਾਰਟਸ' ਹੁਣ KableOne OTT ਐਪ ਉੱਤੇ ਉਪਲਬਧ ਹੋ ਗਿਆ ਹੈ। ਇਹ ਪਲੇਟਫਾਰਮ ਦਰਸ਼ਕਾਂ ਨੂੰ 24x7 ਪੰਜਾਬੀ ਲਘੂ ਫਿਲਮਾਂ (short films) ਦੇਖਣ ਦਾ ਮੌਕਾ ਦਿੰਦਾ ਹੈ।

ਦਰਸ਼ਕ ਇੱਥੇ ਸਿਰਫ਼ 45 ਮਿੰਟਾਂ ਵਿੱਚ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਕਹਾਣੀਆਂ ਦਾ ਅਨੰਦ ਲੈ ਸਕਦੇ ਹਨ। ਇਹ ਚੈਨਲ ਨਵੇਂ ਕਲਾਕਾਰਾਂ ਅਤੇ ਲੇਖਕਾਂ ਦੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਦਾ ਹੈ।ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਕਹਾਣੀਆਂ ਦਿਖਾਈਆਂ ਜਾਂਦੀਆਂ ਹਨ ਜੋ ਵਿਸ਼ਵ ਭਰ ਦੇ ਪੰਜਾਬੀ ਦਰਸ਼ਕਾਂ ਨੂੰ ਅਰਥਪੂਰਨ ਸਿਨੇਮਾ ਨਾਲ ਜੋੜਦੀਆਂ ਹਨ।

KableOne ਦਾ ਉਦੇਸ਼ ਪੰਜਾਬ ਦੀਆਂ ਕਹਾਣੀਆਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣਾ ਹੈ। ਦਰਸ਼ਕ ਇਸ ਐਪ ਰਾਹੀਂ ਲਾਈਵ ਸਟ੍ਰੀਮਿੰਗ ਅਤੇ ਹੋਰ ਪ੍ਰੋਗਰਾਮਾਂ ਦਾ ਆਨੰਦ ਲੈ ਸਕਦੇ ਹਨ।

Punjabi Shorts

Latest News