Sunday, 27th of September 2026

ਪੰਜਾਬ ‘ਚ ਆ ਗਈਆਂ ਲਗਾਤਾਰ ਦੋ ਛੁੱਟੀਆਂ! ਕਈ ਥਾਵਾਂ ‘ਤੇ ਤਿੰਨ ਦਿਨ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ

ਪੰਜਾਬ ਵਿੱਚ 15 ਅਤੇ 16 ਅਗਸਤ ਦੀ ਛੁੱਟੀ ਕਾਰਨ ਲੋਕਾਂ ਨੂੰ ਲੰਬੇ ਵੀਕਐਂਡ ਦਾ ਮੌਕਾ ਮਿਲੇਗਾ। ਦੇਸ਼ ਦੇ ਕੁਝ ਹਿੱਸਿਆਂ ਵਿੱਚ 14 ਅਗਸਤ ਦੀ ਵੀ ਛੁੱਟੀ ਹੈ। ਇਸੇ ਤਹਿਤ ਤਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਵਿੱਚ 14 ਅਗਸਤ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਇਹ ਛੁੱਟੀ ਆਦਿ ਪੂਰਮ ਤਿਉਹਾਰ ਅਤੇ ਦੇਵੀ ਅੰਡਾਲ ਦੇ ਜਨਮ ਉਤਸਵ ਦੇ ਮੱਦੇਨਜ਼ਰ ਐਲਾਨੀ ਗਈ ਹੈ।

Edited By: Lajwinder Kaur | Updated at:
ਪੰਜਾਬ ‘ਚ ਆ ਗਈਆਂ ਲਗਾਤਾਰ ਦੋ ਛੁੱਟੀਆਂ! ਕਈ ਥਾਵਾਂ ‘ਤੇ ਤਿੰਨ ਦਿਨ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ

ਪੰਜਾਬ ‘ਚ ਆ ਗਈਆਂ ਲਗਾਤਾਰ ਦੋ ਛੁੱਟੀਆਂ! ਕਈ ਥਾਵਾਂ ‘ਤੇ ਤਿੰਨ ਦਿਨ ਬੰਦ ਰਹਿਣਗੇ ਸਕੂਲ-ਕਾਲਜ ਸਣੇ ਸਰਕਾਰੀ ਅਦਾਰੇ

ਪੰਜਾਬ ਅਤੇ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ। ਇਸ ਮਹੀਨੇ ਲਗਾਤਾਰ ਛੁੱਟੀਆਂ ਆਉਣ ਕਾਰਨ ਲੋਕਾਂ ਨੂੰ ਘੁੰਮਣ-ਫਿਰਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵਧੀਆ ਮੌਕਾ ਮਿਲੇਗਾ। ਪੰਜਾਬ ਵਿੱਚ 15 ਅਤੇ 16 ਤਾਰੀਖ ਨੂੰ ਛੁੱਟੀ ਰਹਿਣ ਵਾਲੀ ਹੈ, ਜਿਸ ਨਾਲ ਸ਼ਨੀਵਾਰ ਅਤੇ ਐਤਵਾਰ ਦਾ ਸੁਮੇਲ ਬਣ ਜਾਵੇਗਾ। ਦੱਸ ਦਈਏ ਦੇਸ਼ ਦੇ ਵਿੱਚ ਕਈ ਥਾਵਾਂ ਉੱਤੇ 14 ਅਗਸਤ ਦੀ ਵੀ ਛੁੱਟੀ ਹੈ ਜਿਸ ਕਰਕੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਲਈ ਲੰਬੇ ਵੀਕਐਂਡ ਦਾ ਸੁਮੇਲ ਬਣ ਗਿਆ ਹੈ। ਪਰਿਵਾਰ ਨਾਲ ਬਾਹਰ ਘੁੰਮਣ-ਫਿਰਨ ਦਾ ਚੰਗਾ ਮੌਕਾ ਹੈ।

ਇਸ ਸੂਬੇ ਵਿੱਚ 14 ਅਗਸਤ ਨੂੰ ਛੁੱਟੀ ਦਾ ਐਲਾਨ

ਦੂਜੇ ਪਾਸੇ, ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਖਾਸ ਮੌਕਿਆਂ 'ਤੇ ਛੁੱਟੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਤਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਵਿੱਚ ਆਉਣ ਵਾਲੇ 14 ਅਗਸਤ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਰਹੇਗੀ।

ਤਿਉਹਾਰ ਦਾ ਕਾਰਨ: ਇਹ ਛੁੱਟੀ 'ਆਦਿ ਪੂਰਮ' (Aadi Pooram) ਦੇ ਪਵਿੱਤਰ ਤਿਉਹਾਰ ਅਤੇ ਦੇਵੀ ਅੰਡਾਲ (Andal) ਦੇ ਜਨਮ ਉਤਸਵ ਦੇ ਮੱਦੇਨਜ਼ਰ ਦਿੱਤੀ ਗਈ ਹੈ।

ਸਥਾਨਕ ਮਹੱਤਤਾ: ਸ਼੍ਰੀਵਿਲ੍ਲੀਪੁੱਤੂਰ ਸ਼ਹਿਰ ਵਿੱਚ ਸਥਿਤ ਪ੍ਰਾਚੀਨ ਅੰਡਾਲ ਮੰਦਰ ਵਿਖੇ ਇਹ ਉਤਸਵ ਬਹੁਤ ਵੱਡੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਹੈ, ਜਿਸ ਦਾ ਸਥਾਨਕ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ।