Wednesday, 16th of September 2026

ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਖੁਸ਼ਖਬਰੀ: ਆ ਰਹੀਆਂ ਨੇ 4 ਛੁੱਟੀਆਂ, ਜਾਣੋ ਕਿਹੜੇ ਸੂਬਿਆਂ ‘ਚ...

ਛੁੱਟੀਆਂ ਦੇ ਪੱਖ ਤੋਂ ਸਤੰਬਰ ਮਹੀਨਾ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਕਾਫੀ ਖਾਸ ਹੈ, ਬੈਕ ਟੂ ਬੈਕ ਛੁੱਟੀਆਂ ਆ ਰਹੀਆਂ ਹਨ। ਆਓ ਜਾਣਦੇ ਹਾਂ ਕਿਹੜੀਆਂ ਛੁੱਟੀਆਂ ਆ ਰਹੀਆਂ ਹਨ।

Edited By: Lajwinder Kaur | Updated at:
ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਖੁਸ਼ਖਬਰੀ: ਆ ਰਹੀਆਂ ਨੇ 4 ਛੁੱਟੀਆਂ, ਜਾਣੋ ਕਿਹੜੇ ਸੂਬਿਆਂ ‘ਚ...

ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਖੁਸ਼ਖਬਰੀ: ਆ ਰਹੀਆਂ ਨੇ 4 ਛੁੱਟੀਆਂ, ਜਾਣੋ ਕਿਹੜੇ ਸੂਬਿਆਂ ‘ਚ...

ਸਤੰਬਰ ਦਾ ਮਹੀਨਾ ਕਈ ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਬਹੁਤ ਖਾਸ ਰਹਿਣ ਵਾਲਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਛੁੱਟੀਆਂ ਆਉਣ ਵਾਲੀਆਂ ਹਨ। ਤਿਉਹਾਰਾਂ ਦੇ ਉਤਸ਼ਾਹ ਵਿਚਾਲੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਛੁੱਟੀਆਂ ਦਾ ਭਰਪੂਰ ਆਨੰਦ ਮਾਪਣ ਦਾ ਮੌਕਾ ਮਿਲੇਗਾ। ਹਾਲਾਂਕਿ, ਵੱਖ-ਵੱਖ ਸੂਬਿਆਂ ਅਤੇ ਜ਼ਿਲ੍ਹਿਆਂ ‘ਚ ਸਕੂਲਾਂ ਦੀਆਂ ਛੁੱਟੀਆਂ ਇੱਕੋ ਜਿਹੀਆਂ ਨਹੀਂ ਹੋਣਗੀਆਂ ਅਤੇ ਕੁਝ ਛੁੱਟੀਆਂ ਰਾਖਵੀਆਂ ਹੋਣਗੀਆਂ, ਜਿਸ ਦਾ ਲਾਭ ਉੱਥੇ ਦੇ ਹੀ ਵਿਦਿਆਰਥੀ ਅਤੇ ਮੁਲਾਜ਼ਮ ਲੈ ਸਕਦੇ ਹਨ। ਇਸ ਲਈ ਆਪਣੇ ਸੂਬੇ ਦੇ ਅਨੁਸਾਰ ਛੁੱਟੀਆਂ ਦਾ ਕੈਲੰਡਰ ਚੈੱਕ ਕਰ ਲੈਣਾ ਸਹੀ ਰਹੇਗਾ।

ਵੱਖ-ਵੱਖ ਸੂਬਿਆਂ ਵਿੱਚ ਤਿਉਹਾਰਾਂ ਦੇ ਅਧਾਰ 'ਤੇ ਛੁੱਟੀਆਂ

ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਉੱਥੋਂ ਦੇ ਸਥਾਨਕ ਤਿਉਹਾਰਾਂ ਦੇ ਅਧਾਰ 'ਤੇ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਮਿਸਾਲ ਵਜੋਂ, ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ 25 ਸਤੰਬਰ ਨੂੰ ਸ਼੍ਰੀ ਬਾਬਾ ਸੋਢਲ ਜੀ ਦੇ ਸਾਲਾਨਾ ਮੇਲੇ ਨੂੰ ਲੈ ਕੇ ਸਥਾਨਕ ਛੁੱਟੀ ਦਾ ਫੈਸਲਾ ਕੀਤਾ ਗਿਆ ਹੈ। ਇੱਥੋਂ ਦੇ ਡਿਪਟੀ ਕਮਿਸ਼ਨਰ ਨੇ 25 ਸਤੰਬਰ ਨੂੰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਦੇ ਹਾਥਰਸ ਮੁੱਢਲੀ ਸਿੱਖਿਆ ਵਿਭਾਗ ਵੱਲੋਂ ਜਾਰੀ ਸਾਲਾਨਾ ਕੈਲੰਡਰ ਅਨੁਸਾਰ, ਸਕੂਲਾਂ ਅਤੇ ਕਾਲਜਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੁੱਲ 4 ਦਿਨਾਂ ਦੀਆਂ ਛੁੱਟੀਆਂ ਰਹਿਣਗੀਆਂ। ਬੱਚਿਆਂ ਵਿੱਚ ਇਨ੍ਹਾਂ ਛੁੱਟੀਆਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਲਗਾਤਾਰ ਤਿਉਹਾਰ ਅਤੇ ਵੀਕਐਂਡ ਦੀਆਂ ਛੁੱਟੀਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਤਿਉਹਾਰਾਂ ਦਾ ਆਨੰਦ ਮਾਣਨ ਦਾ ਮੌਕਾ ਦੇਣਗੀਆਂ।

ਜਾਣੋ ਕਦੋਂ-ਕਦੋਂ ਬੰਦ ਰਹਿਣਗੇ ਸਕੂਲ:

17 ਸਤੰਬਰ: ਦੇਵ ਛੱਠ ਦੇ ਪਵਿੱਤਰ ਤਿਉਹਾਰ ਦੀ ਛੁੱਟੀ।

20 ਸਤੰਬਰ: ਐਤਵਾਰ ਦੀ ਹਫ਼ਤਾਵਾਰੀ ਛੁੱਟੀ।

25 ਸਤੰਬਰ: ਅਨੰਤ ਚਤੁਰਦਸ਼ੀ ਦਾ ਪਵਿੱਤਰ ਤਿਉਹਾਰ ਹੈ, ਪਰ ਜਲੰਧਰ ਵਿੱਚ ਬਾਬਾ ਸੋਢਲ ਮੇਲੇ ਦੀ ਸਥਾਨਕ ਛੁੱਟੀ ਹੈ।

27 ਸਤੰਬਰ: ਐਤਵਾਰ ਦੀ ਹਫ਼ਤਾਵਾਰੀ ਛੁੱਟੀ।